(ਸੁਰਿੰਦਰ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਮਹਾਰਾਜਾ ਹੀਰਾ ਸਿੰਘ ਜੀ (Maharaja Hira Singh Ji) ਦਾ 180 ਵੇਂ ਜਨਮ ਦਿਹਾੜੇ ’ਤੇ ਧਾਰਮਿਕ ਸਮਾਗਮ ਰਿਆਸਤੀ ਕਿਲ੍ਹੇ ਵਿੱਚ ਕਰਵਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮਹਾਰਾਜਾ ਹੀਰਾ ਸਿੰਘ ਨੇ ਰਿਆਸਤ-ਏ-ਨਾਭਾ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਇਆ। ਹੀਰਾ ਸਿੰਘ ਨੇ ਕੁੱਲ ਚਾਲੀ ਸਾਲ ਰਾਜ ਕੀਤਾ ਅਤੇ ਕੌਮ ਦੀ ਭਲਾਈ ਲਈ ਬਹੁਤ ਨੇਕ ਉਪਰਾਲੇ ਕੀਤੇ।
ਮਹਾਰਾਜਾ ਹੀਰਾ ਸਿੰਘ ਨੇ ਅਨੇਕਾਂ ਵਿੱਦਿਅਕ ਅਦਾਰੇ ਖੋਲ੍ਹੇ
ਉਨ੍ਹਾਂ ਕਿਹਾ ਕਿ ਮਹਾਰਾਜਾ ਹੀਰਾ ਸਿੰਘ ਨੇ ਜਿਸ ਸੂਝਬੂਝ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ, ਉਹ ਇੱਕ ਯੋਗ ਸ਼ਾਸਕ ਦਾ ਵੱਡਾ ਉਦਾਹਰਣ ਹੈ। ਉਨ੍ਹਾਂ ਆਪਣੇ ਰਿਆਸਤ ਵਿੱਚ ਅਨੇਕਾਂ ਵਿੱਦਿਅਕ ਅਦਾਰੇ ਖੋਲ੍ਹੇ। ਪ੍ਰਸਿੱਧ ਵਿਦਵਾਨ ਮੈਕਸ ਆਰਥਰ ਮੈਕਾਲਿਫ਼ ਨੂੰ “ਸਿੱਖ ਰੀਲੀਜਨ” ਕਿਤਾਬ ਲਿਖਣ ਲਈ ਬਹੁਤ ਮਾਲੀ ਅਤੇ ਹਰ ਤਰੀਕੇ ਦੀ ਸਹਾਇਤਾ ਦਿੱਤੀ। Maharaja Hira Singh Ji
ਇਹ ਵੀ ਪੜ੍ਹੋ:ਧੁੰਦ ਦੇ ਮੌਸਮ ਦੌਰਾਨ ਅਤੇ ਠੰਢੀਆਂ ਹਵਾਵਾਂ ਤੋਂ ਬਚਣ ਲਈ ਜ਼ਿਲ੍ਹਾ ਵਾਸੀ ਰੱਖਣ ਵਿਸ਼ੇਸ਼ ਧਿਆਨ : ਡਿਪਟੀ ਕਮਿਸ਼ਨਰ
ਇਸ ਮੌਕੇ ਦੇਵ ਮਾਨ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਮਹਾਨ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ । ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ 2000 ਦੇ ਕਰੀਬ ਮਹਾਰਾਜਾ ਹੀਰਾ ਸਿੰਘ ਦੀ ਪ੍ਰਤਿਮਾ ਦੀ ਫ਼ੋਟੋ ਵੰਡੀ ਗਈ। ਅੰਤ ਵਿੱਚ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਮਹਾਰਾਣੀ ਪ੍ਰੀਤੀ ਸਿੰਘ, ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ , ਦਲਵੀਰ ਸਿੰਘ ਗਿੱਲ ਯੂ ਕੇ, ਤੇਜਿੰਦਰ ਸਿੰਘ ਖਹਿਰਾ , ਗੁਰਦੀਪ ਸਿੰਘ ਦੀਪਾ ਰਾਮਗੜ੍ਹ,ਜਿਲਾ ਯੋਜਨਾ ਬੋਰਡ ਚੇਅਰਮੈਨ ਜੱਸੀ ਸੋਹੀਆ ਵਾਲ਼ਾ, ਐਸ ਡੀ ਐਮ ਨਾਭਾ ਤਰਸੇਮ ਚੰਦ, ਡੀਐਸਪੀ ਦਵਿੰਦਰ ਅੱਤਰੀ, ਆਮ ਆਦਮੀ ਪਾਰਟੀ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਅਜੇ ਜਿੰਦਲ, ਸੁਜਾਤਾ ਚਾਵਲਾ ਨਗਨ ਕੌਂਸਲ ਪ੍ਰਧਾਨ, ਸੰਦੀਪ ਬਾਂਸਲ, ਕਪਿਲ ਮਾਨ,ਗੁਰਦੀਪ ਸਿੰਘ ਟਿਵਾਣਾ , ਧਰਮਿੰਦਰ ਸਿੰਘ ਸੁਖੇਵਾਲ, ਗੁਲਾਬ ਮਾਨ, ਗਿਆਨ ਸਿੰਘ ਮੰਗੋ, ਰਜਨੀਸ਼ ਮਿੱਤਲ ਸੈਂਟੀ,
ਹਰਪ੍ਰੀਤ ਸਿੰਘ ਪ੍ਰੀਤ ਸੀਨੀਅਰ ਕੌਸਲਰ ਤੇ ਬਲਾਕ ਪ੍ਰਧਾਨ, ਟਰੱਕ ਯੂਨੀਅਨ ਅਮਨਦੀਪ ਸਿੰਘ ਰਹਿਲ, ਪੰਕਜ਼ ਪੱਪੂ, ਸਤੀਸ਼ ਕੁਮਾਰ ਸੱਤੀ, ਵੇਦ ਪ੍ਰਕਾਸ਼ ਡੱਲਾ, ਦੀਪਕ ਨਾਗਪਾਲ, ਦਰਸ਼ਨ ਅਰੋੜਾ, ਹਰੀ ਕ੍ਰਿਸ਼ਨ ਸੇਠ, ਰਾਣਾ ਨਾਭਾ, ਜੀ ਐਸ ਭੱਟੀ, ਜਸਵੀਰ ਸਿੰਘ ਵਜੀਦਪੁਰ, ਭੁਪਿੰਦਰ ਸਿੰਘ ਕੱਲਰਮਾਜਰੀ, ਸਿਮਰਨ ਅੜਕ ਚੋਹਾਨ, ਸੁਖਦੇਵ ਸਿੰਘ ਮਾਨ, ਰਾਮ ਕ੍ਰਿਸ਼ਨ ਭੱਲਾ , ਗੁਰਲਾਲ ਸਿੰਘ ਮੱਲੀ , ਗੁਰਜੰਟ ਸਿੰਘ ਅੱਚਲ, ਗੁਰਚਰਨ ਸਿੰਘ ਲੁਹਾਰ ਮਾਜਰਾ , ਹਰਪ੍ਰੀਤ ਸਿੰਘ ਪ੍ਰੀਤ, ਰੇਨੂੰ ਸੇਠ, ਨੀਰੂ ਸ਼ਰਮਾ, ਸੋਨੀਆ ਪਹੁਜਾ, ਪ੍ਰਿੰਸ ਸ਼ਰਮਾ, ਹਰਮੇਸ ਮੇਸ਼ੀ,ਬਿੱਲਾ ਖੋਖ, ਦਰਸ਼ਨ ਸਿੰਘ ਬੁੱਟਰ,ਸੁਖਜਿੰਦਰ ਸਿੰਘ ਟੋਹੜਾ , ਬਿੱਲਾ ਕੋਟ , ਮੇਜਰ ਸਿੰਘ ਤੂੰਗਾਂ, ਬਾਬਾ ਨਰਿੰਦਰਜੀਤ ਸਿੰਘ, ਚਰਨ ਸਿੰਘ, ਗੁਰਪ੍ਰੀਤ ਸਿੰਘ ਪ੍ਰੀਤ, ਆਦਿ ਹਾਜ਼ਰ ਸਨ।