ਕਰਨਾਟਕ ‘ਚ ਲੋਕ ਸਭਾ ਤੇ ਵਿਧਾਨ ਸਭਾ ਉਪ ਚੋਣਾਂ ਦੇ ਨਤੀਜਿਆਂ ਨਾਲ ਕਾਂਗਰਸੀ ਬਾਗੋਬਾਗ
ਲੋਕ ਸਭਾ ਚੋਣਾਂ ‘ਚ 2 ਸੀਟਾਂ ਸੱਤਾਧਾਰੀ ਗਠਜੋੜ ਤੇ ਇੱਕ ਭਾਜਪਾ ਨੇ ਜਿੱਤੀ, ਵਿਧਾਨ ਸਭਾ ਦੀਆਂ ਦੋਵੇਂ ਸੀਟਾਂ ਗਠਜੋੜ ਨੇ ਜਿੱਤੀਆਂ
ਏਜੰਸੀ, ਬੰਗਲੌਰ
ਕਰਨਾਟਕ ‘ਚ ਅੱਜ ਹੋਏ ਸਖ਼ਤ ਮੁਕਾਬਲੇ ਵਾਲੀਆਂ ਉਪ ਚੋਣਾਂ ਦੇ ਨਤੀਜਿਆਂ ‘ਚ ਸੱਤਾਧਾਰੀ ਜਨਤਾ ਦਲ (ਸੈਕੂਲਰ) ਤੇ ਕਾਂਗਰਸ ਦੇ ਗਠਜੋੜ ਨੂੰ ਵੋਟਰਾਂ ਦੀ ਜ਼ੋਰਦਾਰ ਹਮਾਇਤ ਮਿਲੀ ਹੈ ਗਠਜੋੜ ਦੇ ਉਮੀਦਵਾਰਾਂ ਨੇ ਅੱਜ ਵਿਧਾਨ ਸਭਾ ਦੀਆਂ ਦੋਵਾਂ ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਤੇ ਤਿੰਨਾਂ ‘ਚੋਂ ਦੋ ਲੋਕ ਸਭਾ ਸੀਟਾਂ ‘ਤੇ ਵੀ ਜਿੱਤ ‘ਤੇ ਕਬਜ਼ਾ ਕਰ ਲਿਆ ਹੈ
ਇਹ ਉਪ ਚੋਣਾਂ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਵਿਰੋਧੀ ਪਾਰਟੀ ਭਾਜਪਾ ਲਈ ਵੱਡਾ ਝਟਕਾ ਹਨ, ਜੋ ਬੇਲਾਰੀ ਲੋਕ ਸਭਾ ਸੀਟ ਹਾਰ ਚੁੱਕੀ ਹੈ ਬੇਲਾਰੀ ਸੀਟ ਨੂੰ ਵਿਵਾਦਿਤ ਖਾਨ ਮਾਫ਼ੀਆ-ਰੈੱਡੀ ਭਰਾਵਾਂ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ ਇਸ ਸੀਟ ‘ਤੇ ਕਾਂਗਰਸੀ ਉਮੀਦਵਾਰ ਵੀ ਐਸ ਉਗਰੱਪਾ 2,43,161 ਵੋਟਾਂ ਦੇ ਫ਼ਰਕ ਨਾਲ ਜੇਤੂ ਹੋਏ ਉਨ੍ਹਾਂ ਭਾਜਪਾ ਦੀ ਜੇ. ਸ਼ਾਂਤਾ ਨੂੰ ਹਰਾਇਆ ਜੋ ਰੈੱਡੀ ਭਰਾਵਾਂ ਦੇ ਮੁੱਖ ਸਹਿਯੋਗੀ ਤੇ ਇਸ ਸੀਟ ਤੋਂ ਸਾਬਕਾ ਸਾਂਸਦ ਬੀ ਸ੍ਰੀਰਾਮੁਲੁ ਦੀ ਭੈਣ ਹੈ
ਸ਼ਿਮੋਗਾ ਲੋਕ ਸਭਾ ਸੀਟ ‘ਤੇ ਭਾਜਪਾ ਦੇ ਬੀ ਐਸ ਯੇਦੀਯਰੱਪਾ ਦੇ ਪੁੱਤਰ ਰਾਘਵੇਂਦਰ ਨੇ ਜਦ (ਐਸ) ਦੇ ਮਧੂ ਬੰਗਰੱਪਾ ਨੂੰ ਹਰਾ ਕੇ 52148 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਹ ਸੀਟ ਵਿਰੋਧੀ ਧਿਰ ਦੇ ਆਗੂ ਬੀ ਐਸ ਯੇਦੀਯੁਰੱਪਾ ਦਾ ਗੜ੍ਹ ਮੰਨੀ ਜਾਂਦੀ ਹੈ ਜਦੋਂ ਕਿ ਮਧੂ ਬੰਗਰੱਪਾ ਸਾਬਕਾ ਮੁੱਖ ਮੰਤਰੀ ਦਿਵੰਗਤ ਐਸ ਬੰਗਰੱਪਾ ਦੇ ਪੁੱਤਰ ਹਨ ਅਧਿਕਾਰੀਆਂ ਨੇ ਦੱਸਿਆ ਕਿ ਮਾਂਡਿਆ ਹਲਕੇ ਤੋਂ ਜੇਡੀਐਸ ਦੇ ਸ਼ਿਵਰਾਮ ਗੌੜਾ ਨੇ 3,24 943 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ , ਰਾਮਨਗਰ ਵਿਧਾਨ ਸਭਾ ਸੀਟ ‘ਤੇ ਮੁੱਖ ਮੰਤਰੀ ਐਚ ਡੀ. ਕੁਮਾਰ ਸੁਆਮੀ ਦੀ ਪਤਨੀ ਅਨੀਤਾ ਕੁਮਾਰਸਵਾਮੀ ਨੇ ਆਪਣੇ ਨਜ਼ਦੀਕੀ ਵਿਰੋਧੀ ਭਾਜਪਾ ਦੇ ਐਲ ਚੰਦਰਸ਼ੇਖਰ ‘ਤੇ 1,09,137 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕੀਤੀ
ਵਿਧਾਨ ਸਭਾ ਹਲਕਾ ਜਾਮਖੰਡੀ ਤੋਂ ਅਨੰਦ ਸਿੱਦੂ ਨਿਆਮਗੋੜਾ ਨੇ 39480 ਵੋਟਾਂ ਦੇ ਵਾਧੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਭਾਜਪਾ 282 ਤੋਂ 272 ‘ਤੇ ਆਈ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਤੱਕ 30 ਸੀਟਾਂ ‘ਤੇ ਉਪ ਚੋਣਾਂ ਹੋਈਆਂ ਹਨ 2014 ‘ਚ ਭਾਜਪਾ ਨੂੰ 282 ਸੀਟਾਂ ਮਿਲੀਆਂ ਸਨ, ਉਪ ਚੋਣਾਂ ਤੋਂ ਹੋਈਆਂ ਹਾਰਾਂ ਤੋਂ ਬਾਅਦ ਭਾਜਪਾ ਦੇ ਮੈਂਬਰਾਂ ਦੀ ਗਿਣਤੀ 272 ਰਹਿ ਗਈ ਹੈਦੇਸ਼ ਦਾ ਮਿਜਾਜ ਬਦਲ ਰਿਹਾ ਹੈ : ਕਾਂਗਰਸ
ਹੁਣ ਦੇਸ਼ ਦਾ ਮਿਜਾਜ ਬਦਲ ਰਿਹਾ ਹੈ ਕਰਨਾਟਕ ਦੀਆਂ ਉਪ ਚੋਣਾਂ ਦੇ ਨਤੀਜੇ ਉਤਸ਼ਾਹ ਦੇਣ ਵਾਲੇ ਹਨ ਲੋਕ ਸਭਾ ਉਪ ਚੋਣਾਂ ‘ਚ ਕਾਂਗਰਸ ਨੂੰ ਮਿਲੀ ਜਿੱਤ ਸਿਰਫ਼ ਇੱਕ ਘਟਨਾ ਨਹੀਂ ਹੈ ਸਗੋਂ ਕੁਝ ਖਾਸ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਤੇ ਉਸ ਦੇ ਬਹੁਲਵਾਦੀ ਸਹਿਯੋਗੀਆਂ ਨੇ ਇਨ੍ਹਾਂ ਉਪ ਚੋਣਾਂ ‘ਚ ਭਾਜਪਾ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਕਰ ਦਿੱਤਾ ਇਹ ਬੇਹੱਦ ਉਤਸ਼ਾਹਿਤ ਕਰਨ ਵਾਲਾ ਹੈ ਕਿ ਦੇਸ਼ ਦਾ ਮਿਜ਼ਾਜ਼ ਬਦਲ ਰਿਹਾ ਹੈ
ਮਨੀਸ਼ ਤਿਵਾੜੀ, ਬੁਲਾਰਾ ਕਾਂਗਰਸ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।