ਲਗਾਤਾਰ ਵਧ ਰਿਹਾ ਪ੍ਰਦੂਸ਼ਣ ਚਿੰਤਾਜਨਕ

Air Pollution Sachkahoon

ਰਾਜਧਾਨੀ ’ਚ ਹਵਾ ਦੀ ਦਿਸ਼ਾ ਬਦਲਣ ਨਾਲ ਹਵਾ ਪ੍ਰਦੂਸ਼ਣ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਦਿੱਲੀ ਦੀ ਹਵਾ ਖਰਾਬ ਸ੍ਰੇਣੀ ’ਚ ਬਰਕਰਾਰ ਹੈ ਉਥੇ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਮੁੱਖ ਤੌਰ ’ਤੇ ਵਾਹਨਾਂ ’ਚੋਂ ਨਿਕਲਣ ਵਾਲਾ ਧੂੰਆਂ ਹੈ, ਉਥੇ ਝੋਨੇ ਦੇ ਸੀਜਨ ’ਚ ਪਰਾਲੀ ਸਾੜਨ ਦਾ ਮੁੱਦਾ ਵੀ ਚਰਚਾ ’ਚ ਹੈ ਕਾਰਨ ਕੁਝ ਵੀ ਹੋਵੇ, ਪਰ ਹਾਲਾਤ ਐਨੇ ਗੰਭੀਰ ਹਨ ਕਿ ਹਰ ਉਮਰ ਵਰਗ ਦਾ ਵਿਅਕਤੀ, ਇੱਥੋਂ ਤੱਕ ਕਿ ਛੋਟੇ ਬੱਚੇ ਵੀ ਇਸ ਵਾਯੂ ਪ੍ਰਦੂਸ਼ਣ ਕਾਰਨ ਗੰਭੀਰ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ ਆਮ ਜਨਤਾ ਨੂੰ ਸਾਹ ਲੈਣ ’ਚ ਮੁਸ਼ਕਿਲ ਆ ਰਹੀ ਹੈ ਦਰਅਸਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਸਾਡੀ ਜੀਵਨਸ਼ੈਲੀ ’ਚ ਇਸ ਤਰ੍ਹਾਂ ਸ਼ਾਮਲ ਹੋ ਗਈ ਹੈ ਕਿ ਇਸ ਨੂੰ ਅਸੀਂ ਸਮੱਸਿਆ ਦੇ ਤੌਰ ’ਤੇ ਨਹੀਂ ਦੇਖਦੇ ਦੇਸ਼ ਦੇ ਕਈ ਸ਼ਹਿਰ ਇੱਕ ਤਰ੍ਹਾਂ ਦੇ ‘ਗੈਸ ਚੈਂਬਰ’ ’ਚ ਬਦਲ ਗਏ ਹਨ। (Pollution)

ਇਨ੍ਹਾਂ ਸ਼ਹਿਰਾਂ ’ਚ ਆਧੁਨਿਕ ਜੀਵਨ ਦੀ ਚਕਾਚੌਂਧ ਤਾਂ ਹੈ, ਪਰ ਇਨਸਾਨੀ ਜੀਵਨ ਸ਼ੈਲੀ ਬਦਤਰ ਹੋ ਗਈ ਹੈ ਹਵਾ ਪ੍ਰਦੂਸ਼ਣ ਇੱਕ ਵੱਡੇ ਜਨਤਕ ਸਿਹਤ ਜੋਖ਼ਿਮ ਦੇ ਤੌਰ ’ਤੇ ਸਾਹਮਣੇ ਆਇਆ ਹੈ ਕਈ ਖੋਜਾਂ ਨਾਲ ਇਹ ਤੱਥ ਸਾਹਮਣੇ ਆਏ ਹਨ ਕਿ ਪ੍ਰਦੂਸ਼ਿਤ ਇਲਾਕਿਆਂ ’ਚ ਲਗਾਤਾਰ ਰਹਿਣ ਨਾਲ ਬਿਮਾਰੀਆਂ ਵਧਦੀਆਂ ਹਨ ਅਤੇ ਉਮਰ ਘਟਣ ਲੱਗਦੀ ਹੈ ਆਮ ਤੌਰ ’ਤੇ ਹਵਾ ਪ੍ਰਦੂਸ਼ਣ ਦੀ ਚਰਚਾ ਹੋਣ ’ਤੇ ਅਸੀਂ ਕੇਵਲ ਸ਼ਹਿਰਾਂ ਵੱਲ ਦੇਖਦੇ ਹਾਂ ਕਿਉਂਕਿ ਉਥੇ ਉਦਯੋਗਾਂ ਅਤੇ ਗੱਡੀਆਂ ਦੀ ਭਰਮਾਰ ਦਿਖਦੀ ਹੈ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੇ ਚਾਰ ਮੈਂਬਰ ਅਸਲੇ ਸਮੇਤ ਗ੍ਰਿਫ਼ਤਾਰ

ਜੇਕਰ ਪੇਂਡੂ ਪੱਧਰ ’ਤੇ ਦੇਖੀਏ ਤਾਂ ਪ੍ਰਦੂਸ਼ਣ ਦੇ ਜਿਸ ਰੂਪ ’ਤੇ ਅਕਸਰ ਧਿਆਨ ਨਹੀਂ ਜਾਂਦਾ ਉਹ ਹੈ ਬਾਲਣ ਬਾਲਣ ਦੇ ਪਰੰਪਰਾਗਤ ਸਰੋਤਾਂ ’ਤੇ ਨਿਰਭਰਤਾ ਕਾਰਨ ਪਿੰਡਾਂ ’ਚ ਘਰੇਲੂ ਪ੍ਰਦੂਸ਼ਣ ਦੀ ਸਥਿਤੀ ਕਿਤੇ ਜਿਆਦਾ ਭਿਆਨਕ ਹੈ ਬਾਲਣ ਦੇ ਪਰੰਪਰਾਗਤ ਸਰੋਤਾਂ ਜਿਵੇਂ ਲੱਕੜੀ, ਗੋਹਾ, ਕੋਲਾ, ਕੇਰੋਸੀਨ ਅਤੇ ਫਸਲ ਰਹਿੰਦ ਖੂੰਹਦ ਨਾਲ ਮੀਥੇਨ ਆਦਿ ਦਾ ਨਿਕਾਸ ਹੁੰਦਾ ਹੈ ਜੋ ਮਨੁੱਖੀ ਸਿਹਤ ਅਤੇ ਵਾਤਾਵਰਨ ਦੋਵਾਂ ਲਈ ਹਾਨੀਕਾਰਕ ਹੁੰਦਾ ਹੈ ਪੇਂਡੂ ਮਹਿਲਾਵਾਂ ਇਸ ਜਾਣਕਾਰੀ ਤੋਂ ਅਣਜਾਣ ਰਹਿੰਦੀਆਂ ਹਨ। (Pollution)

ਕਿ ਚੁੱਲ੍ਹੇ ’ਚੋਂ ਨਿਕਲਣ ਵਾਲਾ ਧੂੰਆਂ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਲਈ ਵੀ ਨੁਕਸਾਨਦੇਹ ਹੁੰਦਾ ਹੈ ਵਾਸਤਵ ’ਚ ਆਧੁਨਿਕ ਜੀਵਨ ਦਾ ਭਰਪੂਰ ਬਣ ਚੁੱਕੇ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀ ਤੇਜ਼ ਰਫ਼ਤਾਰ ਅਤੇ ਵਾਤਾਵਰਨ ਚੇਤਨਾ ਦੀ ਕਮੀ ਕਾਰਨ ਵਾਤਾਵਰਨ ਬੇਦਮ ਹੋ ਰਿਹਾ ਹੈ ਪਰਾਲੀ ਸਬੰਧੀ ਕੇਂਦਰ ਸਰਕਾਰ ਨੂੰ ਰਾਜਾਂ ਨਾਲ ਤਾਲਮੇਲ ਬਣਾ ਕੇ ਕੋਈ ਵਿਆਪਕ ਰਣਨੀਤੀ ਬਣਾਉਣੀ ਚਾਹੀਦੀ ਹੈ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਝੋਨੇ ਦੇ ਬਦਲ ਲੱਭਣੇ ਹੋਣਗੇ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ’ਤੇ ਹੌਸਲਾ ਅਫ਼ਜਾਈ ਰਾਸ਼ੀ ਦਿੱਤੀ ਜਾ ਸਕਦੀ ਹੈ ਸਿਰਫ਼ ਝੋਨੇ ਦੇ ਸੀਜਨ ਦੇ ਸਮੇਂ ਹੀ ਪ੍ਰਦੂਸ਼ਣ ਦਾ ਮੁੱਦਾ ਨਹੀਂ ਚੁੱਕਣਾ ਚਾਹੀਦਾ ਜੇਕਰ ਸਮਾਂ ਰਹਿੰਦੇ ਵਾਯੂ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਨਾ ਪਾਈ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਅਸੀਂ ਸ਼ੁੱਧ ਹਵਾ ਲਈ ਤਰਸਾਂਗੇ। (Pollution)