ਸ਼ੁਰੂਆਤ ‘ਚ ਅੱਗੇ ਸੀ ਭਾਜਪਾ
ਭੋਪਾਲ, ਏਜੰਸੀ। ਮੱਧ ਪ੍ਰਦੇਸ਼ ‘ਚ ਵੋਟਾਂ ਦੀ ਗਿਣਛੀ ਸ਼ੁਰੂ ਹੋਣ ਦੇ ਢਾਈ ਘੰਟੇ ਬਾਅਦ ਸਾਢੇ ਦਸ ਵਜੇ ਤੱਕ ਕਾਂਗਰਸ ਨੇ ਬੜਤ ਬਣਾ ਲਈ ਹੈ। 230 ਸੀਟਾਂ ‘ਚੋਂ 112 ‘ਤੇ ਕਾਂਗਰਸ ਅਤੇ 106 ਸੀਟਾਂ ‘ਤੇ ਭਾਜਪਾ ਅੱਗੇ ਹੈ। ਬਾਕੀ 12 ਸੀਟਾਂ ‘ਤੇ ਬਸਪਾ ਅਤੇ ਹੋਰ ਉਮੀਦਵਾਰ ਅੱਗੇ ਹਨ। ਸ਼ੁਰੂਆਤੀ ਰੁਝਾਨ ‘ਚ ਭਾਜਪਾ ਅੱਗੇ ਵਧਦੀ ਹੋਈ ਦਿਸੀ ਸੀ ਪਰ ਇਸ ਤੋਂ ਬਾਅਦ ਭਾਜਪਾ ਅਤੇ ਕਾਂਗਰਸ ‘ਚ ਸਖ਼ਤ ਟੱਕਰ ਰਹੀ ਅਤੇ ਹੁਣ ਕਾਂਗਰਸ ਨੇ ਬੜਤ ਬਣਾ ਲਈ ਹੈ। ਅਜੇ ਵੀ ਜੋ ਰੁਝਾਨ ਮਿਲ ਰਹੇ ਹਨ, ਉਹਨਾਂ ਅਨੁਸਾਰ ਸਰਕਾਰ ਬਣਾਉਣ ਵਾਲੇ ਦਲ ਨੂੰ ਬਹੁਮਤ ਦੇ ਅੰਕੜੇ 116 ਦੇ ਆਸਪਾਸ ਪਹੁੰਚਣ ਲਈ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ। ਹਾਲਾਂਕਿ ਇਹਨਾਂ ਹਾਲਾਤਾਂ ‘ਚ ਹੋਰ ਦਲਾਂ ਦੇ ਉਮੀਦਵਾਰਾਂ ਦੀ ਭੂਮਿਕਾ ਮਹੱਤਵਪੂਰਨ ਹੋ ਸਕਦੀ ਹੈ।
ਕਾਂਗਰਸ ਦੇ ਬੜਤ ਬਣਾਉਣ ਦੀ ਸੂਚਨਾ ਮਿਲਦੇ ਹੀ ਕਾਂਗਰਸ ਦੇ ਪ੍ਰਦੇਸ਼ ਮੁੱਖ ਦਫ਼ਤਰ ‘ਚ ਵਰਕਰਾਂ ‘ਚ ਖੁਸ਼ੀ ਦੇਖੀ ਜਾ ਰਹੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੁਧਨੀ ‘ਚ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਅਰੁਣ ਯਾਦਵ ਤੋਂ ਅੱਗੇ ਚੱਲ ਰਹੇ ਹਨ। ਉਥੇ ਜਨਸੰਪਰਕ ਮੰਤਰੀ ਡਾ ਨਰੋਤਮ ਸਿੰਘ ਦਤੀਆ ‘ਚ ਕਾਂਗਰਸ ਦੇ ਰਜਿੰਦਰ ਭਾਰਤੀ ਤੋਂ ਪਿੱਛੇ ਚੱਲ ਰਹੇ ਹਨ। ਇਸ ਤੋਂ ਇਲਾਵਾ ਕੁਝ ਹੋਰ ਮੰਤਰੀਆਂ ਦੇ ਪਿੱਛੇ ਰਹਿਣ ਦੀਆਂ ਖਬਰਾਂ ਵੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।