Punjab BJP: ਕਾਂਗਰਸੀ ਆਗੂ ਸੰਨੀ ਮਲਿਕ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ

Punjab BJP
ਲੁਧਿਆਣਾ: ਸੰਨੀ ਮਲਿਕ ਨੂੰ ਭਾਜਪਾ ’ਚ ਸ਼ਾਮਲ ਕਰਨ ਸਮੇਂ ਰਜਨੀਸ਼ ਧੀਮਾਨ।

Punjab BJP: (ਰਘਬੀਰ ਸਿੰਘ) ਲੁਧਿਆਣਾ। ਇੱਥੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਕਾਂਗਰਸੀ ਆਗੂ ਸੰਨੀ ਮਲਿਕ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮ ਹੋ ਗਏ। ਸੰਨੀ ਮਲਿਕ, ਅਜੈ ਪਾਲ, ਸੈਮ ਸ਼ੇਰਗਿੱਲ, ਪ੍ਰਦੀਪ ਕੁਮਾਰ, ਲਵੀ ਬੱਚਨ, ਰਾਜਾ, ਕਰਨ ਯਾਦਵ, ਅਜ਼ੀਮ, ਗੁਰਦੀਪ ਸਿੰਘ, ਡਾ. ਦੇਵਨਾਥ, ਬਲਵੰਤ ਨੂੰ ਪ੍ਰਧਾਨ ਰਜਨੀਸ਼ ਧੀਮਾਨ ਨੇ ਪਾਰਟੀ ’ਚ ਸ਼ਾਮਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦੂਜੀਆਂ ਪਾਰਟੀਆਂ ਦੇ ਲੋਕ ਭਾਜਪਾ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਨ।

ਇਹ ਵੀ ਪੜ੍ਹੋ: Wild Boar Attack: ਖੇਤਾਂ ’ਚ ਕੰਮ ਕਰਦੇ ਮਜ਼ਦੂਰ ’ਤੇ ਜੰਗਲੀ ਸੂਰਾਂ ਦਾ ਹਮਲਾ

ਸੰਨੀ ਮਲਿਕ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਵਿੱਚ ਵਰਕਰਾਂ ਦੀ ਕੋਈ ਮਹੱਤਤਾ ਨਹੀਂ ਹੈ, ਜਦੋਂਕਿ ਭਾਜਪਾ ਹਰ ਵਰਕਰ ਨੂੰ ਸਤਿਕਾਰ ਦਿੰਦੀ ਹੈ ਜਿਸਦਾ ਉਹ ਹੱਕਦਾਰ ਹੈ। ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਭਲੇ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਭਾਜਪਾ ਪਰਿਵਾਰ ਦੇ ਮੈਂਬਰ ਬਣੇ ਹਨ। ਇਸ ਮੌਕੇ ਨਰਿੰਦਰ ਸਿੰਘ ਮੱਲੀ, ਡਾ. ਨਿਰਮਲ ਨਈਅਰ, ਮਨੀਸ਼ ਲੱਕੀ ਚੋਪੜਾ, ਨਵਲ ਜੈਨ ਤੇ ਸੁਰੇਸ਼ ਮਿਗਲਾਨੀ ਆਦਿ ਹਾਜ਼ਰ ਸਨ। Punjab BJP