ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਵਿਚਾਰ ਨਸ਼ੇ ਦੀ ਰੋਕਥਾਮ...

    ਨਸ਼ੇ ਦੀ ਰੋਕਥਾਮ ਗੁੰਝਲਦਾਰ ਮਾਮਲਾ

    Complex, Drug, Prevention

    ਹਰਿਆਣਾ ਦੇ ਪਿੰਡ ਦੇਸੂਯੋਧਾ ‘ਚ ਬਠਿੰਡਾ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਹੋਈ ਖੂਨੀ ਝੜਪ ਇਸ ਗੱਲ ਦਾ ਸਬੂਤ ਹੈ ਕਿ ਨਸ਼ਾ ਤਸਕਰੀ ਸਰਕਾਰ ਤੇ ਪੁਲਿਸ ਪ੍ਰਬੰਧ ਲਈ ਵੱਡੀ ਚੁਣੌਤੀ ਬਣ ਗਈ ਹੈ ਭਾਵੇਂ ਹਰਿਆਣਾ, ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਨਸ਼ੇ ਦੀ ਰੋਕਥਾਮ ਲਈ ਤਾਲਮੇਲ ਬਣਾਉਣ ਵਾਸਤੇ ਮੀਟਿੰਗ ਵੀ ਕੀਤੀ ਹੈ ਪਰ ਜ਼ਮੀਨੀ ਹਕੀਕਤ ਅਜੇ ਕੁਝ ਹੋਰ ਹੀ ਹੈ।

    ਸੂਬਾ ਪੱਧਰ ‘ਤੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਮੀਟਿੰਗ ਕਰ ਲੈਂਦੀ ਹੈ ਪਰ ਆਪ੍ਰੇਸ਼ਨ ਵੇਲੇ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਜਾਣਕਾਰੀ ਦੇਣੀ ਵੀ ਮੁਨਾਸਿਬ ਨਹੀਂ ਸਮਝੀ ਜਿਸ ਦਾ ਨਤੀਜਾ ਖੂਨੀ ਝੜਪ ਦੇ ਰੂਪ ‘ਚ ਸਾਹਮਣੇ ਆਇਆ ਨਸ਼ਾ ਤਸਕਰਾਂ ਦੇ ਨਾਲ-ਨਾਲ ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਦੀ ਵੀ ਪਛਾਣ ਕਰਨ ਦੀ  ਜ਼ਰੂਰਤ ਹੈ ਜਿੰਨ੍ਹਾਂ ਲਈ ਨਸ਼ਾ ਤਸਕਰੀ ਸੋਨੇ ਦੇ ਆਂਡਾ ਦੇਣ ਵਾਲੀ ਮੁਰਗੀ ਹੈ ਪੰਜਾਬ ‘ਚ ਦਰਜਨਾਂ ਪੁਲਿਸ ਅਫ਼ਸਰ ਤੇ ਮੁਲਾਜ਼ਮ ਨਸ਼ੇ ਦਾ ਕੇਸ ਪਾਉਣ ਦੀ ਧਮਕੀ ਦੇ ਦੋਸ਼ ‘ਚ ਗ੍ਰਿਫ਼ਤਾਰ ਹੋ ਚੁੱਕੇ ਹਨ ਪੁਲਿਸ ਦੀ ਗੱਡੀ ‘ਚ ਨਸ਼ੇ ਦੀ ਬਰਾਮਦਗੀ ਅਤੇ ਮੌਕੇ ‘ਤੇ ਮੁਲਾਜ਼ਮ ਨੂੰ ਮੁਅੱਤਲ ਕਰਨ ਵਰਗੀਆਂ ਘਟਨਾਵਾਂ ਇਸ ਗੱਲ ਦੀਆਂ ਗਵਾਹ ਹਨ ਕਿ ਨਸ਼ੇ ਖਿਲਾਫ਼ ਮੁਹਿੰਮ ਚਲਾਉਣ ਲਈ ਪੁਲਿਸ ‘ਚ ਭ੍ਰਿਸ਼ਟਾਚਾਰ ਦਾ ਖਾਤਮਾ ਜ਼ਰੂਰੀ ਹੈ ਕਈ ਥਾਵਾਂ ‘ਤੇ ਪੁਲਿਸ ਦੇ ਛਾਪੇ ਦਾ ਪਿੰਡ ਵਾਲਿਆਂ ਨੇ ਵੀ ਵਿਰੋਧ ਕੀਤਾ ਹੈ ਇਹ ਗੱਲ ਨਹੀਂ ਕਿ ਹਰ ਥਾਂ ਪਿੰਡ ਵਾਲੇ ਨਸ਼ਾ ਤਸਕਰਾਂ ਦੇ ਸਮੱਰਥਕ ਹਨ ਸਗੋਂ ਬਹੁਤ ਸਾਰੇ ਮਾਮਲਿਆਂ ‘ਚ ਪਿੰਡ ਵਾਲਿਆਂ ਨੇ ਨਸ਼ਾ ਵੇਚਣ ਆਏ ਵਿਅਕਤੀਆਂ ਦੀ ਕੁੱਟਮਾਰ ਵੀ ਕੀਤੀ ਤੇ ਪੁਲਿਸ ਨੂੰ ਵੀ ਸੌਂਪਿਆ ਕਈ ਥਾਈਂ ਲੋਕਾਂ ਵੱਲੋਂ ਨਸ਼ਾ ਤਸਕਰੀ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਪਿੰਡ ਵਾਲਿਆਂ ਨਰਾਜ਼ਗੀ ਵੀ ਪ੍ਰਗਟ ਕੀਤੀ ਦਰਅਸਲ ਨਸ਼ਾ ਵਿਰੋਧੀ ਮੁਹਿੰਮ ਨੂੰ ਸਿਰਫ਼ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਤੱਕ ਸੀਮਤ ਕਰ ਦਿੱਤਾ ਗਿਆ ਹੈ ਜਿਸ ਨਾਲ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਪੈਦਾ ਹੋ ਰਹੀ ਹੈ ਨਸ਼ਾ ਤਸਕਰ ਵੀ ਦਿਨੋਂ-ਦਿਨ ਸ਼ਾਤਿਰ ਦਿਮਾਗ ਹੋ ਰਹੇ ਹਨ, ਜਿਨ੍ਹਾਂ ਨੂੰ ਪੁਲਿਸ ਦੀਆਂ ਗਲਤੀਆਂ ਰਾਸ ਆ ਰਹੀਆਂ ਹਨ ਦਰਅਸਲ ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਤਾਲਮੇਲ ਜ਼ਰੂਰੀ ਹੈ, ਉੱਥੇ ਸ਼ਹਿਰ ਤੋਂ ਲੈ ਕੇ ਪਿੰਡ ਪੱਧਰ ਤੱਕ ਨਸ਼ਾ ਵਿਰੋਧੀ ਜਾਗਰੂਕਤਾ ਦੀ ਲਹਿਰ ਚਲਾਉਣੀ ਪਵੇਗੀ ਤਾਂ ਕਿ ਨਸ਼ਾ ਤਸਕਰਾਂ ਨੂੰ ਸਮਾਜਿਕ ਤੌਰ ‘ਤੇ ਕਮਜ਼ੋਰ ਕੀਤਾ ਜਾਵੇ ਨਸ਼ਾ ਤਸਕਰ ਚਲਾਕੀ ਨਾਲ ਸਥਾਨਕ ਲੋਕਾਂ ਦਾ ਸਮੱਰਥਨ ਲੈਣ ‘ਚ ਕਾਮਯਾਬ ਨਾ ਹੋਣ, ਇਸ ਵਾਸਤੇ ਸਮਾਜਿਕ ਮੋਰਚੇ ‘ਤੇ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here