‘ਜਨਮ ਅਸ਼ਟਮੀ’
ਨਵੀਂ ਦਿੱਲੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ‘ਜਨਮ ਅਸ਼ਟਮੀ’ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਕੋਵਿੰਦ ਨੇ ਬੁੱਧਵਾਰ ਨੂੰ ਟਵੀਟ ਰਾਹੀਂ ਦਿੱਤੇ ਵਧਾਈ ਸੰਦੇਸ਼ ‘ਚ ਕਿਹਾ, ‘ਜਨਮ ਅਸ਼ਟਮੀ ਮੌਕੇ ‘ਤੇ ਸ਼ੁੱਭਕਾਮਨਾਵਾਂ।”
ਉੁਨ੍ਹਾਂ ਲਿਖਿਆ, ”ਨਿਸ਼ਕਾਮ ਕਰਮ ਦੇ ਆਪਣੇ ਸੰਦੇਸ਼ ‘ਚ ਯੋਗੇਸ਼ਵਰ ਸ੍ਰੀ ਕ੍ਰਿਸ਼ਨ ਨੇ ਨਤੀਜੇ ਦੀ ਚਿੰਤਾ ਕੀਤੇ ਬਿਨਾ ਕਰਮ ‘ਤੇ ਧਿਆਨ ਕੇਂਦਰਤ ਕਰਨ ਦਾ ਸੰਦੇਸ਼ ਦਿੱਤਾ ਹੈ। ਇਹ ਭਾਵਨਾ ਸਾਡੇ ਸਾਰੇ ਕੋਰੋਨਾ ਯੋਧਿਆਂ ਦੇ ਕੰਮ ‘ਚ ਝਲਕਦੀ ਹੈ। ਇਹ ਤਿਉਹਾਰ ਸਭ ਦੇ ਜੀਵਨ ‘ਚ ਤੰਦਰੁਸਤੀ ਤੇ ਖੁਸ਼ਹਾਲੀ ਦਾ ਸੰਚਾਰ ਕਰੇ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ