ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਨੇ ਦਿੱਤੀ ਆਪਣੀ ਹੀ ਪਾਰਟੀ ਨੂੰ ਚੁਣੌਤੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਜੇਕਰ ਐਸ.ਸੀ. ਦਾ ਕੋਟਾ ਪੰਜਾਬ ਵਿੱਚ ਟਿਕਟ ਦੀ ਵੰਡ ਲਈ ਕੋਟਾ ਹੋ ਸਕਦਾ ਹੈ ਤਾਂ ਬੈਕਵਰਡ ਕਲਾਸ (ਬੀ.ਸੀ.) ਦਾ ਕੋਟਾ ਕਿਉਂ ਨਹੀਂ ਹੋ ਸਕਦਾ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਬੀ.ਸੀ. ਨੂੰ ਨਜ਼ਰ ਅੰਦਾਜ਼ ਕੀਤਾ ਹੈ, ਜਿਸ ਦਾ ਨੁਕਸਾਨ ਪਿੱਛੇ ਵੀ ਹੁੰਦਾ ਆਇਆ ਹੈ, ਇਸ ਲਈ ਇਨਾਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਘੱਟ ਤੋਂ ਘੱਟ 2 ਸੀਟਾਂ ਸੰਗਰੂਰ ਅਤੇ ਲੁਧਿਆਣਾ ਬੀ.ਸੀ. ਜਰੂਰ ਦਿੰਦੇ ਹੋਏ ਮਾਣ ਦਿੱਤਾ ਜਾਵੇ, ਕਿਉਂਕਿ ਪੰਜਾਬ ਵਿੱਚ ਬੀ.ਸੀ. 41 ਫੀਸਦੀ ਤੋਂ ਜਿਆਦਾ ਹਨ।
ਕਾਂਗਰਸ ਪਾਰਟੀ ਨੂੰ ਬੀ.ਸੀ. ਕੋਟੇ ਲਈ ਟਿਕਟ ਮੰਗਣ ਦੇ ਨਾਲ ਹੀ ਚੁਨੌਤੀ ਦੇਣ ਵਾਲੇ ਕੋਈ ਹੋਰ ਨਹੀਂ ਸਗੋਂ ਅਮਰਗੜ੍ਹ ਤੋਂ ਕਾਂਗਰਸ ਦੇ ਹੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਹਨ, ਜਿਨ੍ਹਾਂ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏੇ ਸਾਫ਼ ਤੌਰ ‘ਤੇ ਕਿਹਾ ਕਿ ਪੰਜਾਬ ਵਿੱਚ ਹੁਣ ਬੀ.ਸੀ. ਕੈਟਾਗਿਰੀ ਨੂੰ ਅੰਦਰ ਅੰਦਾਜ਼ ਨਹੀਂ ਹੋਣ ਦਿੱਤਾ ਜਾਵੇਗਾ, ਜੇਕਰ ਕਾਂਗਰਸ ਪਾਰਟੀ ਨੇ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਇੰਝ ਕੀਤਾ ਤਾਂ ਇਸ ਦਾ ਖ਼ਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ। ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਬੀ.ਸੀ. ਕੈਟਾਗਿਰੀ ਨੂੰ ਅੰਦਰ ਅੰਦਾਜ਼ ਕਰਨ ਲਈ ਕਾਫ਼ੀ ਜਿਆਦਾ ਨੁਕਸਾਨ ਹੋਇਆ ਹੈ, ਇਸ ਦੀ ਭਰਪਾਈ ਕਰਨ ਦੀ ਜਰੂਰਤ ਹੈ। ਜਿਸ ਕਾਰਨ ਹੀ ਉਹ ਬੀ.ਸੀ. ਸਮਾਜ ਨੂੰ ਘੱਟ ਤੋਂ ਘੱਟ 2 ਟਿਕਟ ਦਿੱਤੀ ਜਾਵੇ। ਜਿਸ ਵਿੱਚ ਸੰਗਰੂਰ ਅਤੇ ਲੁਧਿਆਣਾ ਹਰ ਹਾਲਤ ਵਿੱਚ ਦਿੱਤੀ ਜਾਵੇ।
ਕਾਂਗਰਸ ਪਾਰਟੀ ਨੇ ਜੇਕਰ ਇਸ ਵਾਰ ਵੀ ਬੀ.ਸੀ. ਸਮਾਜ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਇਸ ਨਾਲ ਨੁਕਸਾਨ ਪਹਿਲਾਂ ਨਾਲੋਂ ਜ਼ਿਆਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਹੁਣ ਫੈਸਲਾ ਆਉਣ ‘ਤੇ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਬੀ.ਸੀ. ਸਮਾਜ ਦੀ ਗੁਹਾਰ ਨੂੰ ਸੁਣ ਦੇ ਕੇ ਉਨ੍ਹਾਂ ਦੇ ਪੱਖ ਵਿੱਚ 2 ਲੋਕ ਸਭਾ ਦੀਆਂ ਟਿਕਟਾਂ ਦਿੱਤੀ ਜਾਣਗੀਆਂ ਜਾਂ ਫਿਰ ਮੁੜ ਤੋਂ ਨਜ਼ਰ ਅੰਦਾਜ਼ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।