Argentina vs Morocco: ਪੈਰਿਸ ਓਲੰਪਿਕ ਦੇ ਪਹਿਲੇ ਈਵੈਂਟ ’ਤੇ ਹੀ ਵਿਵਾਦ, ਪੜ੍ਹੋ ਕੀ ਹੋਇਆ

Argentina vs Morocco

ਫੁੱਟਬਾਲ ਮੈਚ ਦੌਰਾਨ ਅਰਜਨਟੀਨਾ ਖਿਡਾਰੀਆਂ ’ਤੇ ਸੁੱਟੀਆਂ ਬੋਤਲਾਂ

  • ਦਰਵਾਜੇ ਬੰਦ ਕਰਕੇ ਮੈਚ ਕੀਤਾ ਪੂਰਾ
  • ਮੋਰੱਕੋ ਪ੍ਰਸ਼ੰਸਕਾਂ ਨੇ ਅਰਜਨਟੀਨਾ ਦੇ ਖਿਡਾਰੀਆਂ ’ਤੇ ਸੁੱਟੀਆਂ ਹਨ ਬੋਤਲਾਂ

ਸਪੋਰਟਸ ਡੈਸਕ। ਪੈਰਿਸ ਓਲੰਪਿਕ 2024 ਦੇ ਪਹਿਲੇ ਹੀ ਮੈਚ ’ਚ ਵਿਵਾਦ ਹੋ ਗਿਆ। ਸਭ ਤੋਂ ਵੱਡੇ ਖੇਡ ਸਮਾਗਮ ਦੀ ਸ਼ੁਰੂਆਤ ਅਰਜਨਟੀਨਾ-ਮੋਰੱਕੋ ਫੁੱਟਬਾਲ ਮੈਚ ਨਾਲ ਹੋਈ। ਪਰ ਮੈਚ ਦੌਰਾਨ ਮੋਰੱਕੋ ਦੇ ਪ੍ਰਸ਼ੰਸਕਾਂ ਨੇ ਅਰਜਨਟੀਨਾ ਦੇ ਖਿਡਾਰੀਆਂ ’ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਦਾਨ ’ਤੇ ਆ ਗਏ। ਵਿਵਾਦ ਕਾਰਨ ਕਰੀਬ ਦੋ ਘੰਟੇ ਮੈਚ ਰੋਕਣਾ ਪਿਆ। ਵਿਵਾਦ ਵਾਧੂ ਸਮੇਂ ’ਚ ਹੋਇਆ, ਜਦੋਂ ਕ੍ਰਿਸਟੀਅਨ ਮੇਡੀਨਾ ਨੇ 90+16ਵੇਂ ਮਿੰਟ ’ਚ ਗੋਲ ਕਰਕੇ ਅਰਜਨਟੀਨਾ ਨੂੰ 2-2 ਨਾਲ ਡਰਾਅ ਕਰ ਦਿੱਤਾ। ਪਰ, ਮਦੀਨਾ ਆਫਸਾਈਡ ਸੀ ਤੇ ਰੈਫਰੀ ਨੇ ਇਸ ਨੂੰ ਰੱਦ ਕਰ ਦਿੱਤਾ। ਮੋਰੱਕੋ ਨੇ ਸੇਂਟ-ਏਟਿਏਨ ਦੇ ਜੇਫਰੀ ਗੁਈਚਾਰਡ ਸਟੇਡੀਅਮ ’ਚ ਮੈਚ 2-1 ਨਾਲ ਜਿੱਤ ਲਿਆ। ਟੀਮ ਨੇ ਦੋ ਵਾਰ ਦੇ ਸੋਨ ਤਮਗਾ ਜੇਤੂ ਅਰਜਨਟੀਨਾ ਨੂੰ ਹਰਾਇਆ। Argentina vs Morocco

Read This : Olympics 2024: ਭਾਰਤ ਦਾ ਓਲੰਪਿਕ ਅਭਿਆਨ ਅੱਜ ਤੋਂ ਸ਼ੁਰੂ, ਕੁਆਲੀਫਿਕੇਸ਼ਨ ਮੈਚ ’ਚ 6 ਤੀਰਅੰਦਾਜ਼ ਕਰਨਗੇ ਨਿਸ਼ਾਨੇਬਾਜ਼ੀ

ਬਿਨ੍ਹਾਂ ਪ੍ਰਸ਼ੰਸਕਾਂ ਤੋਂ ਪੂਰਾ ਹੋਇਆ ਮੈਚ | Argentina vs Morocco

ਮੈਚ ’ਚ ਇੱਕ ਸਮੇਂ ਮੋਰੱਕੋ ਸੌਫੀਆਨੇ ਰਹੀਮੀ ਦੇ ਦੋ ਗੋਲਾਂ ਦੀ ਬਦੌਲਤ ਮੈਚ ’ਚ 2-0 ਨਾਲ ਅੱਗੇ ਸੀ। ਇਸ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀ ਜਿਉਲੀਆਨੋ ਸਿਮਿਓਨ ਨੇ 68ਵੇਂ ਮਿੰਟ ’ਚ ਗੋਲ ਕਰਕੇ ਸਕੋਰ 2-1 ਕਰ ਦਿੱਤਾ। ਇਸ ਦੇ ਨਾਲ ਹੀ 90+16ਵੇਂ ਮਿੰਟ ’ਚ ਕ੍ਰਿਸਟੀਅਨ ਮੇਡੀਨਾ ਨੇ ਗੋਲ ਕਰਕੇ ਅਰਜਨਟੀਨਾ ਨੂੰ 2-2 ਨਾਲ ਡਰਾਅ ’ਤੇ ਲਿਆਂਦਾ। ਹਾਲਾਂਕਿ, ਇਹ ਗੋਲ ਬਾਅਦ ’ਚ ਆਫਸਾਈਡ ਕਾਰਨ ਰੱਦ ਕਰ ਦਿੱਤਾ ਗਿਆ। Argentina vs Morocco

ਮੈਚ ਟਾਈ ਹੋਣ ਤੋਂ ਬਾਅਦ ਮੈਚ ਵੇਖਣ ਲਈ ਸਟੇਡੀਅਮ ’ਚ ਆਏ ਮੋਰੱਕੋ ਦੇ ਪ੍ਰਸ਼ੰਸਕਾਂ ਨੇ ਅਰਜਨਟੀਨਾ ਦੇ ਖਿਡਾਰੀਆਂ ’ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਕੁਝ ਪ੍ਰਸ਼ੰਸਕ ਵੀ ਮੈਦਾਨ ’ਚ ਦਾਖਲ ਹੋਏ, ਜਿਨ੍ਹਾਂ ਨੂੰ ਪੁਲਿਸ ਨੇ ਫੜ ਕੇ ਮੈਦਾਨ ’ਚੋਂ ਬਾਹਰ ਸੁੱਟ ਦਿੱਤਾ ਤੇ ਪੂਰਾ ਸਟੇਡੀਅਮ ਖਾਲੀ ਕਰਵਾ ਲਿਆ ਗਿਆ। ਖਿਡਾਰੀਆਂ ਨੂੰ ਵੀ ਮੈਦਾਨ ਤੋਂ ਬਾਹਰ ਬੁਲਾਇਆ ਗਿਆ। ਮੈਚ 2 ਘੰਟੇ ਬਾਅਦ ਮੁੜ ਸ਼ੁਰੂ ਹੋਇਆ ਤੇ ਪ੍ਰਸ਼ੰਸਕਾਂ ਬਿਨਾਂ ਪੂਰਾ ਹੋਇਆ। Argentina vs Morocco

ਰੈਫਰੀ ਨੇ ਮਦੀਨਾ ਦੇ ਗੋਲ ਨੂੰ ਕੀਤਾ ਰੱਦ | Argentina vs Morocco

ਅਰਜਨਟੀਨਾ ਦੀ ਖਿਡਾਰਨ ਮੇਡੀਨਾ ਵੱਲੋਂ 90+16ਵੇਂ ਮਿੰਟ ’ਚ ਕੀਤੇ ਗਏ ਗੋਲ ਨੂੰ ਰੈਫਰੀ ਨੇ ਆਫਸਾਈਡ ਵਜੋਂ ਰੱਦ ਕਰ ਦਿੱਤਾ। ਜਿਸ ਕਾਰਨ ਮੋਰੱਕੋ ਦੀ ਟੀਮ ਮੈਚ 2-1 ਨਾਲ ਜਿੱਤਣ ’ਚ ਸਫਲ ਰਹੀ। ਮੈਚ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀਆਂ ਤੇ ਪ੍ਰਸ਼ੰਸਕਾਂ ਦਾ ਗੁੱਸਾ ਵੀ ਵੇਖਣ ਨੂੰ ਮਿਲ ਰਿਹਾ ਹੈ। ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨਲ ਮੇਸੀ ਨੇ ਵੀ ਇੰਸਟਾਗ੍ਰਾਮ ’ਤੇ ਪੋਸ਼ਟ ਕਰਕੇ ‘ਅਜੀਬ’ ਲਿਖਿਆ ਹੈ। Argentina vs Morocco

ਵਿਵਾਦ ਤੋਂ ਦੋ ਘੰਟਿਆਂ ਬਾਅਦ ਸ਼ੁਰੂ ਹੋਇਆ ਮੈਚ | Argentina vs Morocco

ਹੰਗਾਮੇ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਮੈਚ ਦਾ ਪੂਰਾ ਸਮਾਂ ਪੂਰਾ ਹੋ ਗਿਆ ਹੈ। ਫੀਫਾ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਮੈਚ ਦਾ ਪੂਰਾ ਸਮਾਂ ਦਿਖਾਇਆ ਗਿਆ ਸੀ। ਹਾਲਾਂਕਿ ਮੈਚ ਰੁਕਣ ਦੇ 2 ਘੰਟੇ ਬਾਅਦ ਖਿਡਾਰੀਆਂ ਨੂੰ ਮੈਦਾਨ ’ਤੇ ਵਾਪਸ ਬੁਲਾਇਆ ਗਿਆ ਤੇ ਵਾਰਮਅੱਪ ਕਰਨ ਤੇ 3 ਮਿੰਟ ਤੱਕ ਖੇਡਣ ਤੋਂ ਬਾਅਦ ਮੈਚ ਨੂੰ ਪੂਰਾ ਕੀਤਾ ਗਿਆ। Argentina vs Morocco

Argentina vs Morocco
ਮੈਸੀ ਨੇ ਮੈਚ ਦੇ ਨਤੀਜੇ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਸਟੋਰੀ ’ਚ ਇੱਕ ਇਮੋਜੀ ਨਾਲ ‘ਇਨਸੋਲੀਟੋ’ ਲਿਖਿਆ, ਜਿਸ ਦਾ ਇੰਗਲਿਸ਼ ’ਚ ਮਤਲਬ ‘ਸਟ੍ਰੇਂਜ’ ਤੇ ਹਿੰਦੀ ’ਚ ‘ਅਜੀਬ’ ਹੁੰਦਾ ਹੈ।