amit shah | ਕਿਸੇ ਵੀ ਮੁਸਲਮਾਨ ਨਾਲ ਜ਼ੁਲਮ ਨਹੀਂ ਹੋਵੇਗਾ
ਨਵੀਂ ਦਿੱਲੀ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਹੋ ਰਹੇ ਹਿੰਸਕ ਵਿਰੋਧ ਦੇ ਬਾਵਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ (amit shah) ਨੇ ਆਪਣੇ ਬਿਆਨ ‘ਚ ਸਾਫ਼ ਕਹਿ ਦਿੱਤਾ ਹੈ ਕਿ ”ਭਾਵੇਂ ਕਿੰਨਾ ਵੀ ਸਿਆਸੀ ਵਿਰੋਧ ਹੁੰਦਾ ਰਹੇ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਰੇ ਸ਼ਰਣਾਰਥੀਆਂ ਨੂੰ ਭਾਰਤ ਦੀ ਨਾਗਰਿਕਤਾ ਦੇ ਕੇ ਰਹੇਗੀ। ਸ਼ਾਹ ਨੇ ਕਿਹਾ, ਸ਼ਰਣਾਰਥੀਆਂ ਨੂੰ ਨਾਗਰਿਕਤਾ ਮਿਲੇਗੀ। ਉਹ ਭਾਰਤ ਦੇ ਨਾਗਰਿਕ ਬਣਨਗੇ ਅਤੇ ਸਨਮਾਨ ਨਾਲ ਰਹਿਣਗੇ। ਮੈਂ ਕਹਿਣਾ ਚਾਹੁੰਦਾ ਹਾਂ ਕਿ ਤੁਹਾਨੂੰ ਸਿਆਸੀ ਵਿਰੋਧ ਕਰਨਾ ਹੈ ਉਹ ਕਰੋ, ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦਾ ਇਰਾਦਾ ਇਸ ਦੇ ਲਈ ਪੱਕਾ ਹੈ”। amit shah
ਗ੍ਰਹਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਾਗਰਿਕਤਾ ਸੋਧ ਬਿੱਲ ‘ਚ ਕਿਤੇ ਵੀ ਕਿਸੇ ਦੀ ਨਾਗਰਿਕਤਾ ਵਾਪਸ ਲੈਣ ਦਾ ਪ੍ਰੋਵੀਜ਼ਨ ਹੈ ਜਾਂ ਨਹੀ, ਇਸ ‘ਚ ਨਾਗਰਿਕਤਾ ਦੇਣ ਦਾ ਪ੍ਰੋਵੀਜ਼ਨ ਹੈ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ‘ਚ ਧਾਰਮਿਕ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਇਥੇ ਆਏ ਘੱਟ ਗਿਣਤੀਆਂ ਨੂੰ ਨਾਗਰਿਕਤਾ ਮਿਲੇਗੀ। ਸ਼ਾਹ ਨੇ ਕਿਹਾ, ‘ਜੋ ਇਸ ਦੇਸ਼ ਦਾ ਨਾਗਰਿਕ ਹੈ, ਉਸ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਇਸ ਦੇਸ਼ ਦੇ ਨਾਗਰਿਕ ਇਕ ਵੀ ਮੁਸਲਮਾਨ ਨਾਲ ਜ਼ੁਲਮ ਨਹੀਂ ਹੋਵੇਗਾ, ਮੈਂ ਇਸ ਦਾ ਭਰੋਸਾ ਦਿੰਦਾ ਹਾਂ।” amit shah
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।