ਸਾਡੇ ਨਾਲ ਸ਼ਾਮਲ

Follow us

18 C
Chandigarh
Wednesday, February 11, 2026
More
    Home Breaking News ਕਾਂਗਰਸੀ ਨੇਤਾ ...

    ਕਾਂਗਰਸੀ ਨੇਤਾ ਪਵਨ ਖੇੜਾ ਦਿੱਲੀ ਏਅਰਪੋਰਟ ’ਤੇ ਗ੍ਰਿਫ਼ਤਾਰ

    Pawan Khera

    ਕੱਲ੍ਹ ਰਾਤ ਅਸਮ ’ਚ ਕੇਸ ਦਰਜ

    ਨਵੀਂ ਦਿਲੀ (ਏਜੰਸੀ)। ਰਾਇਪੁਰ ਦੇ ਕਾਂਗਰਸ ਸੈਸ਼ਨ ’ਚ ਜਾ ਰਹੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੂੰ ਅਸਮ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਉਨ੍ਹਾਂ ’ਤੇ ਇੱਕ ਦਿਨ ਪਹਿਲਾਂ ਅਸਮ ਪੁਲਿਸ ਨੇ ਕਮਿਊਨਲ ਡਿਸਟਰਬੈਂਸ ਅਤੇ ਰਾਸ਼ਟਰੀ ਸੁਰੱਖਿਆ ਸਬੰਧੀ ਦੀਮਾਪੁਰ ’ਚ ਕੇਸ ਦਰਜ ਕੀਤਾ ਗਿਆ ਸੀ। ਮਾਮਲਾ ਸੁਪਰੀਮ ਕੋਰਟ ’ਚ ਪਹੰੁਚ ਗਿਆ ਹੈ। ਇਸ ’ਤੇ ਅੱਜ ਦੁਪਹਿਰ ਤਿੰਨ ਵਜੇ ਸੁਣਵਾਈ ਹੋਵੇਗੀ।

    ਅੱਜ ਜਹਾਜ ’ਚੋਂ ਉਤਾਰਿਆ | Pawan Khera

    ਇਸ ਤੋਂ ਪਹਿਲਾਂ ਖੇੜਾ ਨੂੰ ਵੀਰਵਾਰ ਸਵੇਰੇ ਦਿੱਲੀ ਪੁਲਿਸ ਨੇ ਫਲਾਈਟ ਤੋਂ ਉਤਾਰ ਦਿੱਤਾ ਸੀ। ਖੇੜਾ ਰਾਇਪੁਰ ’ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਕਾਂਗਰਸ ਦੇ ਸੈਸ਼ਨ ’ਚ ਹਿੱਸਾ ਲੈਣ ਜਾ ਰਹੇਸਨ। ਇਸ ਕਾਰਵਾਈ ਦੇ ਵਿਰੋਧ ’ਚ ਫਲਾਈਟ ’ਚ ਮੌਜ਼ੂਦ ਦੂਜੇ ਕਾਂਗਰਸੀ ਨੇਤਾਵਾਂ ਨੇ ਭਾਜਪਾ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜਹਾਜ਼ ਤੋਂ ਉੱਤਰ ਗਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here