ਕਿਸਾਨਾਂ ਦੀ ਦੁਰਦਸ਼ਾ ਲਈ ਕਾਂਗਰਸ ਜ਼ਿੰਮੇਵਾਰ

Congress, Responsible, Plight, Farmers, Munish Grover,Cooperation Minister

ਸਹਿਕਾਰਤਾ ਮੰਤਰੀ ਗਰੋਵਰ ਬੋਲੇ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੇ ਹਨ ਹੁੱਡਾ

ਸੱਚ ਕਹੂੰ ਨਿਊਜ਼, ਰੋਹਤਕ: ਸਹਿਕਾਰਤਾ ਮੰਤਰੀ ਮਨੀਸ਼ ਗਰੋਵਰ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਦਸ ਸਾਲ ਦੇ ਸ਼ਾਸਨ ਕਾਲ ‘ਚ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ

ਉਨ੍ਹਾਂ ਨੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁੱਡਾ ਨੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕਰਕੇ ਬਿਲਡਰਾਂ ਨੂੰ ਸਸਤੇ ਭਾਅ ‘ਤੇ ਵੇਚ ਦਿੱਤਾ ਤੇ ਅੱਜ ਹੁੱਡਾ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੇ ਹਨ ਸਹਿਕਾਰਤਾ ਮੰਤਰੀ ਐਤਵਾਰ ਨੂੰ ਪਿੰਡ ਲਾਹਲੀ ‘ਚ ਰੋਹਤਕ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਵੱਲੋਂ  ਕਰਵਾਏ ਗਏ ਕਿਸਾਨ ਕਾਰਡ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਸੂਬੇ ਦੀ ਜਨਤਾ ਨੂੰ ਇਹ ਦੱਸੇ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਅਜਿਹਾ ਕਿਹੜਾ ਕੰਮ ਕੀਤਾ ਸੀ, ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲਿਆ ਹੋਵੇ

ਕਿਹਾ, ਸਾਬਕਾ ਸੀਐੱਮ ਨੇ ਕੋਡੀਆਂ ਦੇ ਭਾਅ ਵੇਚੀ ਕਿਸਾਨਾਂ ਨੂੰ ਉਪਜਾਊ ਜ਼ਮੀਨ

ਉਨ੍ਹਾਂ ਕਿਹਾ ਕਿ ਸੂਬੇ ਨੂੰ ਕਿਸਾਨ ਅੱਜ ਵੀ ਉਸ ਗੱਲ ਨੂੰ ਨਹੀਂ ਭੁੱਲ ਸਕੇ ਜਦੋਂ ਹੁੱਡਾ ਸਰਕਾਰ ਦੇ ਦੌਰਾਨ ਉਨ੍ਹਾਂ ਨੂੰ ਫਸਲ ਮੁਆਵਜਾ ਰਕਮ ਦੇ ਰੂਪ ‘ਚ ਸਿਰਫ 2-2 ਰੁਪਏ ਦੇ ਚੈੱਕ ਮਿਲੇ ਉਨ੍ਹਾਂ ਕਿਹਾ ਕਿ ਭਾਜਪਾ ਦੀ ਸੂਬਾ ਸਰਕਾਰ ਨੇ ਕਿਸਾਨਾਂ ਨੂੰ 12 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਰਕਮ ਪ੍ਰਦਾਨ ਕੀਤੀ ਹੈ

ਉਨ੍ਰਾਂ ਕਿਹਾ ਕਿ ਸਿਰਫ ਪੰਜ ਰੁਪਏ ਦਾ ਪ੍ਰੀਮੀਅਮ ਦੇਣ ਵਾਲੇ ਕਿਸਾਨ ਨੂੰ ਨੁਕਸਾਨ ਦੇ ਬਦਲੇ ਇੱਕ-ਇੱਕ ਲੱਖ ਰੁਪਏ ਦਾ ਮੁਆਵਜਾ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਹਰ ਖੇਤ ਨੂੰ ਪਾਣੀ ਦੇਣ ਲਈ ਸੂਬਾ ਸਰਕਾਰ 15 ਪਾਈਲਿਟ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ ਤੇ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਗੰਭੀਰ ਹੈ ਉਨ੍ਹਾਂ ਕਿਹਾ ਕਿ ਰੋਹਤਕ ਕੌਮੀ ਰਾਜਧਾਨੀ ਖੇਤਰ ‘ਚ ਹੈ ਇਸ ਲਈ 25 ਫੀਸਦੀ ਖੇਤੀ ਦੀ ਬਾਗਬਾਨੀ ਨਾਲ ਜੁੜਣ ਦਾ ਟੀਚਾ ਵੀ ਨਿਰਧਾਰਤ ਕੀਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।