ਪੀੜਿਤ ਨੇ ਨਿਗਲਿਆ ਸੀ ਜ਼ਹਿਰ
- ਟਰੱਕ ਵੇਚਣ ਤੋਂ ਬਾਅਦ ਹੇਰਾ-ਫੇਰੀ ਕਰਨ ਦਾ ਦੋਸ਼
ਗੁਰਪ੍ਰੀਤ ਸਿੰਘ, ਸੰਗਰੂਰ ਇੱਕ ਟਰੱਕ ਮਾਲਕ ਵੱਲੋਂ ਉਸ ਨਾਲ ਕਥਿਤ ਠੱਗੀ ਵੱਜਣ ਤੋਂ ਦੁਖੀ ਹੋ ਕੇ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਕਾਂਗਰਸੀ ਆਗੂ ਦੇ ਪਤੀ ਸਮੇਤ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਇੱਕ ਕਥਿਤ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਜ਼ਿਕਰਯੋਗ ਹੈ ਕਿ ਸੰਗਰੂਰ ਦੇ ਨਜਦੀਕੀ ਪਿੰਡ ਈਲਵਾਲ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਗਈ।
ਸ਼ਿਕਾਇਤ ਵਿੱਚ ਕਿਹਾ ਕਿ ਉਸਦੇ ਪਤੀ (45 ਸਾਲ) ਬਘੇਲ ਸਿੰਘ ਨੇ ਦੋ ਸਾਲ ਪਹਿਲਾਂ ਇੱਕ ਪੁਰਾਣਾ ਟਰੱਕ ਖਰੀਦਿਆ ਸੀ, ਜਿਸਦੀ ਕੀਮਤ 5 ਲੱਖ 35 ਹਜਾਰ ਰੁਪਏ ਸੀ ਤੇ ਉਸ ਤੇ 3 ਲੱਖ ਦਾ ਲੋਨ ਸੀ ਉਸਦੇ ਪਤੀ ਨੇ 2 ਲੱਖ 35 ਹਜਾਰ ਰੁਪਏ ਨਕਦ ਦਿੱਤੇ ਸਨ, ਜਦੋਂ ਕਿ ਬਾਕੀ ਪੈਸੇ ਕਿਸ਼ਤਾਂ ਵਿੱਚ ਅਦਾ ਕਰ ਦਿੱਤੇ ਸਨ ਇੱਕ ਦਿਨ ਦਾਣਾ ਮੰਡੀ ਵਿੱਚ ਖੜੇ ਟਰੱਕ ਨੂੰ ਦਲਾਲ ਪ੍ਰੇਮ ਕੁਮਾਰ ਦਾ ਭਰਾ ਸੁਰਜੀਤ ਕੁਮਾਰ ਗੱਡੀ ਦਾ ਲਾਕ ਤੋੜ ਕੇ ਚੋਰੀ ਕਰ ਲੈ ਗਿਆ ਗੱਡੀ ਦੇ ਅਸਲੀ ਮਾਲਕ ਹਰਦੇਵ ਸਿੰਘ ਨੇ ਉਸਦੇ ਪਤੀ ਨੂੰ ਧੋਖੇ ਵਿੱਚ ਰੱਖ ਕੇ ਗੱਡੀ ਦੇ ਕਾਗਜਾਤ ਨਹੀਂ ਦਿੱਤੇ ਸਨ ਹਰਦੇਵ ਸਿੰਘ ਨੇ ਕਿਹਾ ਸੀ ਕਿ ਗੱਡੀ ਦੀਆਂ ਕਿਸ਼ਤਾਂ ਪੂਰੀਆਂ ਹੋਣ ਉੱਤੇ ਟਰੱਕ ਉਸਦੇ ਨਾਮ ਕਰ ਦਿੱਤਾ ਜਾਵੇਗਾ ਪਰ ਕਿਸ਼ਤਾਂ ਪੂਰੀਆਂ ਹੋਣ ਦੇ ਬਾਵਜੂਦ ਟਰੱਕ ਉਸਦੇ ਪਤੀ ਦੇ ਨਾਮ ਨਹੀਂ ਕੀਤਾ ਗਿਆ ਜਿਸ ਕਾਰਨ ਉਸਦਾ ਪਤੀ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।
ਇਸ ਸਬੰਧੀ ਉਸਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਕੋਲ ਸ਼ਿਕਾਇਤ ਵੀ ਕੀਤੀ ਸੀ ਸ਼ਿਕਾਇਤ ਦੇ ਬਾਅਦ ਪੁਲਿਸ ਜਾਂਚ ਵਿੱਚ ਹਰਦੇਵ ਸਿੰਘ ਆਦਿ ਨੇ ਕਿਹਾ ਸੀ ਕਿ ਇੱਕ- ਦੋ ਦਿਨਾਂ ਵਿੱਚ ਪੈਸੇ ਵਾਪਸ ਕਰ ਦਿੱਤੇ ਜਾਣਗੇ, ਪਰ ਪੈਸੇ ਵਾਪਸ ਨਹੀਂ ਕੀਤੇ ਗਏ ਟਰੱਕ ਵੀ ਸੁਰਜੀਤ ਕੁਮਾਰ ਨੇ ਆਪਣੇ ਕੋਲ ਹੀ ਰੱਖ ਲਿਆ ਸੀ ਟਰੱਕ ਆਪਣੇ ਨਾਂਅ ਨਾ ਹੋਣ ਕਰਕੇ ਉਸਦੇ ਪਤੀ ਨੇ ਪਹਿਲੀ ਅਗਸਤ ਨੂੰ ਜ਼ਹਿਰੀਲੀ ਦਵਾਈ ਪੀ ਲਈ ਸੀ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ , ਜਿੱਥੋਂ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ, ਇਲਾਜ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ ਐਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਹਰਦੇਵ ਸਿੰਘ ਨਿਵਾਸੀ ਕੰਮੋਮਾਜਰਾ, ਸੁਰਜੀਤ ਕੁਮਾਰ ਨਿਵਾਸੀ ਸੰਗਰੂਰ, ਪ੍ਰੇਮ ਸਿੰਘ ਨਿਵਾਸੀ ਕੈਪਟਨ ਕਰਮ ਸਿੰਘ ਸੰਗਰੂਰ ਦੇ ਵਿਰੁੱਧ ਥਾਣਾ ਸਦਰ ਵਿੱਚ ਮਾਮਲਾ ਦਰਜ ਕਰ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਜਿਸ ਵਿਚੋਂ ਅੱਜ ਪ੍ਰੇਮ ਕੁਮਾਰ ਤੇ ਸੁਰਜੀਤ ਸਿੰਘ ਨੂੰ ਗ੍ਰਿ੍ਰਫ਼ਤਾਰ ਕਰ ਲਿਆ ਗਿਆ ਹੈ।