ਕਾਂਗਰਸ 6 ਨੂੰ ਕਰੇਗੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ

Congress Announces Candidates,

ਲੁਧਿਆਣਾ ‘ਚ ਰੈਲੀ ਦੌਰਾਨ ਰਾਹੁਲ ਗਾਂਧੀ ਕਰਨਗੇ ਐਲਾਨ (Congress CM’s Face)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ‘ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ (Congress CM’s Face ) ਦਾ ਐਲਾਨ 6 ਫਰਵਰੀ ਨੂੰ ਹੋਵੇਗਾ। ਇਸ ਦੇ ਲਈ ਲੁਧਿਆਣਾ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ। ਮੌਜੂਦਾ ਸੀਐਮ ਚਰਨਜੀਤ ਚੰਨੀ ਸੀਐਮ ਚਿਹਰੇ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਉਨ੍ਹਾਂ ਦੇ ਨਾਲ ਨਵਜੋਤ ਸਿੱਧੂ ਵੀ ਸੀਐਮ ਚਿਹਰੇ ਦੇ ਦਾਅਵੇਦਾਰ ਹਨ।

ਸੀਐਮ ਚਰਨਜੀਤ ਚੰਨੀ ਨੇ ਬੁੱਧਵਾਰ ਨੂੰ ਰੋਪੜ ਵਿੱਚ ਵਰਕਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਰਾਹੁਲ ਗਾਂਧੀ 6 ਫਰਵਰੀ ਨੂੰ ਇਸ ਦਾ ਐਲਾਨ ਕਰਨਗੇ। ਕਾਂਗਰਸ ਵਿੱਚ ਸੀਐਮ ਚੰਨੀ ਦਾ ਦਬਦਬਾ ਵਧਦਾ ਜਾ ਰਿਹਾ ਹੈ। ਕੱਲ੍ਹ ਕਾਂਗਰਸ ਨੇ ਉਤਰਾਖੰਡ ਵਿੱਚ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਵਜੋਤ ਸਿੱਧੂ ਨੂੰ ਥਾਂ ਨਹੀਂ ਦਿੱਤੀ, ਸਗੋਂ ਚਰਨਜੀਤ ਚੰਨੀ ਨੂੰ ਸਟਾਰ ਪ੍ਰਚਾਰਕ ਬਣਾ ਦਿੱਤਾ ਹੈ।

ਪੰਜਾਬ ਵਿੱਚ ਸੀਐਮ ਦੀ ਕੁਰਸੀ ਲਈ ਸੀਐਮ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਮੁਕਾਬਲਾ ਹੈ। ਤੀਜਾ ਵਿਕਲਪ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਚੋਣ ਲੜਨਾ ਹੈ। ਸੂਤਰਾਂ ਦੀ ਮੰਨੀਏ ਤਾਂ ਚੰਨੀ ਇਸ ਦੌੜ ‘ਚ ਸਿੱਧੂ ਦੇ ਮੁਕਾਬਲੇ ਕਾਫੀ ਅੱਗੇ ਹਨ। ਚੰਨੀ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ। ਪੰਜਾਬ ‘ਚ ਮੁੱਖ ਮੰਤਰੀ ਦੇ ਚਿਹਰੇ ਲਈ ਕਾਂਗਰਸ 3 ਤਰ੍ਹਾਂ ਦੀ ਫੀਡਬੈਕ ਲੈ ਰਹੀ ਹੈ। ਪਹਿਲਾਂ ਇਸ ਦੀ ਸ਼ੁਰੂਆਤ ਕਾਂਗਰਸ ਦੀ ਅੰਦਰੂਨੀ ਐਪ ਸ਼ਕਤੀ ਰਾਹੀਂ ਕੀਤੀ ਗਈ ਸੀ। ਇਸ ਸਬੰਧੀ ਪੰਜਾਬ ਦੇ ਵਰਕਰਾਂ ਤੋਂ ਰਾਏ ਮੰਗੀ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ