ਆਖ਼ਰੀ ਮੈਚ ‘ਚ ਮੈਨ ਆਫ਼ ਦ ਮੈਚ ਬਣੇ ਕੁਕ

ਸੱਤ ਕ੍ਰਿਕਟਰਾਂ ਦੀ ਲਿਸਟ ਂਚ ਭਾਰਤ ਦੇ ਗਾਵਸਕਰ ਵੀ ਸ਼ਾਮਲ

ਲੰਦਨ, 12 ਸਤੰਬਰ

 

ਇੰਗਲੈਂਡ ਦੇ ਸਾਬਕਾ ਕਪਤਾਨ ਅਲਿਸਟਰ ਕੁਕ ਭਾਰਤ ਵਿਰੁੱਧ ਲੜੀ ਦੇ ਪਹਿਲੇ ਚਾਰ ਟੈਸਟ ਮੈਚਾਂ ‘ਚ ਅਸਫ਼ਲਤਾ ਤੋਂ ਬਾਅਦ ਆਪਣੇ ਵਿਦਾਈ ਵਾਲੇ ਪੰਜਵੇਂ ਟੈਸਟ ਦੀ ਪਹਿਲੀ ਪਾਰੀ ‘ਚ 71 ਅਤੇ ਦੂਸਰੀ ਪਾਰੀ ‘ਚ 147 ਦੌੜਾਂ ਬਣਾ ਕੇ ਪ੍ਰਦਰਸ਼ਨ ਨੂੰ ਉੱਚ ਪੱਧਰ ਦਾ ਕਰਨ ‘ਚ ਸਫ਼ਲ ਰਹੇ ਉਹਨਾਂ ਆਖ਼ਰੀ ਮੈਚ ‘ਚ ਮੈਨ ਆਫ ਦ ਮੈਚ ਬਣ ਕੇ ਆਪਣੇ ਕ੍ਰਿਕਟ ਕਰੀਅਰ ਦੀ ਸਮਾਪਤੀ ਪੂਰੇ ਸਤਿਕਾਰ ਨਾਲ ਕੀਤੀ ਕੁਕ ਤੋਂ ਪਹਿਲਾਂ ਸੱਤ ਕ੍ਰਿਕਟਰ ਆਪਣੇ ਆਖ਼ਰੀ ਟੇਸਟ ‘ਚ ਮੈਨ ਆਫ਼ ਦ ਮੈਚ ਬਣ ਚੁੱਕੇ ਹਨ ਜਿਸ ਵਿੱਚ ਭਾਰਤ ਦੇ ਸਾਬਕਾ ਓਪਨਰ ਸੁਨੀਲ ਗਾਵਸਕਰ ਵੀ ਸ਼ਾਮਲ ਹਨ ਅਤੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ ਨਵਾਜ਼ ਸ਼ਾਮਲ ਹਨ, ਆਸਟਰੇਲੀਆ ਦੇ ਇਆਨ ਰੇਡਪਾਥ, ਜੇਸਨ ਗਿਲੇਸਪੀ, ਗ੍ਰੇਗ ਚੈਪਲ, ਜ਼ਿੰਬਾਬਵੇ ਦੇ ਮਰੇ ਗੁਡਵਿਨ ਅਤੇ ਨਿਊਜ਼ੀਲੈਂਡ ਦੇ ਸ਼ੇਨ ਬਾਂਡ ਵੀ ਕਰੀਅਰ ਦੇ ਆਖ਼ਰੀ ਟੈਸਟ ‘ਚ ਮੈਨ ਆਫ਼ ਦ ਮੈਚ ਬਣਨ ਦੀ ਪ੍ਰਾਪਤੀ ਹਾਸਲ ਕਰ ਚੁੱਕੇ ਹਨ

ਮੈਨੂੰ ਮੇਰੀ ਟੀਮ ਬਹੁਤ ਯਾਦ ਆਵੇਗੀ

ਕੇਨਿੰਗਟਨ ਓਵਲ ਮੈਦਾਨ ‘ਤੇ ਕਰੀਅਰ ਦਾ ਆਖ਼ਰੀ ਟੈਸਟ ਖੇਡ ਕੇ ਜ਼ਜ਼ਬਾਤੀ ਨਜ਼ਰ ਆਏ ਕੁਕ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸਭ ਤੋਂ ਸ਼ਾਨਦਾਰ ਹਫ਼ਤਾ ਰਿਹਾ ਅਤੇ ਮੈਨੂੰ ਮੇਰੀ ਟੀਮ ਬਹੁਤ ਯਾਦ ਆਵੇਗੀ ਮੇਰੀ ਟੀਮ ਨਾਲ ਮੇਰੀ ਸਾਂਝੀਆਂ ਯਾਦਾਂ, ਕੁਝ ਬਹੁਤ ਖ਼ਾਸ ਪਲ ਸਾਰਾ ਕੁਝ ਕੁਕ ਨੇ ਕਿਹਾ ਕਿ ਅੱਜ ਦਾ ਦਿਨ ਦਿਖਾਉਂਦਾ ਹੈ ਕਿ ਟੈਸਟ ਕ੍ਰਿਕਟ ਕਿੰਨਾ ਮੁਸ਼ਕਲ ਹੋ ਸਕਦਾ ਹੈ ਐਂਡਰਸਨ ਨੂੰ ਮੈਕਗ੍ਰਾ ਤੋਂ ਅੱਗੇ ਨਿਕਲਦਾ ਦੇਖਣਾ ਸ਼ਾਨਦਾਰ ਸੀ ਇੰਗਲੈਂਡ ਦੇ ਮਹਾਨ ਕ੍ਰਿਕਟਰ ਦੇ ਨਾਲ ਖੇਡਣਾ ਮੇਰੇ ਲਈ ਸਤਿਕਾਰ ਦੀ ਗੱਲ ਹੈ ਕੁਕ ਤੋਂ ਇਲਾਵਾ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਲਈ ਵੀ ਇਹ ਟੈਸਟ ਖ਼ਾਸ ਰਿਹਾ ਐਂਡਰਸਨ ਦੇ ਨਾਂਅ ਟੈਸਟ ‘ਚ ਹੁਣ ਕੁੱਲ 564 ਵਿਕਟਾਂ ਹੋ ਗਈਆਂ ਹਨ ਅਤੇ ਉਹ ਆਸਟਰੇਲੀਆ ਦੇ ਗਲੈਨ ਮੈਕਗ੍ਰਾਥ ਤੋਂ ਅੱਗੇ ਨਿਕਲ ਕੇ ਤੇਜ਼ ਗੇਂਦਬਾਜ਼ਾਂ ਦੇ ਖੇਤਰ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਅੱਵਲ ਗੇਂਦਬਾਜ਼ ਬਣ ਗਏ ਹਨ ਉਹਨਾਂ ਤੋਂ ਅੱਗੇ ਸਪਿੱਨਰ ਮੁਰਲੀਧਰਨ, ਸ਼ੇਨ ਵਾਰਨ ਅਤੇ ਅਨਿਲ ਕੁੰਬਲੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here