ਦੋਵੇਂ ਵੱਡੀਆਂ ਪਾਰਟੀਆਂ ਭਾਜਪਾ ਤੇ ਕਾਂਗਰਸ ਰਾਸ਼ਟਰਪਤੀ ਚੋਣਾਂ ਲਈ ਚਰਚਾ ‘ਚ ਹਨ ਚੰਗੀ ਗੱਲ ਹੈ ਕਿ ਸੱਤਾਧਿਰ ਨੇ ਸਿਆਸੀ ਅੰਕੜਾ ਆਪਣੇ ਹੱਕ ‘ਚ ਹੋਣ ਦੇ ਬਾਵਜੂਦ ਵਿਰੋਧੀ ਪਾਰਟੀ ਕਾਂਗਰਸ ਨਾਲ ਸਹਿਮਤੀ ਕਰਨ ਦੀ ਪੇਸ਼ਕਸ਼ ਕੀਤੀ ਹੈ ਇਸ ਮਾਮਲੇ ‘ਚ ਕਾਂਗਰਸ ਸੁਸਤ ਰਹਿ ਗਈ ਹੈ ਭਾਜਪਾ ਨੇ ਕਾਂਗਰਸ ਤੋਂ ਆਪਣਾ ਉਮੀਦਵਾਰ ਪੁੱਛਿਆ ਪਰ ਕਾਂਗਰਸ ਕਿਸੇ ਦਾ ਨਾਂਅ ਨਹੀਂ ਲੈ ਸਕੀ ਸੰਕੇਤ ਇਹੀ ਹੈ ਕਿ ਕਾਂਗਰਸ ਤੇ ਉਸ ਦੀਆਂ ਹਮਖਿਆਲ ਪਾਰਟੀਆਂ ਅਜੇ ਤੱਕ ਕੋਈ ਸਾਂਝਾ ਉਮੀਦਵਾਰ ਨਹੀਂ ਬਣਾ ਸਕੀਆਂ।
ਦੂਜੇ ਪਾਸੇ ਲੱਗਦਾ ਹੈ ਕਿ ਭਾਜਪਾ ਨੇ ਅੰਦਰਖਾਤੇ ਆਪਣਾ ਉਮੀਦਵਾਰ ਤੈਅ ਕਰ ਲਿਆ ਹੈ ਤੇ ਉਹ ਸਹਿਮਤੀ ਵਾਲਾ ਮਾਹੌਲ ਤਲਾਸ਼ ਰਹੀ ਹੈ ਕੁਝ ਵੀ ਹੋਵੇ ਦੇਸ਼ ਦੇ ਸਭ ਤੋਂ ਵੱਡੇ ਅਹੁਦੇ ਦੇ ਉਮੀਦਵਾਰ ਲਈ ਸਹਿਮਤੀ ਹੀ ਸਭ ਤੋਂ ਵਧੀਆ ਹੈ ਸਿਆਸੀ ਅਹੁਦਾ ਹੋਣ ਦੇ ਬਾਵਜ਼ੂਦ ਜਨਤਾ ਗੈਰ-ਸਿਆਸੀ ਹਸਤੀਆਂ ਨੂੰ ਪਹਿਲੀ ਪਸੰਦ ਵਜੋਂ ਵੇਖਣ ਲੱਗੀ ਹੈ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਵਿਗਿਆਨ ,ਸਾਹਿਤ, ਖੇਤੀ , ਮੈਡੀਕਲ ਸਮੇਤ ਹੋਰ ਖੇਤਰਾਂ ‘ਚ ਦੇਸ਼ ਲਈ ਬੇਮਿਸਾਲ ਕੰਮ ਕੀਤਾ ਹੈ ਅਜਿਹੀਆਂ ਸ਼ਖ਼ਸੀਅਤਾਂ ‘ਤੇ ਸਹਿਮਤੀ ਵੀ ਛੇਤੀ ਬਣਦੀ ਹੈ ਫਿਰ ਵੀ ਇਸ ਦਾ ਸਿਹਰਾ ਕਿਸੇ ਨਾ ਕਿਸੇ ਪਾਰਟੀ ਨੂੰ ਜਾਂਦਾ ਹੈ।
ਜੋ ਕਿਸੇ ਵੱਡੀ ਸ਼ਖ਼ਸੀਅਤ ਨੂੰ ਆਪਣਾ ਉਮੀਦਵਾਰ ਬਣਾਉਣ ‘ਚ ਕਾਮਯਾਬ ਹੋ ਜਾਂਦੀ ਹੈ ਸਰਕਾਰ ‘ਚ ਸਿਰਫ਼ ਸੰਵਿਧਾਨਕ ਮੁਖੀ ਹੋਣ ਦੇ ਬਾਵਜ਼ੂਦ ਰਾਸ਼ਟਰਪਤੀ ਦਾ ਅਹੁਦਾ ਨਿਵੇਕਲੀ ਤੇ ਸਰਵੋਤਮ ਮਹੱਤਤਾ ਵਾਲਾ ਹੈ ਜਿਸ ਕਾਰਨ ਇਸ ਅਹੁਦੇ ਦੀ ਅਹਿਮੀਅਤ ਨੂੰ ਪਾਰਟੀਬਾਜ਼ੀ ਤੋਂ ਉੱਪਰ Àੁੱਠ ਕੇ ਸਵੀਕਾਰਿਆ ਜਾਂਦਾ ਹੈ ਇਸ ਅਹੁਦੇ ‘ਤੇ ਬਿਰਾਜਮਾਨ ਰਹੇ ਲਗਭਗ ਸਾਰੇ ਆਗੂਆਂ ਨੇ ਦੇਸ਼ ਦਾ ਹਰ ਔਖੇ ਸਮੇਂ ‘ਚ ਬਿਨਾਂ ਕਿਸੇ ਸਿਆਸੀ ਪੱਖਪਾਤ ਤੋਂ ਮਾਰਗ ਦਰਸ਼ਨ ਕੀਤਾ ਤੇ ਅਹੁਦੇ ਦੇ ਸਨਮਾਨ ਨੂੰ ਬਰਕਰਾਰ ਰੱਖਿਆ।
ਇੱਥੋਂ ਤੱਕ ਕਿ ਡਾ. ਅਬਦੁਲ ਕਲਾਮ ਵਰਗੇ ਗੈਰ ਸਿਆਸੀ ਸ਼ਖ਼ਸੀਅਤ ਤੇ ਵਿਗਿਆਨੀ ਨੇ ਸਿਆਸਤ ਤੋਂ ਕੋਰੇ ਹੋਣ ਦੇ ਬਾਵਜ਼ੂਦ ਦੇਸ਼ ਦੀ 121 ਕਰੋੜ ਤੋਂ ਵੱਧ ਆਬਾਦੀ ਦੇ ਦਿਲੋ ਦਿਮਾਗ ‘ਚ ਅਜਿਹੀ ਛਾਪ ਛੱਡੀ ਕਿ ਜਨਤਾ ਇਸ ਅਹੁਦੇ ਲਈ ਸਰਵ ਸਾਂਝੇ ਹਰਮਨ ਪਿਆਰੇ ਤੇ ਗੈਰ ਸਿਆਸੀ ਆਗੂ ਨੂੰ ਚਾਹੁਣ ਲੱਗੀ ਹੁਣ ਫਿਰ ਇੱਕ ਖੇਤੀ ਵਿਗਿਆਨੀ ਤੇ ਹਰੀ ਕ੍ਰਾਂਤੀ ਦੇ ਜਨਮਦਾਤਾ ਡਾ. ਸਵਾਮੀਨਾਥਨ ਤੇ ਮੈਟਰੋਮੈਨ ਸ੍ਰੀਧਰਨ ਦੀ ਚਰਚਾ ਹੋਣ ਲੱਗੀ ਹੈ ਲੋਕਤੰਤਰੀ ਪ੍ਰਣਾਲੀ ‘ਚ ਵੋਟਿੰਗ ਕੋਈ ਨਕਾਰਾਤਮਕ ਰੁਝਾਨ ਨਹੀਂ ਪਰ ਜਦੋਂ ਸਮੁੱਚਾ ਦੇਸ਼ ਹੀ ਇੱਕ ਸ਼ਖ਼ਸੀਅਤ ਵੱਲ ਝੁਕ ਜਾਏ ਤਾਂ ਇਹ ਦੇਸ਼ ਦੀ ਦਾਰਸ਼ਨਿਕ ਜਿੱਤ, ਬੌਧਿਕ ਮਜ਼ਬੂਤੀ ਤੇ ਏਕਤਾ ਦਾ ਸਬੂਤ ਹੁੰੁਦਾ ਹੈ ਹੁਣ ਜੇਕਰ ਭਾਜਪਾ ਫਿਰ ਡਾ. ਕਲਾਮ ਵਰਗੀ ਸ਼ਖ਼ਸੀਅਤ ਨੂੰ ਅੱਗੇ ਲਿਆਉਣ ਦੀ ਪਹਿਲ ਕਰਦੀ ਹੈ ਤਾਂ ਸਹਿਮਤੀ ਬਣਨੀ ਅਸਾਨ ਹੀ ਹੋਵੇਗੀ ਇਹ ਚੋਣ ਕਿਸੇ ਸਿਆਸੀ ਜੋੜ-ਤੋੜ ਦੀ ਮੁਥਾਜ ਨਹੀਂ।