ਮੁੱਖ ਮੰਤਰੀ ਨੂੰ ਆਪਣੇ ਸੰਬੋਧਨ ਦੌਰਾਨ 2 ਵਾਰ ਰੁਕਣਾ ਪਿਆ। ਉਹ ਆਪਣਾ ਭਾਸ਼ਣ ਵਿਚਕਾਰ ਹੀ ਛੱਡਕੇ ਬੈਠ ਗਏ
ਮਾਨਸਾ (ਸੁਖਜੀਤ ਮਾਨ)। ਅੱਜ ਇੱਥੇ ਹੋਈ ਕਾਂਗਰਸ ਦੀ ਰੈਲੀ ਸੰਘਰਸ਼ੀ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਨਹੀਂ ਬਚ ਸਕੀ। ਅਗਾਊਂ ਰਣਨੀਤੀ ਬਣਾ ਕੇ ਸੰਘਰਸ਼ੀ ਆਗੂ ਪਹਿਲਾਂ ਹੀ ਰੈਲੀ ਵਿੱਚ ਸ਼ਾਮਿਲ ਲੋਕਾਂ ਦਰਮਿਆਨ ਬੈਠ ਗਏ। ਇਹ ਆਗੂ ਓਨਾਂ ਸਮਾਂ ਤਾਂ ਚੁੱਪ ਰਹੇ ਜਿਨ੍ਹਾਂ ਸਮਾਂ ਆਮ ਬੁਲਾਰੇ ਬੋਲ ਰਹੇ ਸੀ ਪਰ ਮੁੱਖ ਮੰਤਰੀ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਕੁਰਸੀਆਂ ਤੋਂ ਖੜੇ ਹੋ ਨੇ ਨਾਹਰੇਬਾਜ਼ੀ ਕਰਨ ਲੱਗ ਪਏ।
ਮੁੱਖ ਮੰਤਰੀ ਦੇ ਸਾਹਮਣੇ ਸਰਕਾਰ ਖਿਲਾਫ਼ ਲੱਗਦੇ ਨਾਅਰਿਆਂ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ। ਜਿੰਨੇ ਸਮੇਂ ਵਿੱਚ ਪੁਲੀਸ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਦਬਾਉਣ ‘ਚ ਜੁਟੀ ਓਨੇ ਸਮੇਂ ਵਿੱਚ ਉਹ ਆਪਣਾ ਵਿਰੋਧ ਦਰਜ ਕਰਵਾਉਣ ਵਿੱਚ ਸਫਲ ਹੋ ਚੁੱਕੇ ਸਨ। ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਬੱਸ ਵਿੱਚ ਬਿਠਾਕੇ ਬਾਹਰ ਲੈ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ