ਪੰਜਾਬ ’ਚ ਬੱਚਿਆਂ ਵਾਂਗ ਲੜ ਰਹੇ ਹਨ ਕਾਂਗਰਸ ਦੇ ਆਗੂ : ਮਨੀਸ਼ ਤਿਵਾੜੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਕਾਂਗਰਸ ’ਚ ਆਪਸੀ ਕਲੇਸ਼ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਬੱਚਿਆਂ ਵਾਂਗ ਲੜ ਰਹੇ ਹਨ। ਪੰਜਾਬ ’ਚ ਡੇਲੀ ਸੋਪ ਬਣਾ ਕੇ ਰੱਖ ਦਿੱਤਾ ਹੈ ਤਿਵਾੜੀ ਨੇ ਫਿਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ’ਤੇ ਸਵਾਲ ਖੜੇ ਕੀਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਤਿਵਾੜੀ ਨੇ ਰਾਵਤ ਤੇ ਸਿੱਧੂ ਨੂੰ ਲੈ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਕਾਂਗਰਸ ’ਚ ਜੋ ਅਰਾਜਕਤਾ ਚੱਲ ਰਹੀ ਹੈ, ਉਨ੍ਹਾਂ ਅੱਜ ਤੱਕ ਨਹੀਂ ਦੇਖੀ ਕਾਂਗਰਸ ਹਾਈਕਮਾਨ ਦੇ ਕਹਿਣ ’ਤੇ ਵੀ ਪੰਜਾਬ ’ਚ ਇਹ ਹਾਲਾਤ ਹਨ ਉਨ੍ਹਾਂ ਕਿਹਾ ਕਿ ਕਾਂਗਰਸ ਇੱਕ-ਦੂਜੇ ਲਈ ਹੀ ਘਟੀਆ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਇਹ ਸਭ ਪਿਛਲੇ 5 ਮਹੀਨਿਆਂ ਤੋਂ ਚੱਲ ਰਿਹਾ ਹੈ ਮਨੀਸ਼ ਤਿਵਾੜੀ ਨੇ ਟਵੀਟ ਕਰਦਿਆਂ ਨਵਜੋਤ ਸਿੱਧੂ ਤੋਂ ਪੁੱਛਿਆ ਕਿ ਕੀ ਇਹ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਇਸ ਡੇਲੀ ਸੋਪ ਤੋਂ ਪਰੇਸ਼ਾਨ ਹੋ ਗਏ ਹੋਣਗੇ ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜੋ ਲੋਕ ਇਸ ਦਾ ਵਿਰੋਧ ਕਰਦੇ ਸਨ, ਹੁਣ ਉਹੀ ਅਜਿਹਾ ਕੰਮ ਕਰਨ ਲੱਗੇ ਹਨ ਤਿਵਾੜੀ ਨੇ ਕਿਹਾ ਕਿ ਕਮੇਟੀ ਦੀ ਨਿਯੁਕਤੀ ਦੀ ਜਜਮੈਂਟ ’ਚ ਗੰਭੀਰ ਚੂਕ ਹੋਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਉਹ ਨਜਵੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਸਵਾਲ ਖੜੇ ਕਰ ਰਹੇ ਹਨ। ਤਿਵਾੜੀ ਨੇ ਵੀ ਸਵਾਲ ਖੜਾ ਕੀਤਾ ਕਿ ਉਨ੍ਹਾਂ ਮੁੱਦਿਆਂ ਦਾ ਕੀ ਬਣਿਆ ਜਿਸ ਨੂੰ ਲੈ ਕੇ ਵਿਧਾਇਕਾਂ ਤੇ ਦੂਜੇ ਆਗੂਆਂ ਨੇ ਵਿਰੋਧ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ