ਵਪਾਰ, ਕਾਰੋਬਾਰ, ਉਦਯੋਗ, ਸਰਕਾਰ, ਕਿਸਾਨੀ ਸਭ ਦਾ ਹੋ ਰਿਹਾ ਹੈ ਆਰਥਿਕ ਨੁਕਸਾਨ
ਇਹੋ ਹਾਲ ਰਿਹਾ ਤਾਂ ਸਾਰੀਆਂ ਦੀ ਫਿੱਕੀ ਰਵੇਗੀ ਦੀਵਾਲੀ
ਚੰਡੀਗੜ, (ਅਸ਼ਵਨੀ ਚਾਵਲਾ)। ਕਿਸਾਨ ਵੋਟਾਂ ਦੀ ਚਾਹਤ ਨੇ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਇਨਾਂ ਅੰਨਾ ਕਰ ਦਿੱਤਾ ਹੈ ਕਿ ਉਨਾਂ ਨੂੰ 40-41 ਦਿਨਾਂ ਤੋਂ ਕਿਸਾਨ ਸੰਗਠਨਾਂ ਵੱਲੋਂ ਰੋਕੀ ਗਈਆ ਰੇਲਾਂ, ਮਾਲ ਗੱਡੀਆਂ ਦੇ ਕਾਰਨ ਤਬਾਹ ਹੋ ਰਿਹਾ ਵੱਪਾਰ, ਕਾਰੋਬਾਰ, ਉਦਯੋਗ ਅਤੇ ਖੁੱਦ ਕਿਸਾਨੀ ਉਨਾਂ ਨੂੰ ਦਿਖਾਈ ਹੀ ਨਹੀਂ ਦੇ ਰਹੀ, ਪੰਜਾਬ ਦੀ ਆਰਥਿਕ ਨਾਕੇਬੰਦੀ ਦਿਖਾਈ ਨਹੀਂ ਦੇ ਰਹੀ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ।
ਨੌਕਰੀਆਂ ਖਤਰੇ ਵਿਚ ਪੈ ਗਈਆਂ ਹਨ ਅਤੇ ਦਿਹਾੜੀਦਾਰਾਂ ਨੂੰ ਦਿਹਾੜੀ ਮਿਲਣੀ ਬੰਦ ਹੋ ਗਈ ਹੈ, ਜੋ ਲੋਕ ਇਨਾਂ ਨਾਲ ਜੁੜੇ ਹੋਏ ਸਨ, ਉਹ ਵੀ ਪਾਈ-ਪਾਈ ਲਈ ਮੁਹਤਾਜ ਹੋ ਗਏ ਹਨ। ਮਾਲ ਗੱਡੀਆਂ ਬੰਦ ਹੋਣ ਕਾਰਨ, ਸਾਮਾਨ ਟਰੱਕਾਂ ਤੋਂ ਆ ਰਿਹਾ ਹੈ, ਲਾਗਤ ਵੱਧ ਗਈ ਹੈ, ਮਾਰਕੀਟ ਵਿਚ ਜਰੂਰੀ ਵਸਤੂਆਂ ਮਹਿੰਗੀਆ ਹੋ ਗਈਆਂ ਹਨ, ਹਰ ਵਰਗ ਖਾਸਕਰ ਮੱਧ-ਵਰਗੀ ਲੋਕਾਂ ਵਿਚ ਹਾਹਾਕਾਰ ਮੱਚੀ ਪਈ ਹੈ।
ਜੋਸ਼ੀ ਨੇ ਕਿਹਾ ਕਿ ਕਿਸਾਨਾਂ ਦਾ ਖੁੱਦ ਦਾ ਵੱਡਾ ਨੁਕਸਾਨ ਹੋ ਰਿਹਾ ਹੈ,
ਕਿਉਂਕਿ ਕਣਕ ਦੀ ਬਿਜਾਈ ਦੇ ਲਈ ਡੀਏਪੀ ਯੂਰੀਆ ਵੀ ਨਹੀਂ ਆ ਰਿਹਾ ਹੈ, ਅਗੇਤੀ ਬਿਜਾਈ ਦੇ 15 ਦਿਨ ਬੀਤ ਗਏ ਹਨ ਅਤੇ ਅਗਲੇ 14 ਦਿਨਾਂ ਵਿਚ ਬਿਜਾਈ ਨਾ ਹੋਈ ਤਾਂ ਅਪਰੈਲ 2021 ਵਿਚ ਕਣਕ ਦੀ ਪੈਦਾਵਾਰ ਦੋ ਤੋਂ ਚਾਰ ਕੁਵਿੰਟਲ ਪ੍ਰਤੀ ਏਕੜ ਘੱਟ ਹੋਵੇਗੀ। ਲੱਖਾਂ ਟਨ ਕਣਕ ਉਤਪਾਦਨ ਘੱਟ ਹੋਵੇਗਾ ਤੇ ਕਿਸਾਨਾਂ ਦੀ ਆਮਦਨ ਵੀ ਘੱਟ ਹੋਵੇਗੀ, ਇਸ ਦੇ ਲਈ ਸਿੱਧਾ ਜਿੰਮੇਦਾਰੀ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਹੋਵੇਗੀ।
ਕਿਸਾਨ ਡੀਏਪੀ ਦੇ ਬਿਨਾਂ ਆਲੂ, ਪਿਆਜ ਅਤੇ ਲਹੁਸਨ ਦੀ ਬਿਜਾਈ ਨਹੀਂ ਕਰਦੇ ਅਤੇ ਜੇਕਰ ਕੁੱਝ ਦਿਨ ਹੋਰ ਬੀਤ ਗਏ ਤਾਂ ਕੋਹਰਾ ਪੈਣੀ ਸ਼ੁਰੂ ਹੋ ਜਾਵੇਗੀ ਤਾਂ ਬਿਜਾਈ ਨਹੀਂ ਹੋ ਪਾਵੇਗੀ। ਇਸਦਾ ਸਿੱਧਾ ਨੁਕਸਾਨ ਕਿਸਾਨ ਦੀ ਇਨਕਮ ‘ਤੇ ਸਕੇਗੀ ਅਤੇ ਮਾਰਚ 2021 ਦੇ ਮਹੀਨੇ ਵਿਚ ਆਲੂ ਪਿਆਜ ਅਤੇ ਲਸਣ ਦੀ ਕਮੀ ਆ ਜਾਵੇਗੀ, ਜਿਸ ਕਾਰਨ ਜਨਤਾ ਨੂੰ ਆਲੂ ਪਿਆਜ ਅਤੇ ਲਸਣ ਮਹਿੰਗਾ ਮਿਲੇਗਾ।
ਜੋਸ਼ੀ ਨੇ ਆਖਿਰ ਵਿਚ ਕਿਹਾ ਕਿ ਇਹੋ ਹਾਲ ਰਿਹਾ ਤਾਂ ਸਾਰੀਆਂ ਦੀ ਦੀਵਾਲੀ ਫੀਕੀ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.