ਤਾਂਬਾ ਚੋਰਾਂ ਨੇ 6 ਟਰਾਂਸਫਾਰਮਰਾਂ ‘ਤੇ ਕੀਤਾ ਹੱਥ ਸਾਫ਼

Copper, Thieves, Hands, Transformers

ਮੁੱਦਕੀ(ਬਲਜਿੰਦਰ ਸਿੰਘ) |  ਕਸਬਾ ਮੁੱਦਕੀ ਦੇ ਨਜ਼ਦੀਕ ਪਿੰਡ ਜਵਾਹਰ ਸਿੰਘ ਵਾਲਾ ਵਿਖੇ 6 ਟਰਾਂਸਫਾਰਮਰਾਂ ‘ਚੋਂ ਤੇਲ ਤਾਂਬਾ ਤੇ ਬੁਸ਼ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਦਿਆਂ ਕਿਹਾ ਕਿ ਪਿੰਡ ਜਵਾਹਰ ਸਿੰਘ ਵਾਲਾ ਦੇ ਸ਼ੇਰ ਸਿੰਘ ਪੁੱਤਰ ਪਾਲਾ ਸਿੰਘ, ਮਹਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ, ਪਰਵੇਜ਼ ਸਿੰਘ ਪੁੱਤਰ ਦਰਸ਼ਨ ਸਿੰਘ, ਪ੍ਰਤਾਪ ਸਿੰਘ ਪੁੱਤਰ ਵਰਿਆਮ ਸਿੰਘ, ਬਿੰਦਰ ਸਿੰਘ ਪੁੱਤਰ ਆਤਮਾ ਸਿੰਘ, ਰਣਜੀਤ ਸਿੰਘ ਪੁੱਤਰ ਜੰਗੀਰ ਸਿੰਘ ਦੇ ਨਾਮ ਉੱਪਰ ਲੱਗੇ ਟਰਾਂਸਫਾਰਮਰਾਂ ਵਿਚੋਂ ਚੋਰਾਂ ਨੇ ਤੇਲ ਅਤੇ ਤਾਂਬੇ ਦੀਆਂ ਕੁਆਇਲਾਂ ਅਤੇ ਬੁਸ਼ ਚੋਰੀ ਕੀਤੇ ਹਨ। ਸੁਖਦੇਵ ਸਿੰਘ ਨੇ ਅੱਗੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਕਾਰਨ ਪਿੰਡ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ। ਇਕੱਠੇ ਖੇਤ ਨੂੰ ਪਾਣੀ ਲਾਉਂਣ ਜਾਣਾਂ ਵੀ ਖਤਰੇ ਤੋਂ ਖਾਲੀ ਨਹੀ ਪ੍ਰਸਾਸ਼ਨ ਨੂੰ ਪਹਿਲ ਦੇ ਅਧਾਰ ‘ਤੇ ਇਸ ਬਾਰੇ ਕੋਈ ਠੋਸ ਕਦਮ ਚੁਣੇ ਚਾਹੀਦੇ ਹਨ ਤਾਂ ਜੋ ਗਰੀਬ ਕਿਸਾਨ ਘਰ ਬੈਠੇ ਸੁਖ ਦੀ ਨੀਂਦ ਸੌ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬੇ ਹੋਏ  ਹਨ ਅਤੇ ਆਪਣਾਂ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੇ ਹਨ ਅਤੇ ਹੁਣ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਆਖਰੀ ਪਾਣੀ ਦੀ ਲੋੜ ਹੈ। ਜੇਕਰ ਜਿਮੀਦਾਰਾਂ ਦੇ ਖੇਤਾਂ ‘ਚੋਂ ਟਰਾਂਸਫਾਰਮਰ ਹੀ ਚੋਰੀ ਹੋ ਗਏ ਤਾਂ ਫ਼ਸਲ ਬਰਬਾਦ ਹੋ ਸਕਦੀ ਹੈ।
ਜਦ ਇਸ ਸੰਬੰਧੀ ਸਬ ਡਵੀਜ਼ਨ ਮੁੱਦਕੀ ਦੇ ਐੱਸ.ਡੀ.ਓ ਬਲਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਹੀ ਮਾੜਾ ਰੁਝਾਨ ਹੈ। ਸਿਰਫ ਤਾਂਬੇ ਦੀ ਖਾਤਰ ਖੇਤੀ ਦਾ ਨੁਕਸਾਨ ਕਰ ਰਹੇ ਹਨ। ਜਿਮੀਦਾਰ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੋਣ ਕਾਰਨ ਖੁਦਕਸ਼ੀਆਂ ਕਰ ਰਹੇ ਹਨ। ਪਰ ਪਾਵਰ ਕੌਮ ਦੇ ਅਧਿਕਾਰੀ ਵੀ ਮਜ਼ਬੂਰ ਹਨ। ਜਦ ਵੀ ਕੋਈ ਇਸ ਸੰਬਧ ਵਿਚ ਦਰਖਸਤ ਲੈ ਕੇ ਆਉਂਦਾ ਹੈ ਤਾਂ ਮਨ ਨੂੰ ਬੜਾ ਦੁੱਖ ਹੁੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਜੇਕਰ ਰਾਤ ਨੂੰ ਪੁਲਸ ਪ੍ਰਸਾਸ਼ਨ ਦੀ ਮੱਦਦ ਨਾਲ ਠੀਕਰੀ ਪਹਿਰੇ ਲਗਾਵੇ ਤਾਂ ਗਲਤ ਅਨਸਰਾਂ ਨੂੰ ਠੱਲ ਪੈ ਸਕਦੀ ਹੈ। ਬਾਕੀ ਚੋਰ ਹਥਿਆਰਬੰਦ ਵੀ ਹੋ ਸਕਦੇ ਹਨ। ਇੱਕ ਦੋ ਜਾਣਿਆਂ ਦਾ ਪਹਿਰਾ ਲਗਾਉਂਣਾਂ ਖਤਰਨਾਕ ਸਿੱਧ ਹੋ ਸਕਦਾ ਹੈ। ਕੋਈ ਅਣਹੋਣੀ ਵੀ ਘੱਟ ਸਕਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here