ਸਾਡੇ ਨਾਲ ਸ਼ਾਮਲ

Follow us

11.5 C
Chandigarh
Monday, February 2, 2026
More
    Home ਸੂਬੇ ਪੰਜਾਬ ਦਾ ਆਕਸਫੋਰਡ ਪਬ...

    ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ (ਸਹੁੰ ਚੁੱਕ) ਸਮਾਗਮ ਕਰਵਾਇਆ

    ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਇਨਵੈਸਟੀਚਰ ਸੈਰੇਮਨੀ (ਸਹੁੰ ਚੁੱਕ) ਸਮਾਗਮ ਕਰਵਾਇਆ

    ਲੌਂਗੋਵਾਲ/ਚੀਮਾ (ਹਰਪਾਲ)। ਦਾ ਆਕਸਫੋਰਡ ਪਬਲਿਕ ਸਕੂਲ ਚੀਮਾ ਵਿਖੇ ਇਨਵੈਸਟੀਚਰ ਸੈਰੇਮਨੀ (ਸਹੁੰ ਚੁੱਕ) ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚੁਣੇ ਗਏ ਹੈਂਡ ਗਰਜ਼ ਹੈੱਡ ਬੁਆਇ ਸਪੋਰਟਸ ਕੈਪਟਨ ਐਕਟੀਵਿਟੀ ਕੈਪਟਨ, ਹਾਊਜ਼ ਕੈਪਟਨ ਅਤੇ ਹਾਊਸ ਪਰੀਵੈਕਟ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।

    ਇਸ ਮੌਕੇ ਸੰਸਥਾ ਦੇ ਐੱਮ. ਡੀ ਸਰਦਾਰ ਗੁਰਧਿਆਨ ਸਿੰਘ ਚਹਿਲ ਵੱਲੋਂ ਬਿਨ੍ਹਾਂ ਚੁਣੇ ਹੋਏ ਵਿਦਿਆਰਥੀਆਂ ਨੂੰ ਲੀਡਰਸ਼ਿਪ ਦਾ ਪਹਿਰਾਵਾ ਪਹਿਨਾਇਆ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਵੱਲੋਂ ਕਿਹਾ ਗਿਆ ਕਿ ਸਾਨੂੰ ਜਿਸ ਕੰਮ ਲਈ ਚੁਣਿਆ ਗਿਆ।

    ਅਸੀਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਵਾਂਗੇ। ਇਸ ਮੌਕੇ ਸਕੂਲ ਪਿ੍ਰੰਸੀਪਲ ਮਨਜਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇਨਵੈਸਟੀਚਰ ਸੈਰੇਮਨੀ (ਸਹੁੰ ਚੁੱਕ) ਸਮਾਗਮ ਇੱਕ ਸਾਨਦਾਰ ਪੱਧਰ ਹੈ ਜਿੱਥੇ ਬੱਚੇ ਵਿਦਿਆਰਥੀ ਲੀਡਰਸ਼ਿਪ ਦਾ ਪਹਿਰਾਵਾ ਪਹਿਨਣ ’ਤੇ ਸਕੂਲ ਜਿਮੇਂਵਾਰੀਆਂ ਨੂੰ ਨਿਭਾਉਣ ਲਈ ਤਿਆਰ ਹੁੰਦੇ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸਰਦਾਰ ਚਮਕੌਰ ਸਿੰਘ, ਐੱਮ. ਡੀ. ਸਰਦਾਰ ਗੁਰਧਿਆਨ ਸਿੰਘ ਚਹਿਲ ਅਤੇ ਪ੍ਰਵੀਨ ਕੁਮਾਰ ਦੁਆਰਾ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here