ਕਾਂਗਰਸ ਪਾਰਟੀ ਵੱਲੋਂ ਪਿਛਲੇ 5 ਸਾਲ ਦੇ ’ਚ ਸੰਗਰੂਰ ਹਲਕੇ ’ਚ ਵਿਕਾਸ ਦੇ ਨਾਂਅ ’ਤੇ ਭ੍ਰਿਸ਼ਟਾਚਾਰ ਕੀਤਾ

Arvind Khanna Politics

(Congress Party) ਉੱਚ ਪੱਧਰੀ ਜਾਂਚ ਅਤੇ ਕਾਰਵਾਈ ਕਰਵਾਈ ਜਾਵੇਗੀ : ਅਰਵਿੰਦ ਖੰਨਾ

  • ਵਿਧਾਨ ਸਭਾ ਦੇ ਸੰਗਰੂਰ ਅਤੇ ਭਵਾਨੀਗੜ੍ਹ ਹਸਪਤਾਲਾਂ ਨੂੰ ਸਾਰੀਆਂ ਸੁਵਿਧਾਵਾਂ ਨਾਲ ਪੂਰਨ ਕਰਨ ਦਾ ਵਾਅਦਾ
    ਕੀਤਾ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਭਾਰਤੀ ਜਨਤਾ ਪਾਰਟੀ ਗਠਬੰਧਨ ਦੇ ਉਮੀਦਵਾਰ ਸ੍ਰੀ ਅਰਵਿੰਦ ਖੰਨਾ ਦੇ ਹੱਕ ਦੇ ਵਿਚ ਇਕ  ਵਿਸ਼ਾਲ ਚੋਣ ਮੀਟਿੰਗ ਜਤਿੰਦਰ ਕਾਲੜਾ ਸੂਬਾ ਕੋਆਰਡੀਨੇਟਰ ,ਭਾਜਪਾ ਸੈਲ, ਪੰਜਾਬ ਦੀ ਅਗਵਾਈ ਹੇਠ ਸਥਾਨਕ ਪਟਿਆਲਾ ਗੇਟ ਨੇੜੇ ਸ੍ਰੀ ਰਾਮ ਮੰਦਰ ਵਿਖੇ ਹੋਈ, ਇਸ ਮੀਟਿੰਗ ਵਿੱਚ ਸੈਂਕੜੇ ਇਲਾਕਾ ਨਿਵਾਸੀ ਨੌਜਵਾਨਾਂ ,ਔਰਤਾਂ ਅਤੇ ਬਜੁਰਗਾਂ ਨੇ ਹਿੱਸਾ ਲਿਆ।  ਇਸ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਤਿੰਦਰ ਕਾਲੜਾ, ਸੂਬਾ ਕੋਆਰਡੀਨੇਟਰ ਭਾਜਪਾ ਸੈਲ,ਪੰਜਾਬ ਨੇ ਅਰਵਿੰਦ ਖੰਨਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਰਵਿੰਦ ਖੰਨਾ ਇੱਕ ਇਮਾਨਦਾਰ ਅਤੇ ਸੇਵਾ ਭਾਵਨਾ ਰੱਖਣ ਵਾਲੇ ਉਮੀਦਵਾਰ ਹਨ ,ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਸੰਗਰੂਰ ਵਿਧਾਨ ਸਭਾ ਹਲਕੇ ਦੀ ਉਮੀਦ ਫਾਊਂਡੇਸ਼ਨ ਰਾਹੀਂ ਲੋਕ ਸੇਵਾ ਕੀਤੀ , ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ (Congress Party) ਨੇ ਪੰਜ ਸਾਲਾਂ ਸਾਸਨ ਦੌਰਾਨ ਬੇਰੋਜ਼ਗਾਰਾਂ ਨੂੰ ਘਰ-ਘਰ ਰੋਜ਼ਗਾਰ ਦਾ ਝੂਠਾ ਲਾਰਾ ਲਾ ਕੇ ਰੱਖਿਆ, ਨਾ ਤਾਂ ਬੇਰੋਜਗਾਰਾਂ ਨੂੰ ਨੌਕਰੀਆਂ ਮਿਲੀਆਂ ਨਾ ਹੀ ਬੇਰੁਜਗਾਰੀ ਭੱਤਾ ਦਿੱਤਾ।

ਉਨ੍ਹਾਂ ਕਾਂਗਰਸ ਪਾਰਟੀ ਨੂੰ ਹਰਾਉਣ ਲਈ ਅਤੇ ਅਰਵਿੰਦ ਖੰਨਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਉਣ ਲਈ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਇਸ ਭਰਵੀਂ ਚੋਣ ਰੈਲੀ ਵਿੱਚ ਸੰਬੋਧਨ ਕਰਦਿਆਂ ਅਰਵਿੰਦ ਖੰਨਾ ਉਮੀਦਵਾਰ ਭਾਜਪਾ ਗਠਬੰਧਨ ਵਿਧਾਨ ਸਭਾ ਹਲਕਾ ਸੰਗਰੂਰ ਨੇ ਕਿਹਾ ਕਾਂਗਰਸ ਪਾਰਟੀ ਵੱਲੋਂ ਪਿਛਲੇ 5 ਸਾਲ ਦੇ ਵਿੱਚ ਸੰਗਰੂਰ ਹਲਕੇ ਵਿਚ ਵਿਕਾਸ ਦੇ ਨਾਮ ਤੇ ਭਿ੍ਰਸਟਾਚਾਰ ਕੀਤਾ ਹੈ ,ਜਿਸ ਦੀ ਉੱਚ ਪੱਧਰੀ ਜਾਂਚ ਅਤੇ ਕਾਰਵਾਈ ਕਰਵਾਈ ਜਾਵੇਗੀ,ਉਹਨਾਂ ਕਿਹਾ ਕਿ ਸੰਗਰੂਰ ਅਤੇ ਭਵਾਨੀਗੜ ਵਿਖੇ ਸਿਹਤ ਸੁਵਿਧਾਵਾਂ ਦੀ ਕਮੀ ਹੈ ,ਹਸਪਤਾਲਾਂ ਵਿਚ ਲੋਕ ਖੱਜਲ-ਖੁਆਰ ਹੋ ਰਹੇ ਹਨ।

ਸੰਗਰੂਰ ਅਤੇ ਭਵਾਨੀਗੜ੍ਹ ਹਸਪਤਾਲਾਂ ਨੂੰ ਸਾਰੀਆਂ ਸੁਵਿਧਾਵਾਂ ਨਾਲ ਪੂਰਨ ਕਰਨ ਦਾ ਵਾਅਦਾ

ਉਨ੍ਹਾਂ ਵੱਲੋਂ ਵਿਧਾਨ ਸਭਾ ਦੇ ਸੰਗਰੂਰ ਅਤੇ ਭਵਾਨੀਗੜ੍ਹ ਹਸਪਤਾਲਾਂ ਨੂੰ ਸਾਰੀਆਂ ਸੁਵਿਧਾਵਾਂ ਨਾਲ ਪੂਰਨ ਕਰਨ ਦਾ ਵਾਅਦਾ ਕੀਤਾ । ਅਰਵਿੰਦ ਖੰਨਾ ਨੇ ਕਿਹਾ ਕੀ ਉਹ ਨਾ ਤਾਂ ਭਿ੍ਰਸਟਾਚਾਰ ਕਰਨਗੇ ਅਤੇ ਨਾ ਹੀ ਕਿਸੇ ਨੂੰ ਕਰਨ ਦੇਣਗੇ .ਉਹਨਾ ਕਿਹਾ ਕਿ ਭਿ੍ਰਸਟਾਚਾਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਖੰਨਾ ਨੇ ਕਿਹਾ ਕੀ ਪੰਜਾਬ ਨੂੰ ਬਚਾਉਣ ਲਈ ,ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਪੰਜਾਬ ਵਿੱਚ ਭਾਜਪਾ ਸਰਕਾਰ ਬਣਾਉਣਾ ਜ਼ਰੂਰੀ ਹੈ।

ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਨਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਡਬਲ ਇੰਜਣ ਸਰਕਾਰ ਬਣਾ ਕੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਰਵਿੰਦ ਖੰਨਾ ਵੱਲੋਂ ਸ੍ਰੀ ਰਾਮ ਮੰਦਰ ਵਿਖੇ ਮੱਥਾ ਟੇਕਿਆ ਅਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਆਸੀਰਵਾਦ ਲਿਆ ਇਸ ਮੌਕੇ ਹੋਰਨਾ ਤੋ ਇਲਾਵਾ ਗੌਰਵ ਗਾਬਾ, ਅਰੋੜਾ, ਕਪਿਲ ਸ਼ਰਮਾ, ਆਰਤੀ ਕਾਲੜਾ,ਜਸਵਿੰਦਰ ਸਿੰਘ ਪਿ੍ਰੰਸ , ਐਡਵੋਕੇਟ ਦਲਜੀਤ ਸਿੰਘ ਸੇਖੋਂ, ਐਡਵੋਕੇਟ ਲਲਿਤ ਗਰਗ ,ਮਨਿੰਦਰ ਸਿੰਘ ਕਪਿਆਲ,ਐਸ ਐਲ ਚਾਵਲਾ, ਮਹਿੰਦਰ ਬਾਬਾ,ਦੌਲਤ ਰਾਮ ਖੱਤਰੀ ,ਵਿਜੇ ਲੰਕੇਸ ,ਸੁਨੀਲ ਗੋਇਲ,ਸਾਮ ਲਾਲ,ਇਸ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here