ਦਿਹਾੜੀ 8 ਘੰਟੇ ਦੀ ਬਜਾਏ 12 ਘੰਟੇ ਕਰਕੇ ਮਜਦੂਰਾਂ ਦਾ ਖੂਨ ਚੁਸਣਾ ਚਾਹੁੰਦੀ ਹੈ ਸਰਕਾਰ : ਆਗੂ
- ਮੁੱਖ ਮੰਤਰੀ ਦੇ ਨਾਂਅ ਪੰਜਾਬ ਭਰ ‘ਚ 17 ਨੂੰ ਐਸਡੀਐਮ ਨੂੰ ਦੇਣਗੇ ਮੰਗ | Notification
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਸਰਕਾਰ ਵੱਲੋਂ ਮਜਦੂਰਾਂ ਲਈ 8 ਘੰਟੇ ਨਹੀਂ 12 ਘੰਟੇ ਕੰਮ ਕਰਨ ਦੇ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਖਿਲਾਫ਼ ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ (ਪੰਜਾਬ) ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਪੰਜਾਬ ਭਰ ‘ਚ ਜਾਗ੍ਰਿਤੀ ਮੁਹਿੰਮ ਚਲਾ ਕੇ ਐਸ ਡੀ ਐਮ ਰਾਹੀਂ ਮੁੱਖ ਮੰਤਰੀ ਦੇ ਨਾਂਅ ਦਿੱਤੇ ਜਾ ਰਹੇ ਮੰਗ ਪੱਤਰ 17 ਅਕਤੂਬਰ ਨੂੰ ਐਸ ਡੀ ਐਮ ਸੰਗਰੂਰ ਨੂੰ ਦਿੱਤੇ ਜਾ ਰਹੇ ਮੰਗ ਪੱਤਰ ਦੀ ਤਿਆਰੀ ਲਈ ਸੁਨਾਮ ਦੇ ਨੇੜਲੇ ਪਿੰਡ ਨਮੋਲ ਰੈਲੀ ਕਰਕੇ ਨੋਟੀਫਿਕੇਸ਼ਨ ਦੀ ਕਾਪੀਆਂ ਸਾੜੀਆ ਗਈਆਂ। (Notification)
ਮੀਟਿੰਗਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਗੋਂਵਾਲ , ਮੇਜਰ ਸਿੰਘ ਨਮੋਲ, ਸੋਮਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨਾਲ ਇਹੇ ਵਾਅਦਾ ਕਰਕੇ ਸੱਤਾਂ ਚ ਆਈ ਸੀ ਕੀ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕਰਾਗੇ ਹੱਲ ਤਾ ਕੀ ਕਰਨੀਆਂ ਸੀ ਉਲਟਾ ਮਜਦੂਰਾਂ ਦੀ ਦਿਹਾੜੀ 8 ਘੰਟੇ ਦੀ ਬਜਾਏ 12 ਘੰਟੇ ਕਰਕੇ ਮਜਦੂਰਾਂ ਦਾ ਖੂਨ ਚੁਸਣਾ ਚਾਹੁੰਦੀ ਹੈ।
ਆਗੂਆਂ ਨੇ ਕਿਹਾ ਕਿ ਮਜਦੂਰਾਂ ਲਈ 8 ਘੰਟੇ ਦਿਹਾੜੀ ਦਾ ਇਤਹਾਸ ਇਹੇ ਹੈ ਕਿ ਜਦੋਂ ਮਜਦੂਰਾਂ ਤੋ 24 24 ਘੰਟੇ ਕੰਮ ਕਰਵਾਇਆ ਜਾਂਦਾ ਸੀ ਤਾਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋ 8 ਘੰਟੇ ਕੰਮ ਅਤੇ ਮਜਦੂਰਾਂ ਦੀਆਂ ਹੋਰ ਮੰਗਾ ਦੀ ਪ੍ਰਾਪਤੀ ਲਈ ਉਠੇ ਸੰਘਰਸ਼ ਨੂੰ ਸਮੇ ਦੀ ਹਕੂਮਤ ਆਗੂਆਂ ਨੂੰ ਫਾਸੀ ਤੇ ਚਾੜ ਕੇ ਮਜਦੂਰਾਂ ਤੇ ਲਾਠੀ ਗੋਲੀ ਚਲਾ ਕੇ ਦਵਾਉਣਾ ਚਾਹੁੰਦੀ ਸੀ ਪਰ ਲੋਕ ਰੋਹ ਦਬਣ ਦੀ ਬਜਾਏ ਮਜਦੂਰਾਂ ਦੀਆਂ ਕੁਰਬਾਨੀਆਂ ਨਾਲ ਹੋਰ ਪ੍ਰਚੰਡ ਹੋ ਗਿਆ ਜਿਸ ਲਈ ਅਮਰੀਕਾ ਸਮੇ ਦੁਨੀਆਂ ਭਰ ਵਿੱਚ 8 ਦਿਹਾੜੀ ਦੀ ਮੰਗ ਉਠਣ ਲੱਗ ਇਸ ਸੰਘਰਸ਼ ਕਾਰਨ ਹੀ 8 ਘੰਟੇ ਦਿਹਾੜੀ, 8 ਘੰਟੇ ਅਰਾਮ, 8 ਘੰਟੇ ਜਿੰਦਗੀ ਦੀ ਹੋਰ ਰੋਜ ਮਰਾ ਦੀਆਂ ਲੋੜਾਂ ਲਈ ਨਿਸ਼ਚਿਤ ਕੀਤੇ ਗਏ ਸੀ। ਜਿਸਨੂੰ ਪੰਜਾਬ ਸਰਕਾਰ ਕੇਦਰ ਦੇ ਇਸਾਰੇ ਤੇ ਦੁਬਾਰਾ ਪੰਜਾਬ ਦੀ ਧਰਤੀ ਤੇ ਲਾਗੂ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : 35 ਕਰੋੜ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਸਾਥੀਆਂ ਸਮੇਤ ਗ੍ਰਿਫ਼ਤਾਰ
ਮਜਦੂਰਾਂ ਨੇ ਐਲਾਨ ਕੀਤਾ ਕੀ 17 ਅਕਤੂਬਰ ਨੂੰ ਨੋਟੀਫਿਕੇਸ਼ਨ ਰੱਦ ਕਰਵਉਣ ਲਈ ਐਸ ਡੀ ਐਮ ਸੰਗਰੂਰ ਰਾਹੀਂ ਨੂੰ ਮੁੱਖ ਮੰਤਰੀ ਦੇ ਨਾ ਦਿੱਤੇ ਜਾ ਰਹੇ ਮੰਗ ਪੱਤਰ ਲਈ ਮਜਦੂਰ ਵੱਡੀ ਗਿਣਤੀ ਵਿੱਚ ਸਾਮਲ ਹੋਣਗੇ। ਮੇਵਾ ਸਿੰਘ, ਕੇਵਲ ਸਿੰਘ, ਮਨਿੰਦਰ ਸਿੰਘ,ਗੁਰਧਿਆਨ ਕੋਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਜਦੂਰ ਹਾਜਰ ਸਨ।