ਕੇਂਦਰ ਤੇ ਸੂਬਿਆਂ ਦਾ ਟਕਰਾਅ
ਸੰਘ ਪ੍ਰਣਾਲੀ ਦੀ ਸਥਾਪਨਾ ਜਿਸ ਉਦੇਸ਼ ਨਾਲ ਕੀਤੀ ਗਈ ਸੀ ਸਾਡਾ ਸਿਆਸੀ ਢਾਂਚਾ ਉਸ ਤੋਂ ਭਟਕਦਾ ਜਾ ਰਿਹਾ ਹੈ ਸੱਤਾ ਪ੍ਰਾਪਤੀ ਦੀ ਖੇਡ ’ਚ ਸੰਘਵਾਦ ਦੀ ਬਲੀ ਦਿੱਤੀ ਜਾ ਰਹੀ ਹੈ ਜੋ ਚਿੰਤਾਜਨਕ ਹੈ ਪੱਛਮੀ ਬੰਗਾਲ, ਮਹਾਂਰਾਸ਼ਟਰ, ਪੰਜਾਬ ਸਮੇਤ ਦੇਸ਼ ਦੇ ਕਈ ਸੂਬੇ, ਜਿੱਥੇ ਕੇਂਦਰ ’ਚ ਵਿਰੋਧੀ ਧਿਰ ’ਚ ਬੈਠੀਆਂ ਪਾਰਟੀਆਂ ਦੀ ਸਰਕਾਰ ਹੈ, ਦਾ ਕੇਂਦਰ ਨਾਲ ਟਕਰਾਅ ਚੱਲ ਰਿਹਾ ਹੈ ਇਸ ਮਾਮਲੇ ’ਚ ਕੇਂਦਰ ਤੇ ਸੂਬਾ ਸਰਕਾਰਾਂ ਦੋਵੇਂ ਸਵਾਲਾਂ ਦੇ ਘੇਰੇ ’ਚ ਹਨ ਕੇਂਦਰ ਤੇ ਸੂੁਬਾ ਸਰਕਾਰਾਂ ਦੋਵੇਂ ਇੱਕ-ਦੂਜੇ ਦੇ ਖਿਲਾਫ਼ ਦੋਸ਼ ਵੀ ਲਾ ਰਹੀਆਂ ਹਨ
ਪੰਜਾਬ ਸਰਕਾਰ ’ਤੇ ਉੱਤਰ ਪ੍ਰਦੇਸ਼ ਦੇ ਸਿਆਸੀ ਆਗੂ ਮੁਖ਼ਤਾਰ ਅੰਸਾਰੀ ਦੀ ਉੱਤਰ ਪ੍ਰਦੇਸ਼ ਸਰਕਾਰ ਨੂੰ ਹਵਾਲਗੀ ਦੇ ਮਾਮਲੇ ’ਚ ਰੋੜੇ ਅਟਕਾਉਣ ਦੇ ਦੋਸ਼ ਲੱਗ ਰਹੇ ਹਨ ਅੰਸਾਰੀ ਉੱਤਰ ਪ੍ਰਦੇਸ਼ ’ਚ ਹੱਤਿਆ ਦੇ ਇੱਕ ਮਾਮਲੇ ’ਚ ਲੋੜੀਂਦਾ ਹੈ ਇਹ ਮਾਮਲਾ ਸੁਪਰੀਮ ਕੋਰਟ ’ਚ ਪਹੁੰਚ ਗਿਆ ਹੈ ਦੂਜੇ ਪਾਸੇ ਬੰਗਾਲ ’ਚ ਵਿਧਾਨ ਸਭਾ ਚੋਣਾਂ ਦਾ ਮੈਦਾਨ ਭਖਿਆ ਹੋਣ ਦੇ ਨਾਲ ਹੀ ਕੇਂਦਰ ਤੇ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ ਮਾਮਲਾ ਉਦੋਂ ਤੂਲ ਫੜ ਗਿਆ ਸੀ ਜਦੋਂ ਬੰਗਾਲ ਸਰਕਾਰ ਨੇ ਸੀਬੀਆਈ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੂਬੇ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਡੀਜੀਪੀ ਨੂੰ ਹਟਾਉਣ ਲਈ ਕੇਂਦਰ ’ਤੇ ਦੋੋਸ਼ ਮੜ੍ਹ ਰਹੀ ਹੈ
ਤ੍ਰਿਣਮੂਲ ਵੱਲੋਂ ਚੋਣ ਕਮਿਸ਼ਨ ’ਤੇ ਪੱਖਪਾਤੀ ਹੋਣ ਦੇ ਦੇਸ਼ ਲਾਏ ਜਾ ਰਹੇ ਹਨ ਭਾਜਪਾ ਬੰਗਾਲ ’ਚ ਸੂਬਾ ਸਰਕਾਰ ’ਤੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੀ ਗੱਲ ਕਹਿ ਰਹੀ ਹੈ ਇੱਧਰ ਮਹਾਂਰਾਸ਼ਟਰ ’ਚ ਇੱਕ ਮਾਮਲੇ ’ਚ ਕੌਮੀ ਜਾਂਚ ਏਜੰਸੀ ਨੇ ਸੂਬੇ ਦੇ ਸਹਾਇਕ ਪੁਲਿਸ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਭਾਜਪਾ ਦੋਸ਼ ਲਾ ਰਹੀ ਸੀ ਕਿ ਧਮਾਕਾਖੇਜ਼ ਸਮੱਗਰੀ ਵਾਲੀ ਸਕਾਰਪੀਓ ਦੇ ਮਾਮਲੇ ’ਚ ਸੂਬਾ ਸਰਕਾਰ ਮੁਲਜ਼ਮ ਨੂੰ ਬਚਾ ਰਹੀ ਸੀ ਦਰਅਸਲ ਇਹ ਸਾਰੇ ਵਿਵਾਦ ਕੇਂਦਰੀ ਜਾਂਚ ਏਜੰਸੀਆਂ, ਆਮਦਨ ਕਰ ਵਿਭਾਗ ਤੇ ਈਡੀ ਦੀਆਂ ਕਾਰਵਾਈਆਂ ਤੋਂ ਬਾਅਦ ਸਾਹਮਣੇ ਆਉਂਦੇ ਹਨ
ਇਹ ਟਕਰਾਓ ਦੇਸ਼ ਦੇ ਹਿੱਤ ’ਚ ਨਹੀਂ ਹੈ ਤੇ ਇਸ ਨਾਲ ਸੰਵਿਧਾਨਕ ਸੰਸਥਾਵਾਂ ਦੀ ਸ਼ਾਨ ਵੀ ਫਿੱਕੀ ਪੈਂਦੀ ਹੈ ਸਿਆਸੀ ਵਿਰੋਧਤਾ ਹੋਣ ਦੇ ਮੱਦੇਨਜ਼ਰ ਇਸ ਮੁੱਦੇ ਦਾ ਹੱਲ ਨਿੱਕਲਣਾ ਹਾਲ ਦੀ ਘੜੀ ਨਾਮੁਮਕਿਨ ਜਿਹਾ ਹੀ ਨਜ਼ਰ ਆਉਂਦਾ ਹੈ ਅਸਲ ’ਚ ਕੇਂਦਰ ਤੇ ਸੂਬਿਆਂ ਦਰਮਿਆਨ ਕੇਂਦਰੀ ਏਜੰਸੀਆਂ ਦੀ ਨਿਰਪੱਖਤਾ ਸਬੰਧੀ ਕਿਸੇ ਅਜਿਹੀ ਨਿਗਰਾਨ ਸੰਸਥਾ ਦੀ ਜ਼ਰੂਰਤ ਹੈ ਜੋ ਇਸ ਤਰ੍ਹਾਂ ਦੇ ਸਿਆਸੀ ਟਕਰਾਅ ਦੇ ਹਾਲਾਤ ਨਾ ਪੈਦਾ ਹੋਣ ਦੇਵੇ ਭਾਵੇਂ ਜਾਂਚ ਏਜੰਸੀਆਂ, ਚੋਣ ਕਮਿਸ਼ਨ ਤੇ ਅਧਿਕਾਰੀਆਂ ਦੀ ਨਿਯੁਕਤੀ ਲਈ ਬਣਾਈ ਕਮੇਟੀ ’ਚ ਸੱਤਾਧਿਰ ਦੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਮੈਂਬਰ ਹੁੰਦੇ ਹਨ ਪਰ ਧਰਾਤਲ ’ਤੇ ਆ ਕੇ ਏਜੰਸੀ ਦੀ ਨਿਰਪੱਖਤਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਹਨ ਸੰਘਵਾਦ ਲਈ ਜ਼ਰੂਰੀ ਹੈ ਸੂਬਿਆਂ ਤੇ ਕੇਂਦਰ ਦਰਮਿਆਨ ਟਕਰਾਅ ਘਟੇ ਤੇ ਆਪਸੀ ਭਰੋਸਾ ਬਹਾਲ ਹੋਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.