ਕਾਂਗਰਸ-ਭਾਜਪਾ ‘ਚ ਸ਼ਬਦੀ ਜੰਗ ਹੋਈ ਤੇਜ਼, ਪੀਐਮ ਮੋਦੀ ਨੇ ਵੱਟੀ ਚੁੱਪ
ਰਾਫੇਲ ਸਦੀ ਦਾ ਸਭ ਤੋਂ ਵੱਡਾ ਘਪਲਾ: ਕਾਂਗਰਸ
ਏਜੰਸੀ, ਨਵੀਂ ਦਿੱਲੀ
ਰਾਫੇਲ ਜਹਾਜ਼ ਸੌਦਾ ਮਾਮਲੇ ‘ਚ ਕਾਂਗਰਸ ਅਤੇ ਭਾਜਪਾ ‘ਚ ਜੁਬਾਨੀ ਜੰਗ ਹੋਰ ਤੇਜ਼ ਹੋ ਗਈ ਹੈ ਕਾਂਗਰਸ ਜਿੱਥੇ ਇਸ ਨੂੰ ਸਦੀ ਦਾ ਸਭ ਤੋਂ ਵੱਡਾ ਘਪਲਾ ਕਰਾਰ ਦੇ ਰਹੀ ਹੈ ਉਥੇ ਭਾਜਪਾ ਨੇ ਪਲਟਵਾਰ ਕਰਦਿਆਂ ਰਾਹੁਲ ਅਤੇ ਓਲਾਂਦ ਦਰਮਿਆਨ ਸਬੰਧਾਂ ਦਾ ਦੋਸ਼ ਲਾ ਦਿੱਤਾ ਹੈ ਹਾਲਾਂਕਿ ਕਾਂਗਰਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੀਐਮ ਮੋਦੀ ਨੇ ਹਾਲੇ ਤੱਕ ਇਸ ਮਾਮਲੇ ‘ਤੇ ਆਪਣੀ ਚੁੱਪੀ ਨਹੀਂ ਤੋੜੀ ਹੈ
ਉੱਥੇ ਪੀਐਮ ਮੋਦੀ ਦੀ ਪੂਰੀ ਕੈਬਨਿਟ ਅਤੇ ਹੋਰ ਆਗੂ ਖੁੱਲ੍ਹ ਕੇ ਕਾਂਗਰਸ ਦੇ ਦੋਸ਼ਾਂ ਦਾ ਪਲਟਵਾਰ ਕਰ ਰਹੇ ਹਨ ਐਤਵਾਰ ਨੂੰ ਕਾਂਗਰਸ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਸਦੀ ਦਾ ਸਭ ਤੋਂ ਵੱਡਾ ਘਪਲਾ ਕਰਾਰ ਦਿੰਦਿਆਂ ਕਿਹਾ ਕਿ ਇਸ ‘ਚ ਭ੍ਰਿਸ਼ਟਾਚਾਰ ਦਾ ਦੋਸ਼ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੈ ਇਸ ਲਈ ਆਪਣੇ ਬਚਾਅ ‘ਚ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਅੱਗੇ ਕਰਨ ਦੀ ਬਜਾਇ ਉਨ੍ਹਾਂ ਨੂੰ ਖੁਦ ਇਸ ਦਾ ਜਵਾਬ ਦੇਣਾ ਚਾਹੀਦਾ ਹੈ
ਕਾਂਗਰਸ ਬੁਲਾਰੇ ਆਨੰਦ ਸ਼ਰਮਾ ਨੇ ਦਿੱਲੀ ‘ਚ ਕਾਨਫਰੰਸ ‘ਚ ਕਿਹਾ ਕਿ ਰਾਫੇਲ ਮਾਮਲਾ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਾਲ ਜੁੜਿਆ ਹੈ ਮੋਦੀ ‘ਤੇ ਘਪਲੇ ਦਾ ਦੋਸ਼ ਹੈ ਪਰ ਉਹ ਬਚਾਅ ‘ਚ ਵਿੱਤ ਮੰਤਰੀ ਅਰੁਣ ਜੇਤਲੀ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅੱਗੇ ਕਰ ਰਹੇ ਹਨ
ਰਾਹੁਲ ਅਤੇ ਓਲਾਂਦ ਦਰਮਿਆਨ ਜ਼ਰੂਰ ਕੋਈ ਸੰਬੰਧ ਹੈ: ਜੇਤਲੀ
ਏਜੰਸੀ ਨਵੀਂ ਦਿੱਲੀ, 23 ਸਤੰਬਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਬਿਆਨਾਂ ਨੂੰ ਵੇਖ ਕੇ ਲਗਦਾ ਹੈ ਕਿ ਦੋਵਾਂ ਦਰਮਿਆਨ ਜ਼ਰੂਰ ਕੋਈ ਨਾ ਕੋਈ ਸੰਬੰਧ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।