ਵਿਧਾਨ ਸਭਾ ਸਪੀਕਰ ਨੂੰ ਮਿਲੇ ਕਾਂਗਰਸ ਤੇ ਜੇਡੀਐਸ ਦੇ ਬਾਗੀ ਵਿਧਾਇਕ
ਏਜੰਸੀ, ਨਵੀਂ ਦਿੱਲੀ
ਕਰਨਾਟਕ ਦਾ ਸਿਆਸੀ ਡਰਾਮਾ ਹਾਲੇ ਖਤਮ ਵੀ ਨਹੀਂ ਹੋਇਆ ਕਿ ਗੋਆ ‘ਚ ਵੀ ਸਿਆਮੀ ਨਾਟਕਬਾਜ਼ੀ ਸ਼ੁਰੂ ਹੋ ਗਈ ਹੈ ਕਰਨਾਟਕ ‘ਚ ਸੰਕਟ ‘ਚ ਘਿਰੀ ਕਾਂਗਰਸ ਨੂੰ ਗੋਆ ‘ਚ ਵੀ ਵੱਡਾ ਝਟਕਾ ਲੱਗਿਆ ਹੈ ਬੁੱਧਵਾਰ ਨੂੰ ਇੱਥੇ ਕਾਂਗਰਸ ਦੇ 10 ਵਿਧਾਇਕ ਅਚਾਨਕ ਭਾਜਪਾ ‘ਚ ਸ਼ਾਮਲ ਹੋ ਗਏ ਇਨ੍ਹਾਂ?ਦੋਵੇਂ ਮੁੱਦਿਆਂ ਸਬੰਧੀ ਕਾਂਗਰਸ ਨੇ ਅੱਜ ਸੰਸਦ ਭਵਨ ਕੰਪਲੈਕਸ ‘ਚ ਪ੍ਰਦਰਸ਼ਨ ਕੀਤਾ ਦੂਜੇ ਪਾਸੇ ਕਰਨਾਟਕ ‘ਚ ਕਾਂਗਰਸ-ਜੇਡੀਐਸਦੇ ਬਾਗੀ ਵਿਧਾਇਕਾਂ ਦੇ ਅਸਤੀਫਿਆਂ ‘ਤੇ ਕਾਰਵਾਈ ਸਬੰਧੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਬਾਗੀ ਵਿਧਾਇਕਾਂ ਨੇ ਅੱਜ ਸ਼ਾਮ 6 ਵਜੇ ਸਪੀਕਰ ਨਾਲ ਮੁਲਾਕਾਤ ਕੀਤੀ ਬਾਗੀ ਵਿਧਾਇਕਾਂ ਨਾਲ ਮੁਲਾਕਾਤ ਤੋਂ?ਬਾਅਦ ਵਿਧਾਨ ਸਭਾ ਸਪੀਕਰ ਨੇ ਪ੍ਰੈੱਸ ਕਾਨਫਰੰਸ ਕੀਤੀ ਇਸ ਦੌਰਾਨ ਉਨ੍ਹਾਂ?ਕਿਹਾ, ‘ਮੇਰਾ ਕੰਮ ਕਿਸੇ ਨੂੰ ਬਚਾਉਣਾ ਨਹੀਂ ਹੈ ਮੈਂ ਪਿਛਲੇ 40 ਸਾਲਾਂ ਤੋਂ ਜਨਤਕ ਜੀਵਨ ‘ਚ ਹਾਂ ਮੈਂ ਜੀਵਨ ਨੂੰ ਸਨਮਾਨ ਨਾਲ ਜਿਉਣ ਦੀ ਕੋਸ਼ਿਸ਼ ਕਰਦੀ ਹਾਂ ਉਨ੍ਹਾਂ?ਕਿਹਾ, ਮੈਂ ਕੁਝ ਮੀਡੀਆ ਰਿਪੋਰਟਾਂ?ਨੂੰ ਪੜ੍ਹਿਆ ਹੈ, ਜਿਸ ਤੋਂ ਮੈਂ ਦੁਖੀ ਹੋਈ ਹਾਂ
ਉੱਥੇ ਅੱਜ ਕਾਂਗਰਸ ਸੰਸਦੀ ਦਲ ਦੀ ਆਗੂ ਸੋਨੀਆ ਗਾਂਧੀ ਦੀ ਅਗਵਾਈ ‘ਚ ਪਾਰਟੀ ਆਗੂਆਂ ਨੇ ਕਰਨਾਟਕ ਤੇ ਗੋਵਾ ਦੇ ਮੁੱਦਿਆਂ ‘ਤੇ ਅੱਜ ਸੰੰਸਦ ਭਵਨ ਕੰਪਲੈਕਸ ‘ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਪ੍ਰਦਰਸ਼ਨ ਕੀਤਾ ਤੇ ਭਾਜਪਾ ‘ਤੇ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼ ਲਾਇਆ ਕਾਂਗਰਸ ਆਗੂਆਂ ਨੇ ਕਿਹਾ ਕਿ ਭਾਜਪਾ ਚੁਣੀ ਹੋਈ ਸਰਕਾਰਾਂ ਨੂੰ ਡੇਗ ਕੇ ਲੋਕਤੰਤਰ ਨੂੰ ਨਸ਼ਟ ਕਰ ਰਹੀ ਹੈ ਇਸ ਦੌਰਾਨ ਪਾਰਟੀ ਦੇ ਕਈ ਸੰਸਦ ਹੱਥਾਂ ‘ਚ ਬੈਨਰ ਲਏ ਹੋਏ ਸਨ ਜਿਨ੍ਹਾਂ ‘ਤੇ ‘ਲੋਕਤੰਤਰ ਬਚਾਓ’ ਵਰਗੇ ਨਾਅਰੇ ਲਿਖੇ ਸਨ
- ਭਾਜਪਾ ਇੱਕ ਵਾਰ ਫਿਰ ਕਰਨਾਟਕ ਤੇ ਗੋਆ ਆਦਿ ‘ਚ ਜਿਸ ਤਰ੍ਹਾਂ ਆਪਣੇ ਧਨ ਬਲ ਤੇ ਸੱਤਾ ਦੀ ਦੁਰਵਰਤੋਂ ਕਰਕੇ ਵਿਧਾਇਕਾਂ ਨੂੰ ਤੋੜਨ ਆਦਿ ਦਾ ਕੰਮ ਕਰ ਰਹੀ ਹੈ ਉਹ ਦੇਸ਼ ਦੇ ਲੋਕਤੰਤਰ ਨੂੰ ਕਲੰਕਿਤ ਕਰਨ ਵਾਲਾ ਹੈ ਉਂਜ ਹੁਣ ਸਮਾਂ ਆ ਗਿਆ ਹੈ ਜਦੋਂ ਦਲਬਦਲ ਕਰਨ ਵਾਲਿਆਂ ਦੀ ਮੈਂਬਰਸ਼ਿਪ ਸਮਾਪਤ ਹੋ ਜਾਣ ਵਾਲਾ ਸਖ਼ਤ ਕਾਨੂੰਨ ਦੇਸ਼ ‘ਚ ਬਣੇ
ਬਸਪਾ ਸੁਪਰੀਮੋ, ਮਾਇਆਵਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।