ਕੋਈ ਵਿਰਲਾ ਆਗੂ ਹੀ ਪਾਰਟੀ ਨੂੰ ਰਵਾਇਤ ਤੋਂ ਉਲਟ ਨਵਾਂ ਰਾਹ ਵਿਖਾਉਣ ਦੀ ਹਿੰਮਤ ਕਰਦਾ ਹੈ ਅਜਿਹੀ ਹੀ ਇੱਕ ਅਵਾਜ਼ ਕਾਂਗਰਸ ‘ਚੋਂ ਉੱਠੀ ਹੈ ਜਿਸ ਨੇ ਪਾਰਟੀ ਨੂੰ ਨਕਾਰਾਤਮਕ ਰੁਝਾਨ ਛੱਡਣ ਲਈ ਕਿਹਾ ਹੈ ਸਭ ਤੋਂ ਪਹਿਲਾ ਕਾਂਗਰਸੀ ਆਗੂ ਸਾਬਕਾ ਕੇਂਦਰੀ ਮੰਤਰੀ ਜੈਰਾਮ ਅੇਸ਼ ਨੇ ਇਸ ਗੱਲ ‘ਤੇ ਜ਼ੋਰ ਦਿੰਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਗੱਲ ਨੂੰ ਗਲਤ ਕਹਿਣ ਨਾਲ ਗੱਲ ਨਹੀਂ ਬਣਨੀ ਅਤੇ ਚੰਗੇ ਨੂੰ ਚੰਗਾ ਹੀ ਕਹਿਣਾ ਪਵੇਗਾ ਇਸੇ ਤੋਂ ਬਾਦ ਅਭਿਸੇਕ ਮਨੂੰ ਸਿੰਘਵੀ ਤੇ ਸ਼ਸ਼ੀ ਥਰੂਰ ਨੇ ਵੀ ਕਿਹਾ ਕਿ ਭਾਜਪਾ ਆਗੂ ‘ਚੋਂ ਖਲਨਾਇਕ ਲੱਭਣ ਦੀ ਕੋਸਿਸ਼ ਨਹੀਂ ਕਰਨੀ ਚਾਹੀਦੀ ਕਦੇ ਰਾਜਨੀਤੀ ‘ਚ ਗਿਆਨ, ਬੋਲਣ ਦਾ ਸਲੀਕਾ, ਮੌਕੇ ਦੀ ਸਮਝ, ਮਿਹਨਤ ਤੇ ਜਨਤਾ ਪ੍ਰਤੀ ਸਮਰਪਣ ਨੂੰ ਯੋਗਤਾ ਮੰਨਿਆ ਜਾਂਦਾ ਸੀ ਪਰ ਹੌਲੀ ਹੌਲੀ ਉਪਰੋਕਤ ਤੱਤ ਸਿਆਸਤ ‘ਚੋਂ ਗਾਇਬ ਹੁੰਦੇ ਗਏ ਪੈਸਾ ਤੇ ਵਿਰੋਧੀ ਸ਼ਬਦਾਵਾਲੀ ਦੀ ਚਲਾਕੀ ਨਾਲ ਵਰਤੋਂ ਕਰਨ ਨੂੰ ਸਫਲ ਰਾਜਨੇਤਾ ਦੇ ਗੁਣ ਮੰਨਿਆ ਜਾਣ ਲੱਗਾ ਇਸੇ ਤਬਦੀਲੀ ਦਾ ਹੀ ਨਤੀਜਾ ਸੀ ਕਿ ਵਿਧਾਨ ਸਭਾਵਾਂ ਤੇ ਸੰਸਦ ‘ਚ ਸਾਰਥਿਕ ਬਹਿਸ ਦੀ ਥਾਂ ਰੌਲੇ-ਰੱਪੇ ਨੇ ਲੈ ਲਈ ਵਿਰੋਧ ਖਾਤਰ ਵਿਰੋਧ ਦੀ ਪ੍ਰਥਾ ਹੀ ਚੱਲ ਪਈ ਜਿਹੜਾ ਆਗੂ ਦੂਜੀ ਪਾਰਟੀ ਜਿਆਦਾ ਪ੍ਰਚਾਰ ਕਰੇਗਾ , ਜਿਆਦਾ ਦੋਸ਼ ਲਾਏਗਾ ਉਸੇ ਨੂੰ ਕਾਬਲ ਨੇਤਾ ਮੰਨਿਆ ਗਿਆ ਪਾਰਟੀਆਂ ਨੇ ਇਹ ਇੱਕ ਅਣਐਲਾਨੀ ਸ਼ਰਤ ਹੀ ਬਣਾ ਦਿੱਤੀ ਕਿ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਮਤਲਬ ਹੈ ਵਿਰੋਧੀ ਪਾਰਟੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਰਗੜੇ ਲਾਉਣੇ ਪਾਰਟੀਆਂ ‘ਚੋਂ ਅੰਦਰੂਨੀ ਲੋਕਤੰਤਰ ਇਸ ਹੱਦ ਤੱਕ ਖ਼ਤਮ ਹੋ ਗਿਆ ਕਿ ਵਿਰੋਧੀ ਪਾਰਟੀ ਦੇ ਚੰਗੇ ਕੰਮ ਨੂੰ ਚੰਗਾ ਕਹਿਣ ਵਾਲੇ ਆਗੂ ਦੀ ਸ਼ਾਮਤ ਆ ਜਾਂਦੀ ਹੈ ਅਨੁਸ਼ਾਸਨ ਦੇ ਨਾਂਅ ‘ਤੇ ਅਜ਼ਾਦ ਹੋ ਕੇ ਬੋਲਣ ਵਾਲੇ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ ਬੇਲੋੜੀ ਬਿਆਨਬਾਜ਼ੀ ਤੇ ਬੇਤੁਕੇ ਵਿਰੋਧ ਕਾਰਨ ਜਨਤਕ ਮੁੱਦਿਆਂ ਨੂੰ ਨਜ਼ਰਅੰਦਾਜ ਕਰ ਦਿੱਤਾ ਜਾਂਦਾ ਹੈ ਇਸ ਰੁਝਾਨ ਨੇ ਰਾਜਨੀਤੀ ਨੂੰ ਵਿਦਵਤਾ ਤੋਂ ਹੀਣ ਕਰਕੇ ਸਿਰਫ਼ ਟਕਰਾਅ ਦਾ ਵਿਸ਼ਾ ਬਣਾ ਦਿੱਤਾ ਹੈ ਕਈ ਆਗੂ ਤਾਂ ਇੰਨੇ ਜਿਆਦਾ ਬੜਬੋਲੇ ਹੋ ਗਏ ਹਨ ਕਿ ਆਏ ਦਿਨ ਸੁਰਖੀਆਂ ‘ਚ ਰਹਿੰਦੇ ਹਨ ਕਈਆਂ ਨੂੰ ਉਨ੍ਹਾਂ ਦੇ ਵਿਵਾਦਤ ਬਿਆਨਾਂ ਲਈ ਪਾਰਟੀ ਦੇ ਨੇ ਵੀ ਮੁਅੱਤਲ ਕੀਤਾ ਜਾਂਦਾ ਹੈ ਕਿਸੇ ਮੁੱਦੇ ‘ਤੇ ਵਿਰੋਧ ਕਰਨਾ ਜਾਇਜ ਹੈ ਪਰ ਸਿਰਫ਼ ਕਿਸੇ ਦਾ ਅਕਸ ਖ਼ਰਾਬ ਕਰਨ ਲਈ ਵਿਰੋਧ ਕਰਨਾ ਜਨਤਾ ਨੂੰ ਵੀ ਪਸੰਦ ਨਹੀਂ ਆਉਂਦਾ ਜਨਤਾ ਮੁੱਦਿਆਂ ਦੀ ਰਾਜਨੀਤੀ ਚਾਹੁੰਦੀ ਹੈ ਬੇਤੁਕੇ ਵਿਰੋਧ ਨਾਲ ਜਨਤਾ ਦਾ ਦਿਲ ਨਹੀਂ ਜਿੱਤਿਆ ਜਾ ਸਕਦਾ ਚੰਗੀ ਗੱਲ ਹੈ ਕਿ ਕਾਂਗਰਸ ਦੇ ਕੁਝ ਆਗੂਆਂ ਨੇ ਸਾਕਾਰਾਤਮਕ ਸੋਚ ਦਾ ਸਬੂਤ ਦਿੱਤਾ ਹੈ ਜੈਰਾਮ ਰਮੇਸ਼ ਨੇ ਤਾਂ 2014 ‘ਚ ਵੀ ਕਾਂਗਰਸ ਨੂੰ ਸੁਚੇਤ ਕੀਤਾ ਸੀ ਦਰਅਸਲ ਸਾਡੀ ਰਾਜਨੀਤਕ ਵਿਰਾਸਤ ਮੁੱਦਿਆਂ ਦੀ ਵਿਰਾਸਤ ਸੀ ਜਿਸ ਨੂੰ ਮੁੜ ਸਥਾਪਿਤ ਕਰਨ ਦੀ ਸਖ਼ਤ ਜ਼ਰੂਰਤ ਹੈ ਬਿਨਾਂ ਸ਼ੱਕ ਇਹ ਸੋਚ ਨਾ ਸਿਰਫ਼ ਕਾਂਗਰਸ ਸਗੋਂ ਲਗਭਗ ਸਾਰੀਆਂ ਪਾਰਟੀਆਂ ਲਈ ਹੀ ਜ਼ਰੂਰੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।