ਸੁਖਬੀਰ ਬਾਦਲ ‘ਤੇ ਵਰ੍ਹੇ ਕਾਂਗਰਸੀ ਆਗੂ ਢਿੱਲੋਂ

Dhillon

ਬਰਨਾਲਾ (ਜੀਵਨ ਰਾਮਗੜ੍ਹ) । ਪੰਜਾਬ ਦੇ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਵਰ੍ਹਦਿਆਂ ਉਨ੍ਹਾਂ ‘ਤੇ ਗਿੱਦੜਬਾਹਾ ‘ਚ ਪੱਤਰਕਾਰ ਦੀ ਕੁੱਟਮਾਰ ਦੇ ਮੁੱਦੇ ‘ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ, ਜਿਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਕਾਰਵਾਈ ਕੀਤੀ ਹੈ।

ਢਿੱਲੋਂ ਨੇ ਖੁਲਾਸਾ ਕੀਤਾ ਕਿ ਪੁਲਿਸ ਨੇ ਮਾਮਲੇ ‘ਚ ਬਿਨਾਂ ਕਿਸੇ ਦੇਰੀ ਤੁਰੰਤ ਕਾਰਵਾਈ ਕਰਦਿਆਂ  ਨਾ ਸਿਰਫ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਅਤੇ ਇਹ ਵੀ ਪੁਖਤਾ ਕੀਤਾ ਕਿ ਪੀੜਤ ਦਾ ਸਿਵਲ ਹਸਪਤਾਲ ‘ਚ ਮੁਫਤ ਮੈਡੀਕਲ ਇਲਾਜ ਹੋਵੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਸੀ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਮਾਮਲੇ ‘ਚ ਕੋਈ ਵੀ ਸਿਆਸੀ ਦਬਾਅ ਜਾਂ ਦਖਲ ਸਹਿਣ ਨਹੀਂ ਕੀਤੀ ਜਾਵੇਗੀ । ਇਸ ਦਿਸ਼ਾ ‘ਚ, ਸੁਖਬੀਰ ਬਾਦਲ ਦੇ ਦੁਸ਼ਮਣੀ ਦੀ ਸਿਆਸਤ ਸਬੰਧੀ ਬਿਆਨ ਨਾ ਸਿਰਫ ਘਟੀਆ ਪੱਧਰ ਦੇ ਹਨ, ਸਗੋਂ ਪਿਛਲੀ ਸਰਕਾਰ ਦੀਆਂ ਨੀਤੀਆਂ ਦਾ ਪ੍ਰਮਾਣ ਦਿੰਦੇ ਹਨ, ਜਿਸਨੇ ਆਪਣੇ ਸਿਆਸੀ ਹਿੱਤਾਂ ਨੂੰ ਵਾਧਾ ਦੇਣ ਲਈ ਮੀਡੀਆ ਸਮੇਤ ਹੋਰ ਸੰਸਥਾਵਾਂ ਤੇ ਬਾਡੀਜ਼ ਨੂੰ ਸਰਪ੍ਰਸਤੀ ਦਿੱਤੀ ਸੀ, ਜਿਸਦੇ ਉਹ ਉੱਪ ਮੁੱਖ ਮੰਤਰੀ ਸਨ ।

ਢਿੱਲੋਂ ਨੇ ਕਿਹਾ ਕਿ ਮੀਡੀਆ ਭਾਰਤ ਦੇ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਇਸ ਤੋਂ ਨਿਰਪੱਖ ਤੇ ਸੁਤੰਤਰ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਪਰ ਪੱਤਰਕਾਰ ‘ਤੇ ਹਮਲੇ ਨੂੰ ਸਿਆਸਤ ਨਾਲ ਜੋੜ ਕੇ ਸੁਖਬੀਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੀਤੇ 10 ਸਾਲਾਂ ‘ਚ ਅਕਾਲੀ ਸਰਕਾਰ ‘ਚ ਅਜਿਹਾ ਨਹੀਂ ਹੁੰਦਾ ਸੀ । ਉਨ੍ਹਾਂ ਨੇ ਕਿਹਾ ਕਿ ਸੁਖਬੀਰ ਦੇ ਮੀਡੀਆ ਨਾਲ ਰਵੱਈਏ ਬਾਰੇ ਉਨ੍ਹਾਂ ਦੇ ਦੋਸ਼ ਹਾਸੋਹੀਣੇ ਪ੍ਰਤੀਤ ਹੁੰਦੇ ਹਨ, ਜਿਸਨੂੰ ਅਕਾਲੀ-ਭਾਜਪਾ ਸ਼ਾਸਨ ‘ਚ ਸੁਤੰਤਰ ਤੌਰ ‘ਤੇ ਕੰਮ ਕਰਨ ਦੀ ਅਜ਼ਾਦੀ ਨਹੀਂ ਸੀ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੋਟਕਪੂਰਾ ‘ਚ ਪੱਤਰਕਾਰ ‘ਤੇ ਹਮਲੇ ਦੇ ਮਾਮਲੇ ‘ਚ ਸੁਖਬੀਰ ਖੁਦ ਦੋਸ਼ੀ ਸਨ ਅਤੇ ਉਨ੍ਹਾਂ ਨੂੰ ਫਰੀਦਕੋਟ ਦੀ ਸੈਸ਼ਨ ਕੋਰਟ ਵੱਲੋਂ ਜਮਾਨਤ ‘ਤੇ ਛੱਡਿਆ ਗਿਆ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।