ਨਵੀਂ ਦਿੱਲੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸੈਮ ਪਿਤ੍ਰੋਦਾ ਦੇ ਬਿਆਨ ‘ਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਕਿਨਾਰਾ ਕਰਨ ਨਾਲ ਕੁਝ ਨਹੀਂ ਹੋਵੇਗਾ। ਦੇਸ਼ ਦੀ ਜਨਤਾ ਉਸ ਦੀ ਨੀਤੀ ਨੂੰ ਸਮਝਦੀ ਹੈ ਅਤੇ ਇਸ ਲਈ ਉਸ ਨੇ ਕਾਂਗਰਸ ਨੂੰ ਹੀ ਕਿਨਾਰੇ ਲੱਗਾ ਦਿੱਤਾ ਹੈ। ਸ਼ਾਹ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ,”ਕਾਂਗਰਸ ਪਾਰਟੀ ਦੇ ਵਿਦੇਸ਼ ਵਿਭਾਗ ਦੇ ਕੋਆਰਡੀਨੇਟਰ ਅਤੇ ਚੋਣ ਐਲਾਨ ਪੱਤਰ (ਮੈਨੀਫੈਸਟੋ) ਦੇ ਮੈਂਬਰ ਸੈਮ ਪਿਤ੍ਰੋਦਾ ਦਾ ਜੋ ਬਿਆਨ ਆਇਆ, ਉਹ ਕਾਫੀ ਚਿੰਤਾਵਾਂ ਨੂੰ ਜਨਮ ਦੇਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸ਼ਹੀਦਾਂ ਦੇ ਖੂਨ ‘ਤੇ ਰਾਜਨੀਤੀ ਕਰਦੀ ਹੈ। ਸ਼ਾਹ ਨੇ ਕਿਹਾ ਕਿ ਪਿਤ੍ਰੋਦਾ ਨੇ ਕਿਹਾ ਸੀ ਕਿ ਕੁਝ ਲੋਕਾਂ ਦੀ ਹਰਕਤ ‘ਤੇ ਪੂਰੇ ਦੇਸ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ, ਇਸ ‘ਤੇ ਰਾਹੁਲ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਅੱਤਵਾਦੀ ਘਟਨਾਵਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਨਹੀਂ ਮੰਨਦੇ। ਉਨ੍ਹਾਂ ਨੇ ਕਿਹਾ ਕਿ ਰਾਹੁਲ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪਿਤ੍ਰੋਦਾ ਦੀ ਗੱਲਬਾਤ ਨਾਲ ਅੱਤਵਾਦ ਨਾਲ ਨਜਿੱਠਣ ਦੀ ਗੱਲ ‘ਤੇ ਉਸ ਦੀ ਕੀ ਨੀਤੀ ਹੈ। ਸ਼ਾਹ ਨੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਕੀ ਉਹ ਅਜਿਹੇ ਹਮਲੇ ਨੂੰ ਆਮ ਘਟਨਾ ਮੰਨਦੇ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਸਰਜੀਕਲ ਸਟਰਾਈਕ ਸਮੇਂ ਰਾਹੁਲ ਗਾਂਧੀ ਨੇ ‘ਖੂਨ ਦੀ ਦਲਾਲੀ’ ਦੀ ਗੱਲ ਕਹੀ ਸੀ ਅਤੇ ਹੁਣ ਏਅਰ ਸਟਰਾਈਕ ‘ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਨੂੰ ਇਸ ਲਈ ਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਅਮਿਤ ਸ਼ਾਹ ਨੇ ਕਿਹਾ,”ਕਾਂਗਰਸ ਦੇ ਇਸ ਬਿਆਨ ਨਾਲ ਸ਼ਹੀਦਾਂ ਦਾ ਅਪਮਾਨ ਹੋਇਆ ਹੈ ਅਤੇ ਦੇਸ਼ ਨੂੰ ਦੁਖੀ ਕਰਨ ‘ਚ ਲੱਗੇ ਲੋਕਾਂ ਦਾ ਮਨੋਬਲ ਵਧਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।