ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੀ ਹੂੰਝਾਫੇਰ ਜਿੱਤ, ਅਕਾਲੀ-ਭਾਜਪਾ ਦਾ ਸਫਾਇਆ

Congress, Punjab, Municipal CorporationElections, SAD

ਤਿੰਨੇ ਨਗਰ ਨਿਗਮ ਸਣੇ 28 ਨਗਰ ਪੰਚਾਇਤਾਂ ‘ਤੇ ਕਾਂਗਰਸ ਦਾ ਕਬਜ਼ਾ
ਇੱਕ ਨਗਰ ਪੰਚਾਇਤ ਅਕਾਲੀ ਦਲ ਦਾ ਕਬਜ਼ਾ
ਆਮ ਆਦਮੀ ਪਾਰਟੀ ਦੇ 99 ਫੀਸਦੀ ਉਮੀਦਵਾਰਾਂ ਦੀ ਜਮਾਨਤ ਜਬਤ

ਅਸ਼ਵਨੀ ਚਾਵਲਾ
ਚੰਡੀਗੜ੍ਹ, 17 ਦਸੰਬਰ

ਪੰਜਾਬ ਵਿੱਚ 3 ਨਗਰ ਨਿਗਮ ਅਤੇ 29 ਨਗਰ ਪੰਚਾਇਤਾਂ ਦੀ ਚੋਣਾਂ ਵਿੱਚ ਕਾਂਗਰਸ ਦੇ ਹਨੇਰੀ ਅੱਗੇ ਅਕਾਲੀ-ਭਾਜਪਾ ਸੁੱਕੇ ਪੱਤਿਆ ਵਾਂਗ ਉੱਡ ਕੇ ਗਾਇਬ ਹੀ ਹੋ ਗਈ ਹੈ। ਤਿੰਨੇ ਨਗਰ ਨਿਗਮ ਪਟਿਆਲਾ, ਜਲੰਧਰ ਅਤੇ ਅਮ੍ਰਿਤਸਰ ਸਣੇ 29 ਵਿੱਚੋਂ 28 ਨਗਰ ਪੰਚਾਇਤਾਂ ‘ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ, ਜਦੋਂ ਕਿ ਸਿਰਫ਼ 1 ਨਗਰ ਪੰਚਾਇਤ ‘ਤੇ ਅਕਾਲੀ ਦਲ ਆਪਣਾ ਕਬਜ਼ਾ ਕਰਨ ਵਿੱਚ ਕਾਮਯਾਬ ਹੋਈ ਹੈ। ਇਨ੍ਹਾਂ ਚੋਣਾਂ ਵਿੱਚ ਪਹਿਲੀਵਾਰ ਭਾਗ ਲੈ ਰਹੀਂ ਆਮ ਆਦਮੀ ਪਾਰਟੀ ਦੇ 99 ਫੀਸਦੀ ਉਮੀਦਵਾਰਾਂ ਦੀ ਜਮਾਨਤ ਹੀ ਜਬਤ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਕੁਝ ਹੱਦ ਤੱਕ ਇੱਜਤ ਭੁੱਲਥ ਵਿਖੇ 1 ਸੀਟ ‘ਤੇ ਪ੍ਰਾਪਤ ਕਰਕੇ ਮਸਾ ਹੀ ਬਚੀ ਹੈ। ਇਥੇ ਹੀ ਜਾਣਕਾਰੀ ਮਿਲ ਰਹੀਂ ਹੈ ਕਿ ਜਲੰਧਰ ਦੇ ਵਾਰਡ ਨੰਬਰ 6 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸਿਰਫ਼ 1 ਵੋਟ ਹੀ ਮਿਲੀ ਹੈ।

ਪਟਿਆਲਾ ਨਗਰ ਨਿਗਮ ਵਿਖੇ 60 ਵਾਰਡਾਂ ਕਾਂਗਰਸ ਨੇ ਇਤਿਹਾਸ ਰÚ ਦੇ ਹੋਏ 58 ਸੀਟਾਂ ‘ਤੇ ਹੀ ਆਪਣਾ ਕਬਜ਼ਾ ਕਰ ਲਿਆ ਹੈ, ਇੱਕ ਵਾਰਡ ਦੇ ਬੂਥ ‘ਤੇ ਮਸ਼ੀਨ ਖਰਾਬ ਹੋਣ ਦੇ ਕਾਰਨ ਦੋਬਾਰਾ ਵੋਟਾਂ ਪੈਣਗੀਆਂ, ਜਦੋਂ ਕਿ ਵਾਰਡ ਨੰਬਰ 14 ਦਾ ਨਤੀਜ਼ਾ ਦੇਰ ਰਾਤ ਤੱਕ ਐਲਾਨਿਆ ਨਹੀਂ ਗਿਆ ਸੀ। ਪਟਿਆਲਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ, ਜਦੋਂ ਨਗਰ ਨਿਗਮ ਵਿੱਚ ਕੋਈ ਵਿਰੋਧੀ ਧਿਰ ਦਾ ਐਮ.ਸੀ. ਬੈਠਾ ਨਹੀਂ ਹੋਏਗਾ। ਪਟਿਆਲਾ ਵਿਖੇ ਅਕਾਲੀ-ਭਾਜਪਾ ਸਣੇ ਆਮ ਆਦਮੀ ਪਾਰਟੀ ਤੇ ਆਜ਼ਾਦ ਉਮੀਦਵਾਰ ਆਪਣਾ ਖਾਤਾ ਵੀ ਨਹੀਂ ਖੋਲ ਪਾਏ ਹਨ। ਇਸੇ ਤਰ•ਾ ਜਲੰਧਰ ਨਗਰ ਨਿਗਮ ਵਿਖੇ 80 ਵਾਰਡਾਂ ਵਿੱਚੋਂ ਕਾਂਗਰਸ ਨੇ 66, ਅਕਾਲੀ-ਭਾਜਪਾ ਨੇ 12 ਅਤੇ ਆਜਾਦ ਉਮੀਦਵਾਰ ਨੇ 2 ਸੀਟ ਜਿੱਤ ‘ਤੇ ਹਾਸਲ ਕੀਤੀ ਹੈ। ਇਥੇ ਅੰਮ੍ਰਿਤਸਰ ਵਿਖੇ 85 ਵਾਰਡਾਂ ਵਿੱਚੋਂ 69 ਕਾਂਗਰਸ, 12 ਅਕਾਲੀ-ਭਾਜਪਾ ਅਤੇ 4 ‘ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸ਼ਲ ਕੀਤੀ ਹੈ। ਇਸ ਨਾਲ ਹੀ ਵੋਟ ਫੀਸਦੀ ਦਰ ਵਿੱਚ ਪਟਿਆਲਾ ਸਭ ਤੋਂ ਅੱਗੇ ਰਿਹਾ ਹੈ, ਜਿਥੇ ਕਿ 62.22 ਫੀਸਦੀ ਵੋਟਾਂ ਪਈਆਂ ਹਨ, ਜਦੋਂ ਕਿ ਅੰਮ੍ਰਿਤਸ਼ਰ ਵਿਖੇ 51 ਅਤੇ ਜਲੰਧਰ ਵਿਖੇ 57.2 ਫੀਸਦੀ ਦਰ ਨਾਲ ਪੋਲਿੰਗ ਹੋਈ ਹੈ।

ਇਸੇ ਤਰ੍ਹਾਂ ਨਗਰ ਕੌਸਲ ਅਤੇ ਨਗਰ ਪੰਚਾਇਤਾਂ ਦੇ ਨਤੀਜੇ ਵਿੱਚ ਬਾਘਾਪੁਰਾਣਾ ਵਿਖੇ 15 ਵਾਰਡਾਂ ਵਿੱਚੋਂ ਕਾਂਗਰਸ ਨੇ 15 ਵਾਰਡ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਤਲਵੰਡੀ ਸਾਬੋ ਕਾਂਗਰਸ 13, ਅਕਾਲੀ ਦਲ 1, ਅਜ਼ਾਦ 1, ਆਪ 0, ਰਾਜਾਸਾਂਸੀ ਵਿਖੇ ਕਾਂਗਰਸ 13, ਅਕਾਲੀ-ਭਾਜਪਾ 0, ਆਪ 0, ਬੇਗੋਵਾਲ ਅਕਾਲੀ ਦਲ 8, ਕਾਂਗਰਸ 5, ਆਪ 0, ਹੁਸ਼ਿਆਰਪੁਰ ਵਿਖੇ ਕਾਂਗਰਸ 8, ਅਕਾਲੀ ਦਲ 2, ਆਜ਼ਾਦ 2, ਆਪ 0, ਧਰਮਕੋਟ ਕਾਂਗਰਸ 11, ਅਕਾਲੀ ਦਲ 1, ਆਜ਼ਾਦ 1, ਆਪ 0, ਸ਼ਾਹਕੋਟ ਕਾਂਗਰਸ 12, ਆਜ਼ਾਦ 1, ਅਕਾਲੀ ਦਲ 0, ਆਪ 0, ਖਨੌਰੀ ਵਿਖੇ ਕਾਂਗਰਸ 6, ਅਕਾਲੀ ਦਲ 1, ਆਜ਼ਾਦ 6, ਆਪ 0, ਮੂਣਕ ਕਾਂਗਰਸ 9, ਆਜ਼ਾਦ 1, ਅਕਾਲੀ ਦਲ 1, ਆਪ 0, ਚੀਮਾ ਵਿਖੇ ਆਜ਼ਾਦ 12, ਕਾਂਗਰਸ 1, ਬਰੀਵਾਲਾ ਵਿਖੇ ਕਾਂਗਰਸ 9, ਆਜ਼ਾਦ 1, ਅਕਾਲੀ ਦਲ 1, ਆਪ 0, ਭੋਗਪੁਰ ਵਿਖੇ ਕਾਂਗਰਸ 8, ਅਕਾਲੀ-ਭਾਜਪਾ 5, ਆਪ 0 , ਬਿਲਗਾ ਵਿਖੇ ਕਾਂਗਰਸ 11, ਅਕਾਲੀ-ਭਾਜਪਾ 1, ਆਜ਼ਾਦ 1, ਆਪ 0, ਭੁਲੱਥ ਵਿਖੇ ਕਾਂਗਰਸ 6, ਆਪ 1, ਅਕਾਲੀ-ਭਾਜਪਾ 4, ਆਜ਼ਾਦ 1, ਭੀਖੀ ਵਿਖੇ ਕਾਂਗਰਸ 6, ਆਜ਼ਾਦ 7, ਆਪ 0, ਖੇਮਕਰਨ ਵਿਖੇ ਕਾਂਗਰਸ 12, ਆਜ਼ਾਦ 1, ਅਕਾਲੀ-ਭਾਜਪਾ 0, ਆਪ 0, ਹੰਢਿਆਇਆ ਵਿਖੇ ਕਾਂਗਰਸ 7, ਅਕਾਲੀ-ਭਾਜਪਾ 6 ਸੀਟਾਂ ‘ਤੇ ਜਿੱਤ ਹਾਸਲ ਕਰ ਸਕੀ ਹੈ।

ਜਾਖੜ ਵੱਲੋਂ ਪੰਜਾਬ ਦੇ ਲੋਕਾਂ ਤੇ ਕਾਂਗਰਸੀ ਵਰਕਰਾਂ ਦਾ ਧੰਨਵਾਦ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਿਊਂਸਿਪਲ ਚੋਣਾਂ ਵਿੱਚ ਅਕਾਲੀਆਂ ਵੱਲੋਂ ਕੁਝ ਇਲਾਕਿਆਂ ‘ਚ ਧਮਕੀਆਂ, ਹਿੰਸਾ ਅਤੇ ਅਫਵਾਹਾਂ ਫੈਲਾ ਕੇ ਚੋਣ ਪ੍ਰਕਿਰਿਆ ਵਿੱਚ ਅੜਿੱਕਾ ਡਾਹੁਣ ਦੀਆਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਚੋਣਾਂ ਨੂੰ ਨਿਰਵਿਘਨ ਅਤੇ ਪ੍ਰਭਾਵਸ਼ਾਲੀ ਮਤਦਾਨ ਨਾਲ ਯਕੀਨੀ ਬਣਾਉਣ ਲਈ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।

ਵੋਟਾਂ ਪੈਣ ਦਾ ਕੰਮ ਖਤਮ ਹੋਣ ਦੌਰਾਨ ਇਕ ਬਿਆਨ ਰਾਹੀਂ ਸ੍ਰੀ ਜਾਖੜ ਨੇ ਆਖਿਆ ਕਿ ਅਕਾਲੀਆਂ ਨੇ ਕੁਝ ਬੂਥਾਂ ਖਾਸਕਰ ਕਾਂਗਰਸ ਦਾ ਗੜ ਮੰਨੇ ਜਾਣ ਵਾਲੇ ਇਲਾਕਿਆਂ ਵਿੱਚ ਵੋਟਰਾਂ ਨੂੰ ਡਰਾਉਣ-ਧਮਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਕਾਲੀ ਆਪਣੀਆਂ ਇਨ੍ਹਾਂ ਚਾਲਾਂ ਵਿੱਚ ਕਾਮਯਾਬ ਨਾ ਹੋ ਸਕੇ। ਉਨ੍ਹਾਂ ਆਖਿਆ ਕਿ ਇੱਧਰ-ਉੱਧਰ ਹਿੰਸਾ ਭੜਕਾਉਣ ਤੋਂ ਇਲਾਵਾ ਅਕਾਲੀਆਂ ਨੇ ਵੋਟਰਾਂ ਨੂੰ ਵੋਟ ਪਾਉਣ ਤੋਂ ਦੂਰ ਰੱਖਣ ਲਈ ਅਫਵਾਹਾਂ ਫੈਲਾਉਣ ਦੀ ਵੀ ਕੋਸ਼ਿਸ਼ ਕੀਤੀ।

ਜਾਖੜ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਥਿਤੀ ਨੂੰ ਕਾਬੂ ਹੇਠ ਰੱਖਣ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਕੀਤੀਆਂ ਗਈਆਂ ਸਨ। ਸ੍ਰੀ ਜਾਖੜ ਨੇ ਵਿਰੋਧੀਆਂ ਦੀਆਂ ਭੜਕਾਊ ਕਾਰਵਾਈਆਂ ਦਾ ਸਾਹਮਣਾ ਕਰਕੇ ਵੀ ਸ਼ਾਂਤੀ ਬਣਾਈ ਰੱਖਣ ਲਈ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।