ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਭਵਨ ਵਿਖੇ ਪ੍ਰੈਸ਼ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਸਾਨਾਂ ਦੇ ਦਿੱਲੀ ਕੂਚ ਨੂੰ ਮੁੱਖ ਰੱਖਦਿਆਂ ਇਹ ਖਾਸ ਕਾਨਫਰੰਸ ਕੀਤੀ। ਉਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਦਿਆਂ ਕਿਹਾ ਕਿ ਅੱਜ ਬਹੁਤ ਮੰਦਭਾਗਾ ਦਿਨ ਹੈ। ਇਹ ਇਤਿਹਾਸ ਹੋਏਗਾ ਕਿ ਦੇਸ਼ ਦਾ ਅੰਨ ਦਾਤਾ ਜਦੋ ਦਿੱਲੀ ਜਾ ਰਿਹਾ ਹੋਵੇ ਤਾਂ ਪਾਕਿਸਤਾਨ ਤੋਂ ਵੀ ਵੱਡਾ ਬਾਰਡਰ ਬਣਾ ਕਰ ਰੱਖ ਦਿੱਤਾ ਗਿਆ ਹੈ। (Farmer protest)
ਵੱਡੇ ਵੱਡੇ ਕਿਲ ਵਿਛਾ ਦਿਤੇ ਗਏ ਹਨ। ਦਿੱਲੀ ਨੇ ਪੰਜਾਬ ਨੂੰ ਵੱਖ ਸੂਬਾ ਬਣਾ ਦਿੱਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 2 ਸਾਲ ਪਹਿਲਾਂ ਆਪਣੀ ਜਿੱਦ ਛੱਡ ਕੇ ਆਪਣੇ ਕਾਨੂੰਨ ਵਾਪਸ ਲਏ ਸਨ ਪਰ 2 ਸਾਲਾਂ ਤੋਂ ਪੁੱਛਿਆ ਨਹੀਂ ਗਿਆ ਤਾਂ ਅੱਜ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣ ਲਈ ਕਿਸਾਨ ਦਿੱਲੀ ਜਾ ਰਹੇ ਹਨ। (Farmer protest)
ਉਨ੍ਹਾਂ ਕਿਹਾ ਕਿ ਹਰਿਆਣਾ ਵਲੋਂ ਬਣਾਏ ਗਏ ਬਾਰਡਰ ਹੈਰਾਨੀ ਵਾਲੇ ਹਨ। ਹੰਝੂ ਗੈਸ ਦੇ ਗੋਲੇ ਹੁਣੇ ਤੋਂ ਝਦੇ ਜਾ ਰਹੇ ਹਨ। ਪੰਜਾਬ ਸਰਕਰ ਵੀ ਰੋਕਣ ਵਿੱਚ ਲਗੀ ਹੋਈ ਹੈ। ਸਾਡੀ ਸਰਕਾਰ ਕਿਸਾਨਾਂ ਨਾਲ ਜਾ ਕੇ ਬਾਰਡਰ ਪਾਰ ਕਰਵਾ ਕੇ ਆਈ ਸੀ।
ਸਵਾਮੀਨਾਥਨ ਅਨੁਸਾਰ 7 ਹਜ਼ਾਰ ਰੁਪਏ ਐਮਐਸਪੀ ਬਣ ਰਹੀ ਹੈ। ਅੱਜ ਬੀਜੇਪੀ ਦੇ ਪੰਜਾਬ ਲੀਡਰ ਕਿਉਂ ਨਹੀਂ ਬੋਲ ਰਹੇ ਹਨ। ਕਿਉਂ ਚੁੱਪ ਕਰਕੇ ਬੈਠ ਗਏ ਹਨ। ਜਿਸ ਤਰੀਕੇ ਦਾ ਰਵਈਆ ਹਰਿਆਣਾ ਸਰਕਾਰ ਦਾ ਹੈ ਤਾਂ ਹਰਿਆਣਾ ਸਰਕਾਰ ਨੂੰ ਚਿਤਾਵਨੀ ਦੇਣਾ ਚਾਹੁੰਦੇ ਹਨ ਕਿ ਜੇਕਰ ਇਕ ਕਿਸਾਨ ਦਾ ਵੀ ਨੁਕਸਾਨ ਹੋਇਆ ਤਾਂ ਹਰਿਆਣਾ ਭਾਜਪਾ ਸਰਕਾਰ ਨੂੰ ਭੁਗਤਣਾ ਪਏਗਾ। ਪੰਜਾਬ ਕਾਂਗਰਸ ਦੀ ਲੀਗਲ ਟੀਮ ਕਿਸਾਨਾਂ ਦੀ ਕਾਨੂੰਨੀ ਲੜਾਈ ਲਈ ਮੱਦਦ ਕਰੇਗੀ। 23 ਲੱਖ ਕਿਸਾਨਾਂ ਨੂੰ ਅੰਦੋਲਨ ਤੋਂ ਪਹਿਲਾਂ 6 ਹਜ਼ਾਰ ਦਿੱਤਾ ਜਾਂਦਾ ਸੀ ਤਾਂ 14.5 ਕਿਸਾਨਾਂ ਦਾ ਨਿਧੀ ਕਿਸਾਨ ਯੋਜਨਾ ਤੋਂ ਬਾਹਰ ਕਰ ਦਿੱਤਾ ਗਿਆ ਹੈ।