ਕਾਂਗਰਸ ਨੇ ਕੀਤੀ ਸਰਾਰੀ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ ਦੀ ਕੀਤੀ ਮੰਗ

ਕਾਂਗਰਸ ਨੇ ਕੀਤੀ ਸਰਾਰੀ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ ਦੀ ਕੀਤੀ ਮੰਗ

ਸੰਗਰੂਰ (ਸੱਚ ਕਹੂੰ ਨਿਊਜ਼)। ਕਾਂਗਰਸ ਪਾਰਟੀ ਦੇ ਆਗੂਆਂ ਨੇ ਸ਼ੁੁਭਾਸ ਐਮਪੀਪੀਸੀਸੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਕੈਬਨਿਟ ਫੌਜਾ ਸਿੰਘ ਸਰਾਰੀ ਤੇ ਪਰਚਾ ਦਰਜ ਕਰਕੇ ਕੈਬਨਿਟ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਫੌਜਾ ਸਿੰਘ ਸਰਾਰੀ ਦੇ ਖ਼ਿਲਾਫ਼ ਸਬੂਤ ਹਨ ਜਦਕਿ ਕਾਂਗਰਸ ਪਾਰਟੀ ਦੇ ਆਗੂਆਂ  ਨੂੰ ਬਿਨਾ ਕਿਸੇ ਸਬੂਤ ਤੋਂ ਤੰਗ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਹੰਸ ਰਾਜ ਗੁਪਤਾ ਐਮਪੀਪੀਸੀਸੀ, ਕਾਕਾ ਤੂਰ ਬਲਾਕ ਪ੍ਰਧਾਨ, ਰੌਕੀ ਬਾਂਸਲ ਬਲਾਕ ਸੰਗਰੂਰ, ਚਮਕੌਰ ਸਿੰਘ, ਨਰੇਸ਼ ਰੰਗਾ, ਸ਼ਸ਼ੀ ਚਾਵਰੀਆ, ਰਾਣਾ ਬਾਲੂ,  ਵਰਜੀਤ ਸਿੰਘ, ਰਾਜੇਸ਼ ਲੋਹਟ, ਹੈਪੀ ਸਰਪੰਚ, ਦਰਸ਼ਨ ਸਿੰਘ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here