ਕੈਪਟਨ ਬਣੇ ਕਾਂਗਰਸ ਦੇ ਜਨਰਲ ਸਕੱਤਰ, ਕਾਂਗਰਸ ਨੂੰ 5 ਉਪ ਪ੍ਰਧਾਨ ਵੀ ਮਿਲੇ

congrees

ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਕੀਤੀ ਨਵੀਂ ਨਿਯੁਕਤੀਆਂ

  • ਪਰਗਟ ਸਿੰਘ, ਅਰੂਣਾ ਚੌਧਰੀ, ਇੰਦਰਬੀਰ ਬੁਲਾਰਿਆਂ, ਕੁਸ਼ਲ ਦੀਪ ਢਿੱਲੋਂ ਅਤੇ ਸ਼ਾਮ ਸੁੰਦਰ ਅਰੋੜਾ ਨੂੰ ਬਣਾਇਆ ਉਪ ਪ੍ਰਧਾਨ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਕੈਪਟਨ ਸੰਦੀਪ ਸੰਧੂ ਮੁੜ ਤੋਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਬਣ ਗਏ ਹਨ। ਹੁਣ ਤੋਂ 5 ਸਾਲ ਪਹਿਲਾਂ ਵੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਕੈਪਟਨ ਸੰਦੀਪ ਸੰਧੂ ਇਸੇ ਅਹੁਦੇ ਨੂੰ ਸੰਭਾਲਦੇ ਆਏ ਹਨ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਮੁੱਖ ਮੰਤਰੀ ਦਫ਼ਤਰ ’ਚ ਬਿਰਾਜਮਾਨ ਹੋ ਗਏ ਸਨ ਪਰ ਅਮਰਿੰਦਰ ਸਿੰਘ ਨੂੰ ਕਾਂਗਰਸ ਤੋਂ ਬਾਹਰ ਰਸਤਾ ਦਿਖਾਉਣ ਤੋਂ ਬਾਅਦ ਸੰਦੀਪ ਸੰਧੂ ਨੇ ਅਮਰਿੰਦਰ ਸਿੰਘ ਨਾਲ ਰਿਸ਼ਤੇ ਤੋੜਦੇ ਹੋਏ ਕਾਂਗਰਸ ਪਾਰਟੀ ਪ੍ਰਤੀ ਹੀ ਇਮਾਨਦਾਰੀ ਦਿਖਾਈ। ਜਿਸ ਦੇ ਨਤੀਜੇ ਪਿੱਛੋਂ ਇੱਕ ਵਾਰ ਫਿਰ ਤੋਂ ਕੈਪਟਨ ਸੰਦੀਪ ਸੰਧੂ ਨੂੰ ਪਾਰਟੀ ਵਿੱਚ ਇਸ ਅਹੁਦੇ ਬਿਠਾ ਦਿੱਤਾ ਗਿਆ ਹੈ।

prees noteਸ਼ੁੱਕਰਵਾਰ ਨੂੰ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਵੱਲੋਂ ਕੀਤੀ ਗਈ ਨਵੀਂ ਨਿਯੁਕਤੀਆਂ ਵਿੱਚ ਸੰਦੀਪ ਸੰਧੂ ਤੋਂ ਇਲਾਵਾ 5 ਉਪ ਪੱਧਰ ਅਤੇ ਇੱਕ ਖਜਾਨਾ ਮੰਤਰੀ ਵੀ ਥਾਪਿਆ ਗਿਆ ਹੈ। ਜਿਸ ਵਿੱਚ ਪਰਗਟ ਸਿੰਘ, ਅਰੂਣਾ ਚੌਧਰੀ, ਇੰਦਰਬੀਰ ਬੁਲਾਰਿਆਂ, ਕੁਸ਼ਲ ਦੀਪ ਢਿੱਲੋਂ ਅਤੇ ਸ਼ਾਮ ਸੁੰਦਰ ਅਰੋੜਾ ਨੂੰ ਉਪ ਪ੍ਰਧਾਨ ਬਣਾਇਆ ਗਿਆ ਹੈ। ਇਸ ਨਾਲ ਹੀ ਸਾਬਕਾ ਵਿਧਾਇਕ ਅਮਿਤ ਵਿਜ ਨੂੰ ਕੈਸ਼ੀਅਰ ਬਣਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ