ਸਾਡੇ ਨਾਲ ਸ਼ਾਮਲ

Follow us

19.9 C
Chandigarh
Wednesday, February 4, 2026
More
    Home Breaking News Artist Jarnai...

    Artist Jarnail Singh: ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਚਿੱਤਰਕਾਰ ਜਰਨੈਲ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

    Artist Jarnail Singh
    Artist Jarnail Singh: ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਚਿੱਤਰਕਾਰ ਜਰਨੈਲ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

    Artist Jarnail Singh: (ਸੱਚ ਕਹੂੰ ਨਿਊਜ਼) ਲੁਧਿਆਣਾ। ਵਿਸ਼ਵ ਪ੍ਰਸਿੱਧ ਪੰਜਾਬੀ ਲੋਕ ਧਾਰਾ,ਇਨਕਲਾਬੀ ਲਹਿਰਾਂ ਤੇ ਸਿੱਖ ਇਤਿਹਾਸ ਦੇ ਚਿਤੇਰੇ ਸ. ਜਰਨੈਲ ਸਿੰਘ ਚਿੱਤਰਕਾਰ ਦੇ ਦੇਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੇ ਸਹਿਜਪ੍ਰੀਤ ਸਿੰਘ ਮਾਂਗਟ, ਰਾਮਗੜੀਆ ਵਿੱਦਿਅਕ ਅਦਾਰਿਆਂ ਦੇ ਪ੍ਰਧਾਨ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਲੇਖਕ ਤੇ ਫੋਟੋ ਕਲਾਕਾਰ ਸ. ਰਣਜੋਧ ਸਿੰਘ, ਸ. ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਜਨਰਲ ਸਕੱਤਰ ਤੇਜ ਪ੍ਰਤਾਪ ਸਿੰਘ ਸੰਧੂ, ਪੰਜਾਬ ਦੇ ਸਾਬਕਾ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਤੂਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਰਪ੍ਰਸਤ ਸ. ਦਲਜੀਤ ਸਿੰਘ ਜੱਸਲ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ , ਨਿਰਮਲ ਜੌੜਾ,ਜਸਮੇਰ ਸਿੰਘ ਢੱਟ, ਕਰਮਜੀਤ ਗਰੇਵਾਲ, ਚਿੱਤਰਕਾਰ ਬਬਲੀ ਸਿੰਘ, ਦੇਵਿੰਦਰ ਸਿੰਘ ਨਾਗੀ, ਹਰੀ ਮੋਹਨ ਤੇ ਕੰਵਲਜੀਤ ਸਿੰਘ ਸ਼ੰਕਰ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

    ਇਹ ਵੀ ਪੜ੍ਹੋ: Road Accident: ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ, ਇੱਕ ਜ਼ਖਮੀ 

    ਸ. ਜਰਨੈਲ ਸਿੰਘ ਭਾਵੇਂ ਸਰੀ(ਕੈਨੇਡਾ) ਵੱਸਦੇ ਸਨ ਪਰ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਆਏ ਹੋਏ ਸਨ। ਆਪਣੇ ਚੰਡੀਗੜ੍ਹ ਨਿਵਾਸ ਵਿੱਚ ਰਹਿੰਦਿਆਂ ਹੀ ਉਹ ਬਿਮਾਰ ਹੋ ਗਏ ਜਿਸ ਕਾਰਨ ਉਹ ਰੋਗ ਤੋਂ ਮੁਕਤ ਨਾ ਹੋ ਸਕੇ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਰਨੈਲ ਸਿੰਘ ਚਿੱਤਰਕਾਰ ਨੇ ਪੰਜਾਬ ਵਿੱਚ ਫੁਲਕਾਰੀ ਕਲਾ ਨੂੰ ਆਪਣੀਆਂ ਪੇਂਟਿੰਗਜ਼ ਵਿੱਚ ਚਿੱਤਰ ਕੇ ਮੁੜ ਸੁਰਜੀਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਆਪਣੇ ਪਿਤਾ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ. ਕਿਰਪਾਲ ਸਿੰਘ ਵਾਂਗ ਹੀ ਜਰਨੈਲ ਸਿੰਘ ਨੇ ਸਿੱਖ ਇਤਿਹਾਸ ਚਿੱਤਰ ਕੇ ਦੇਸ਼-ਵਿਦੇਸ਼ ਵਿੱਚ ਪਹੁੰਚਾਇਆ। ਲੁਧਿਆਣਾ ਦੀਆਂ ਕਲਾ ਸਰਗਰਮੀਆਂ ਨਾਲ ਉਹ 1983 ਤੋਂ ਲਗਾਤਾਰ ਜੁੜੇ ਹੋਏ ਸਨ। ਇਸੇ ਦੌਰਾਨ “ਮੇਲਾ ਗੀਤਕਾਰਾਂ ਦਾ” ਸੰਸਥਾ ਵੱਲੋਂ ਵੀ ਜਰਨੈਲ ਸਿੰਘ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਇੱਕ ਮੀਟਿੰਗ ਦੌਰਾਨ ਸ਼ਰਧਾਂਜਲੀ ਫੁੱਲ ਭੇਂਟ ਕੀਤੇ ਗਏ ਹਨ। Artist Jarnail Singh

    LEAVE A REPLY

    Please enter your comment!
    Please enter your name here