ਲਾਕਡਾਊਨ ‘ਚ ਢਿੱਲ ਦੇਣ ਦੀ ਮਜ਼ਬੂਰੀ
ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੀ ਕੋਵਿਡ-19 ਬਿਮਾਰੀ ਨੇ ਪੂਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਤੱਕ ਚੌਪਟ ਹੋ ਗਈ ਹੈ ਇੱਥੋਂ ਤੱਕ ਕਿ ਕਈ ਦੇਸ਼ਾਂ ‘ਚ ਭੁੱਖੇ ਮਰਨ ਦੀ ਨੌਬਤ ਆ ਗਈ ਹੈ ਇਸ ਬਿਮਾਰੀ ਅੱਗੇ ਸਾਰੇ ਦੇਸ਼ਾਂ ਦੇ ਡਾਕਟਰ ਵੀ ਬੇਵੱਸ ਨਜ਼ਰ ਆ ਰਹੇ ਹਨ ਦੇਸ਼ ‘ਚ ਲਾਕਡਾਊਨ ਦੇ ਜਰੀਏ ਸਰਕਾਰ ਨੇ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜਿਸ ‘ਚ ਕਾਫ਼ੀ ਹੱਦ ਤੱਕ ਸਫ਼ਲਤਾ ਹਾਸਲ ਵੀ ਹੋਈ ਹੈ
ਪੀਐਮ ਨਾਲ ਮੁੱਖ ਮੰਤਰੀਆਂ ਦੀ ਵੀਡੀਓ ਕਾਨਫਰੰਸਿੰਗ ਅਤੇ ਮੰਥਨ ‘ਚ ਲਾਕਡਾਊਨ ਜਾਰੀ ਰੱਖਣ ਨੂੰ ਲੈ ਕੇ ਮੱਤਭੇਦ ਉੱਭਰੇ ਹਨ ਬਾਵਜੂਦ ਇਸ ਦੇ ਬੈਠਕ ਤੋਂ ਮਿਲੇ ਸੰਕੇਤਾਂ ਅਨੁਸਾਰ ਦੇਸ਼ ਨੂੰ ਹੁਣ ਕੋਰੋਨਾ ਨਾਲ ਜਿਉਣ ਲਈ ਤਿਆਰ ਰਹਿਣਾ ਹੋਵੇਗਾ, ਕਿਉਂਕਿ ਕੇਂਦਰ ਅਤੇ ਰਾਜ ਅਰਥਵਿਵਸਥਾ ਦੀ ਬਦਹਾਲੀ ਸਹਿਣ ਕਰਨ ਦੀ ਸਥਿਤੀ ‘ਚ ਨਹੀਂ ਹਨ ਸਰਕਾਰ ਦੇ ਸਾਹਮਣੇ ਆਰਥਿਕ ਸੰਕਟ ਨੂੰ ਲੈ ਕੇ ਤਮਾਮ ਦੂਜੀਆਂ ਪ੍ਰੇਸ਼ਾਨੀਆਂ ਹਨ, ਜਿਸ ਦੇ ਚੱਲਦਿਆਂ ਲਾਕਡਾਊਨ ‘ਚ ਢਿੱਲ ਦੇਣਾ ਜ਼ਰੂਰੀ ਹੋ ਗਿਆ ਹੈ ਕੁਝ ਖਾਸ ਸ਼ਹਿਰਾਂ ਤੱਕ ਰੇਲ ਯਾਤਰਾ ਦੁਬਾਰਾ ਸ਼ੁਰੂ ਕਰਕੇ ਸਰਕਾਰ ਨੇ ਲਾਕਡਾਊਨ ਖੋਲ੍ਹਣ ਦੇ ਠੋਸ ਸੰਕੇਤ ਦਿੱਤੇ ਹਨ
ਮੀਡੀਆ ਰਿਪੋਰਟਾਂ ਮੁਤਾਬਿਕ ਪੰਜਾਬ, ਮਹਾਂਰਾਸ਼ਟਰ, ਤੇਲੰਗਾਨਾ, ਬਿਹਾਰ ਅਤੇ ਬੰਗਾਲ ਸਮੇਤ ਕਈ ਰਾਜ ਲਾਕਡਾਊਨ ਵਧਾਉਣ ਦੇ ਪੱਖ ‘ਚ ਸਨ, ਜਦੋਂ ਕਿ ਕੋਰੋਨਾ ਨਾਲ ਦੂਜਾ ਸਭ ਤੋਂ ਪ੍ਰਭਾਵਿਤ ਰਾਜ ਗੁਜਰਾਤ ਹੁਣ ਲਾਕਡਾਊਨ ਵਧਾਉਣ ਖਿਲਾਫ਼ ਹੈ ਗੁਜਰਾਤ ਦੇ ਇਸ ਰੁਖ ਤੋਂ ਸੰਕੇਤ ਸਾਫ਼ ਹੈ ਕਿ ਅਗਲਾ ਲਾਕਡਾਊਨ ਗਿਣੇ-ਚੁਣੇ ਖੇਤਰਾਂ ਤੱਕ ਸੀਮਤ ਰਹਿ ਜਾਵੇਗਾ ਉਂਜ ਵੀ ਪੇਂਡੂ ਖੇਤਰਾਂ ‘ਚ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ, ਸ਼ਹਿਰਾਂ ‘ਚ ਦੁਕਾਨਾਂ ਆਦਿ ਖੋਲ੍ਹਣ ਤੋਂ ਬਾਅਦ ਹੁਣ ਸੀਮਤ ਖੇਤਰ ‘ਚ ਰੇਲ ਸੇਵਾ ਸ਼ੁਰੂ ਕਰਨ ਤੋਂ ਬਾਅਦ ਕੇਂਦਰ ਨੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ ਕਿ ਹੁਣ ਲਾਕਡਾਊਨ ਨੂੰ ਜ਼ਿਆਦਾ ਦਿਨ ਜਾਰੀ ਨਹੀਂ ਰੱਖਿਆ ਜਾਵੇਗਾ
ਲਾਕਡਾਊਨ-3 ਅਗਲੀ 17 ਮਈ ਨੂੰ ਖ਼ਤਮ ਹੋ ਰਿਹਾ ਹੈ ਜਿਵੇਂ ਕਿ ਵੱਖ-ਵੱਖ ਰਾਜਾਂ ਤੋਂ ਸੰਕੇਤ ਆ ਰਹੇ ਹਨ ਕਿ ਉਨ੍ਹਾਂ ਮੁਤਾਬਿਕ ਕੁਝ ਰਾਜ ਤਾਂ ਲਾਕਡਾਊਨ ਨੂੰ 30 ਮਈ ਤੱਕ ਵਧਾਏ ਜਾਣ ਦੇ ਪੱਖ ‘ਚ ਹਨ ਪਰ ਬਾਕੀ ਰਾਜ ਕੁਝ ਸ਼ਰਤਾਂ ਨਾਲ ਕਾਰੋਬਾਰ ਅਤੇ ਆਵਾਜਾਈ ਖੋਲ੍ਹਣ ਦੇ ਹਮਾਇਤੀ ਹਨ
ਪ੍ਰਵਾਸੀ ਮਜ਼ਦੂਰਾਂ ਦਾ ਲਗਾਤਾਰ ਘਰ ਪਰਤਣਾ ਜਾਰੀ ਹੈ ਅਜਿਹੇ ‘ਚ ਵਾਇਰਸ ਦਾ ਖ਼ਤਰਾ ਹੁਣ ਵੀ ਬਰਕਰਾਰ ਹੈ ਫ਼ਿਲਹਾਲ ਇਸ ਫੈਸਲੇ ਸਬੰਧੀ ਸਪੱਸ਼ਟ ਹੈ ਕਿ ਹੁਣ ਸਰਕਾਰ ਨੇ ਜਨਤਕ ਆਵਾਜਾਈ ਨੂੰ ਖੋਲ੍ਹਣ ਦਾ ਮਨ ਬਣਾ ਲਿਆ ਹੈ ਰੇਲ ਦਾ ਨਵਾਂ ਸਫ਼ਰ ਕਈ ਸ਼ਰਤਾਂ ਅਤੇ ਕਾਇਦਿਆਂ-ਕਾਨੂੰਨਾਂ ਨਾਲ ਬੱਝਾ ਹੋਇਆ ਹੈ
ਸੰਤੋਸ਼ ਦੀ ਗੱਲ ਇਹ ਹੈ ਕਿ ਇਲਾਜ ਕਰਾ ਰਹੇ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦਾ ਫ਼ੀਸਦੀ ਵੀ ਵਧ ਰਿਹਾ ਹੈ ਸਾਫ਼ ਹੈ ਕਿ ਸਰਕਾਰ ਹਾਲੇ ਕੋਰੋਨਾ ਵਾਇਰਸ ਨਾਲ ਜੁੜੇ ਇਹਤਿਆਤ ਨੂੰ ਨਹੀਂ ਛੱਡ ਸਕਦੀ, ਕਿਉਂਕਿ ਸਮੁਦਾਇਕ ਸੰਕ੍ਰਮਣ ਦੇ ਖ਼ਤਰੇ ਹੁਣ ਵੀ ਹਨ ਲਾਕਡਾਊਨ ‘ਚ ਭਾਰਤ ਸਰਕਾਰ ਅਤੇ ਹੋਰ ਦੇਸ਼ ਦੀ ਜਨਤਾ ਨੂੰ ਜੋ ਹਾਸਲ ਹੋਣਾ ਚਾਹੀਦਾ ਸੀ, ਉਸ ਦੇ ਨਤੀਜੇ ਸਪੱਸ਼ਟ ਹਨ ਕਿ ਕਰੀਬ 16 ਲੱਖ ਟੈਸਟ ਕਰਨ ਦੇ ਬਾਵਜੂਦ ਪੀੜਤ ਮਾਮਲੇ 67,152 ਆਏ ਹਨ
ਇਨ੍ਹਾਂ ‘ਤੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀ ਤੁਲਨਾ ‘ਚ ਸੰਤੋਸ਼ ਕੀਤਾ ਜਾ ਸਕਦਾ ਹੈ ਇਸ ਦੌਰਾਨ ਸਿੰਗਾਪੁਰ ਯੂਨੀਵਰਸਿਟੀ ਦਾ ਇੱਕ ਰਿਸਰਚ ਅਧਾਰਿਤ ਮੁਲਾਂਕਣ ਸਾਹਮਣੇ ਆਇਆ ਹੈ ਕਿ 20 ਮਈ ਤੱਕ ਭਾਰਤ ‘ਚ ਕੋਰੋਨਾ ਵਾਇਰਸ ਮਰ ਜਾਵੇਗਾ ਮਾਹਿਰਾਂ ਦੇ ਦੂਜੇ ਵਰਗ ਦਾ ਮੁਲਾਂਕਣ ਹੈ ਕਿ ਭਾਰਤ ‘ਚ ਵਾਇਰਸ ਦੀ ਜੋ ਔਸਤ ਦਰ ਹੈ, ਉਸ ਮੁਤਾਬਿਕ ਮਈ ਮਹੀਨੇ ਦੇ ਆਖ਼ਰ ਤੱਕ ਕਰੀਬ ਦੋ ਲੱਖ ਕੋਰੋਨਾ ਮਾਮਲੇ ਸਾਹਮਣੇ ਆ ਸਕਦੇ ਹਨ
ਇਹ ਹਾਲੇ ਤੱਕ ਦਾ ਸਭ ਤੋਂ ਜਿਆਦਾ ਅੰਕੜਾ ਹੈ, ਪਰ ਵਿਚਾਰ-ਵਟਾਂਦਰਾ ਇਨ੍ਹਾਂ ਬਿੰਦੂਆਂ ‘ਤੇ ਜਾਰੀ ਹੈ ਕਿ ਹੁਣ ਦੇਸ਼ ਨੂੰ ਲਾਕਡਾਊਨ ਤੋਂ ਮੁਕਤ ਕੀਤਾ ਜਾਵੇ, ਤਾਂ ਕਿ ਬਜਾਰ ਖੁੱਲ੍ਹ ਸਕਣ ਅਤੇ ਆਮ ਆਦਮੀ ਤੱਕ ਲਾਭ ਪਹੁੰਚ ਸਕੇ
ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਕਿਸੇ ਵੀ ਬਿਮਾਰੀ ਜਾਂ ਮਹਾਂਮਾਰੀ ਤੋਂ ਬਚਣ ਅਤੇ ਉਸ ਨੂੰ ਰੋਕਣ ਲਈ ਬਚਾਅ, ਸਾਵਧਾਨੀ ਅਤੇ ਇਹਤਿਆਤ ਵਰਤਣਾ ਕਾਰਗਰ ਸਾਬਤ ਹੁੰਦਾ ਹੈ ਭਾਵ ਪ੍ਰਿਵੈਨਸ਼ਨ ਇਜ਼ ਬੈਟਰ ਦੈਨ ਕਿਓਰ ਬਹੁਤ ਪਹਿਲਾਂ ਜਦੋਂ ਹੈਜਾ ਵਰਗੀ ਮਹਾਂਮਾਰੀ ਫੈਲੀ ਸੀ ਤਾਂ ਦਵਾਈਆਂ ਨਾ-ਮਾਤਰ ਹੀ ਹੋਇਆ ਕਰਦੀਆਂ ਸਨ, ਤਾਂ ਦੱਸਿਆ ਜਾਂਦਾ ਹੈ ਕਿ ਲੋਕ ਮਹਾਂਮਾਰੀ ਤੋਂ ਬਚਣ ਲਈ ਪਿੰਡ-ਸ਼ਹਿਰ ਛੱਡ ਕੇ ਕੁਝ ਅਰਸੇ ਲਈ ਇਕਾਂਤ ਥਾਵਾਂ ‘ਤੇ ਜਾਇਆ ਕਰਦੇ ਸਨ ਕੋਵਿਡ-19 ਤੋਂ ਵੀ ਬਚਿਆ ਜਾ ਸਕਦਾ ਹੈ ਜੇਕਰ ਅਸੀਂ ਇੱਕ-ਦੂਜੇ ਤੋਂ ਸਰੀਰਕ ਦੂਰੀ ਬਣਾਈ ਰੱਖੀਏ, ਆਪਣੀ ਇਮਿਊਨਿਟੀ ਨੂੰ ਵਧਾਈਏ, ਸਰਕਾਰਾਂ ਦੇ ਦਿਸ਼ਾ-ਨਿਰਦੇਸ਼ਾਂ ਦਾ ਸ਼ਖਤੀ ਨਾਲ ਪਾਲਣ ਕਰੀਏ
ਇਹ ਦੇਖਿਆ ਜਾਣਾ ਭੰਦਭਾਗਾ ਹੈ ਕਿ ਕੁਝ ਲੋਕ ਸਰੀਰਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਅਤੇ ਨਿਯਮਾਂ ਦਾ ਉਲੰਘਣ ਕਰਨ ‘ਚ ਆਪਣੀ ਸ਼ਾਨ ਸਮਝਦੇ ਹਨ ਅਜਿਹੇ ਲੋਕ ਨਿਯਮ ਤਾਂ ਤੋੜਦੇ ਹੀ ਹਨ, ਉੱਥੇ ਉਨ੍ਹਾਂ ਤੋਂ ਸੰਕ੍ਰਮਣ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ ਲਾਕਡਾਊਨ ਦੀ ਇੱਕ ਸੀਮਾ ਹੈ, ਉਸ ਤੋਂ ਪਾਰ ਦੇਸ਼ ਨੂੰ ਤਾਲਾਬੰਦ ਨਹੀਂ ਰੱਖਿਆ ਜਾ ਸਕਦਾ ਫਰਾਂਸ ਅਤੇ ਬ੍ਰਿਟੇਨ ‘ਚ ਵੀ ਇਹਤਿਆਤ ਦੇ ਅਜਿਹੇ ਹੀ ਪ੍ਰਯੋਗ ਕਰਦੇ ਹੋਏ ਤਾਲਾਬੰਦੀ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ
ਲਾਕਡਾਊਨ ‘ਚ ਦਿੱਤੀ ਗਈ ਛੋਟ ਦਾ ਗਲਤ ਇਸਤੇਮਾਲ ਨਾ ਕਰੀਏ ਕਿਉਂਕਿ ਤੁਹਾਡੀ ਇੱਕ ਗਲਤੀ ਕਈ ਲੋਕਾਂ ‘ਤੇ ਭਾਰੀ ਪੈ ਸਕਦੀ ਹੈ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਬਿਮਾਰੀ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਹੈ, ਅਜਿਹੇ ‘ਚ ਸਿਰਫ਼ ਪਰਹੇਜ ਦੇ ਜਰੀਏ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਥੋੜ੍ਹੀ ਜਿਹੀ ਲਾਪਰਵਾਹੀ ਵੀ ਕਈ ਜ਼ਿੰਦਗੀਆਂ ‘ਤੇ ਭਾਰੀ ਪੈ ਸਕਦੀ ਹੈ ਕੁੱਲ ਮਿਲਾ ਕੇ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਲਾਕਡਾਊਨ ਭਾਵੇਂ ਖ਼ਤਮ ਹੋ ਜਾਵੇ ਪਰ ਕੋਰੋਨਾ ਤੋਂ ਬਚਾਅ ਲਈ ਚੌਕਸੀ ਅੱਗੇ ਵੀ ਜਾਰੀ ਰੱਖਣੀ ਹੋਵੇਗੀ
ਕਿਉਂਕਿ ਹੁਣ ਤਾਂ ਮੈਡੀਕਲ ਜਗਤ ਵੀ ਕਹਿਣ ਲੱਗਾ ਹੈ ਕਿ ਜਦੋਂ ਤੱਕ ਇਸ ਦਾ ਟੀਕਾ (ਵੈਕਸੀਨ) ਨਹੀਂ ਬਣਦਾ ਉਦੋਂ ਤੱਕ ਇਸ ਨੂੰ ਪੂਰੀ ਤਰ੍ਹਾਂ ਰੋਕ ਸਕਣਾ ਨਾਮੁਮਕਿਨ ਹੈ ਚੀਨ ਦੇ ਵੁਹਾਨ ਸ਼ਹਿਰ ‘ਚ ਹਾਲੇ ਤੱਕ ਕੋਰੋਨਾ ਦੇ ਨਵੇਂ ਮਰੀਜ਼ ਮਿਲ ਰਹੇ ਹਨ ਰਿਸਰਚਰਾਂ ਨੇ ਇਮਰਜਿੰਗ ਇਨਫੈਕਸ਼ਨ ਡਿਜੀਜ਼ ਪੱਤ੍ਰਿਕਾ ‘ਚ ਲਿਖਿਆ ਹੈ ਕਿ ਵਿਆਪਕ ਕਾਂਟੈਕਟ ਟ੍ਰੇਸਿੰਗ, ਸੰਪਰਕ ਵਾਲੇ ਸਾਰੇ ਲੋਕਾਂ ਦੀ ਟੈਸਸਿੰਗ ਅਤੇ ਤੁਰੰਤ ਕੁਆਰੰਟਾਈਨ ਨਾਲ ਕੋਰੋਨਾ ਵਾਇਰਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ‘ਚ ਮੱਦਦ ਮਿਲੇਗੀ ਇਹ ਰਣਨੀਤੀ ਕਿਸੇ ਵੀ ਭੀੜ ਵਾਲੀ ਥਾਂ ‘ਚ ਕਾਰਗਰ ਹੋ ਸਕਦੀ ਹੈ
ਬਹੁਤ ਭੀੜ-ਭੜੱਕੇ ਵਾਲੇ ਪ੍ਰੋਗਰਾਮ ਵੀ ਰੋਗਾਂ ਦੇ ਪ੍ਰਸਾਰ ਦਾ ਇੱਕ ਵੱਡਾ ਕਾਰਨ ਬਣ ਸਕਦੇ ਹਨ ਹੁਣ ਹਾਲ ‘ਚ ਕੀਤੇ ਗਏ ਸਰਵੇ ‘ਚ ਇੱਕ ਹੈਰਾਨੀ ਵਾਲੀ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ਾਂ ‘ਚ 25000 ਤੋਂ ਜਿਆਦਾ ਲੋਕਾਂ ਦੀ ਮੌਜ਼ੂਦਗੀ ਵਾਲੇ ਪ੍ਰੋਗਰਾਮਾਂ ਨਾਲ ਸਾਹ ਦੀ ਬਿਮਾਰੀ ਦਾ ਜੋਖ਼ਿਮ ਬਹੁਤ ਵਧਾ ਜਾਂਦਾ ਹੈ ਦੁਨੀਆ ‘ਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਸੰਦਰਭ ‘ਚ ਇਹ ਅਧਿਐਨ ਬਹੁਤ ਮਹੱਤਵਪੂਰਨ ਹੈ
ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਜੋ ਵਾਧਾ ਹੋਇਆ ਉਸ ‘ਚ ਦਿੱਲੀ ਦੇ ਨਿਜਾਮੂਦੀਨ ਸਥਿਤ ਮਰਕਜ਼ ਮਸੀਤ ‘ਚ ਹੋਇਆ ਤਬਲੀਗੀ ਜਮਾਤ ਦਾ ਜਲਸਾ ਵੀ ਇੱਕ ਵੱਡਾ ਕਾਰਨ ਰਿਹਾ ਜ਼ਮੀਨੀ ਸੱਚਾਈ ਇਹ ਹੈ ਕਿ ਲਾਕਡਾਊਨ ਖੋਲ੍ਹਣਾ ਸਰਕਾਰੀ ਮਜ਼ਬੂਰੀ ਵੀ ਹੈ, ਕਿਉਂਕਿ ਦੇਸ਼ ਦੀ ਲੰਮੇ ਸਮੇਂ ਤੱਕ ਤਾਲਾਬੰਦੀ ਸੰਭਵ ਨਹੀਂ ਹੈ ਯਕੀਕਨ ਲਾਕਡਾਊਨ ਖੁੱਲ੍ਹ ਜਾਵੇ, ਪਰ ਸਾਡੀ ਬਦਲੀ ਹੋਈ ਜੀਵਨਸ਼ੈਲੀ ਸਾਹਮਣੇ ਆਵੇਗੀ
ਵਾਇਰਸ ਪਲਟਵਾਰ ਵੀ ਕਰਦਾ ਹੈ ਅਜਿਹਾ ਸਪੈਨਿਸ਼ ਫਲੂ ਦੌਰਾਨ ਵੀ ਹੋਇਆ ਸੀ, ਜਦੋਂ ਜੂਨ, 1918 ‘ਚ ਵਾਇਰਸ ਦੀ ਕਰੋਪੀ ਖ਼ਤਮ ਮੰਨ ਲਈ ਗਈ, ਪਰ ਨਵੰਬਰ ‘ਚ ਉਹ ਫਿਰ ਫੈਲਣ ਲੱਗਾ ਇੱਕ ਕਿਤਾਬ ਮੁਤਾਬਿਕ, ਕਰੀਬ ਸ਼ਤਾਬਦੀ ਪਹਿਲਾਂ ਫੈਲੇ ਉੁਸ ਫਲੂ ‘ਚ ਕਰੀਬ 1.80 ਕਰੋੜ ਲੋਕ ਮਾਰੇ ਗਏ ਸਨ ਲਿਹਾਜ਼ਾ ਕੋਰੋਨਾ ਦੇ ਸੰਦਰਭ ‘ਚ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਸਾਡੀ ਜ਼ਿੰਦਗੀ ਤੋਂ ਵੱਖ ਨਹੀਂ ਹੋਵੇਗਾ ਸਾਨੂੰ ਕੋਰੋਨਾ ਦੇ ਨਾਲ ਹੀ ਜਿਉਣ ਦੀ ਆਦਤ ਪਾਉਣੀ ਪਵੇਗੀ, ਪਰ ਲਾਕਡਾਊਨ ਦੀਆਂ ਪਾਬੰਦੀਆਂ ਹੁਣ ਖੋਲ੍ਹ ਦੇਣੀਆਂ ਚਾਹੀਦੀਆਂ ਹਨ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।