Abhishek Sharma: ਅਭਿਸ਼ੇਕ ਨੇ ਦਰਸਾਇਆ ‘ਖੇਡਦਾ ਪੰਜਾਬ’, ਪ੍ਰਸ਼ੰਸਕਾਂ ਨੂੰ ਦਿੱਤਾ ਸਪੈਸ਼ਲ ਸੰਦੇਸ਼

Abhishek Sharma
Abhishek Sharma: ਅਭਿਸ਼ੇਕ ਨੇ ਦਰਸਾਇਆ ‘ਖੇਡਦਾ ਪੰਜਾਬ’, ਪ੍ਰਸ਼ੰਸਕਾਂ ਨੂੰ ਦਿੱਤਾ ਸਪੈਸ਼ਲ ਸੰਦੇਸ਼

Abhishek Sharma: ਸਪੋਰਟਸ ਡੈਸਕ। ਅਭਿਸ਼ੇਕ ਸ਼ਰਮਾ ਨੇ ਪੰਜਾਬ ਕਿੰਗਜ਼ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੇ ਆਈਪੀਐਲ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ। ਉਨ੍ਹਾਂ ਆਪਣਾ ਪਹਿਲਾ ਸੈਂਕੜਾ ਸਿਰਫ਼ 40 ਗੇਂਦਾਂ ’ਚ ਪੂਰਾ ਕੀਤਾ। ਇਹ ਆਈਪੀਐਲ ਇਤਿਹਾਸ ਦਾ ਛੇਵਾਂ ਸਭ ਤੋਂ ਤੇਜ਼ ਸੈਂਕੜਾ ਹੈ। ਇਸ ਨਾਲ ਉਹ ਕ੍ਰਿਸ ਗੇਲ ਤੇ ਟਰੈਵਿਸ ਹੈੱਡ ਦੇ ਕਲੱਬ ’ਚ ਸ਼ਾਮਲ ਹੋ ਗਏ।

ਇਹ ਖਬਰ ਵੀ ਪੜ੍ਹੋ : Ozone Pollution: ਕਣਕ ਦੀ ਫਸਲ ਲਈ ਓਜ਼ੋਨ ਪ੍ਰਦੂਸ਼ਨ ਬਹੁਤ ਖਤਰਨਾਕ, ਝਾੜ ’ਚ 20 ਫੀਸਦੀ ਤੱਕ ਗਿਰਾਵਟ ਦੀ ਸੰਭਾਵਨਾ

ਅਭਿਸ਼ੇਕ-ਹੈੱਡ ਵਿਚਕਾਰ 171 ਦੌੜਾਂ ਦੀ ਸਾਂਝੇਦਾਰੀ | Abhishek Sharma

24 ਸਾਲਾ ਬੱਲੇਬਾਜ਼ ਨੇ ਪੰਜਾਬ ਕਿੰਗਜ਼ ਖਿਲਾਫ਼ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਆਪਣੀ ਖਰਾਬ ਫਾਰਮ ਤੋਂ ਵਾਪਸੀ ਕੀਤੀ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ’ਤੇ ਪਹੁੰਚਾਇਆ। ਇਸ ਮੈਚ ’ਚ ਅਭਿਸ਼ੇਕ ਨੇ ਟਰੈਵਿਸ ਹੈੱਡ ਨਾਲ ਪਹਿਲੀ ਵਿਕਟ ਲਈ 171 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ। ਅਭਿਸ਼ੇਕ ਤੇ ਹੈੱਡ ਦੀ ਸਾਂਝੇਦਾਰੀ ਹੈਦਰਾਬਾਦ ਲਈ ਆਈਪੀਐਲ ਇਤਿਹਾਸ ’ਚ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਉਨ੍ਹਾਂ ਤੋਂ ਪਹਿਲਾਂ ਇਹ ਉਪਲਬਧੀ ਜੌਨੀ ਬੇਅਰਸਟੋ ਤੇ ਡੇਵਿਡ ਵਾਰਨਰ ਨੇ 185 ਦੌੜਾਂ ਦੀ ਸਾਂਝੇਦਾਰੀ ਨਾਲ ਹਾਸਲ ਕੀਤੀ ਸੀ।

ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਬਣੇ ਛੇਵੇਂ ਬੱਲੇਬਾਜ਼ | Abhishek Sharma

ਇਸ ਮੈਚ ’ਚ, ਅਭਿਸ਼ੇਕ ਸ਼ਰਮਾ ਨੇ ਆਪਣੇ ਆਈਪੀਐਲ ਕਰੀਅਰ ਦਾ ਪਹਿਲਾ ਸੈਂਕੜਾ ਸਿਰਫ਼ 40 ਗੇਂਦਾਂ ’ਚ ਪੂਰਾ ਕੀਤਾ ਤੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ। ਉਹ ਆਈਪੀਐਲ ’ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਛੇਵੇਂ ਬੱਲੇਬਾਜ਼ ਬਣ ਗਏ ਹਨ। ਅਭਿਸ਼ੇਕ ਨੇ ਪੰਜਾਬ ਵਿਰੁੱਧ 141 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੇ ਨਾਲ ਉਹ ਆਈਪੀਐਲ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਆਪਣੀ ਪਾਰੀ ਦੌਰਾਨ, 24 ਸਾਲਾ ਬੱਲੇਬਾਜ਼ ਨੇ 256.36 ਦੇ ਸਟ੍ਰਾਈਕ ਰੇਟ ਨਾਲ 14 ਚੌਕੇ ਤੇ 10 ਵੱਡੇ ਛੱਕੇ ਜੜੇ। Abhishek Sharma

ਅਭਿਸ਼ੇਕ ਦੇ ਸੈਂਕੜੇ ’ਤੇ ਦਿੱਗਜ਼ਾਂ ਨੇ ਕੀਤੇ ਟਵੀਟ

ਯੁਵਰਾਜ ਨੇ ਟਵਿੱਟਰ ’ਤੇ ਆਪਣੀ ਪੋਸਟ ’ਚ ਲਿਖਿਆ- ਵਾਹ, ਸ਼ਰਮਾ ਜੀ ਦੇ ਬੇਟੇ! 98 ’ਤੇ ਸਿੰਗਲ ਤੇ ਫਿਰ 99 ’ਤੇ ਸਿੰਗਲ! ਇੰਨੀ ਪਰਿਪੱਕਤਾ! ਸ਼ਾਨਦਾਰ ਪਾਰੀ ਅਭਿਸ਼ੇਕ ਸ਼ਰਮਾ। ਟਰੈਵਿਸ ਹੈੱਡ ਨੇ ਵੀ ਸ਼ਾਨਦਾਰ ਖੇਡ ਦਿਖਾਈ। ਇਨ੍ਹਾਂ ਓਪਨਰਾਂ ਨੂੰ ਇਕੱਠੇ ਦੇਖਣਾ ਇੱਕ ਸ਼ਾਨਦਾਰ ਅਨੁਭਵ ਹੈ! ਸ਼੍ਰੇਅਸ ਅਈਅਰ ਨੇ ਹੈਦਰਾਬਨ ਬਨਾਮ ਪੰਜਾਬ ਮੈਚ ’ਚ ਵੀ ਸ਼ਾਨਦਾਰ ਖੇਡ ਦਿਖਾਈ। ਉਸਨੂੰ ਖੇਡਦੇ ਦੇਖਣਾ ਵੀ ਬਹੁਤ ਵਧੀਆ ਹੈ।

ਸਚਿਨ ਤੇਂਦੁਲਕਰ ਨੇ ਇਸ ਅੰਦਾਜ਼ ‘ਚ ਦਿੱਤੀ ਵਧਾਈ

ਇਸ ਦੌਰਾਨ, ਸਚਿਨ ਤੇਂਦੁਲਕਰ ਨੇ ਲਿਖਿਆ, ‘ਅਭਿਸ਼ੇਕ ਦੇ ਹੱਥ ਦੀ ਗਤੀ ਅਵਿਸ਼ਵਾਸ਼ਯੋਗ ਹੈ ਤੇ ਜਿਸ ਤਰ੍ਹਾਂ ਉਹ ਗੇਂਦ ਦੇ ਹੇਠਾਂ ਆਪਣੇ ਹੱਥਾਂ ਨੂੰ ਹਿਲਾਉਂਦਾ ਹੈ ਤਾਂ ਜੋ ਇਸਨੂੰ ਮੀਲ ਦੂਰ ਭੇਜਿਆ ਜਾ ਸਕੇ, ਉਹ ਦੇਖਣ ਯੋਗ ਨਜ਼ਾਰਾ ਹੈ।’ ਇਹ ਬਹੁਤ ਵਧੀਆ ਪਾਰੀ ਹੈ। ਲੱਗੇ ਰਹੋ! Abhishek Sharma