February School Holidays: ਨਵੀਂ ਦਿੱਲੀ (ਏਜੰਸੀ)। ਸਾਲ 2025 ਦਾ ਦੂਜਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਅਜਿਹੀ ਸਥਿਤੀ ’ਚ ਵਿਦਿਆਰਥੀਆਂ ਤੇ ਮਾਪਿਆਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਮਹੀਨੇ ਕਿਹੜੇ ਦਿਨ ਸਕੂਲ ਬੰਦ ਰਹਿਣਗੇ। ਫਰਵਰੀ ’ਚ ਕਈ ਵੱਡੇ ਤਿਉਹਾਰ ਤੇ ਜੈਅੰਤੀ ਆਦਿ ਮਨਾਏ ਜਾਣਗੇ, ਜਿਸ ਕਾਰਨ ਵੱਖ-ਵੱਖ ਸੂਬਿਆਂ ਦੇ ਸਕੂਲਾਂ ’ਚ ਛੁੱਟੀਆਂ ਰਹਿਣਗੀਆਂ। ਜੇਕਰ ਤੁਹਾਨੂੰ ਇਨ੍ਹਾਂ ਛੁੱਟੀਆਂ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ, ਤਾਂ ਤੁਸੀਂ ਆਪਣੀ ਪੜ੍ਹਾਈ ਤੇ ਯਾਤਰਾ ਦੀ ਬਿਹਤਰ ਯੋਜਨਾ ਬਣਾ ਸਕਦੇ ਹੋ। ਤਾਂ, ਆਓ ਫਰਵਰੀ 2025 ’ਚ ਸਕੂਲ ਦੀਆਂ ਛੁੱਟੀਆਂ ਦੀ ਪੂਰੀ ਸੂਚੀ ਜਾਣਦੇ ਹਾਂ।
ਇਹ ਖਬਰ ਵੀ ਪੜ੍ਹੋ : RBI News: ਆਰਬੀਆਈ ਨੇ ਸਵੇਰੇ-ਸਵੇਰੇ ਵੀ ਆਮ ਲੋਕਾਂ ਨੂੰ ਦਿੱਤੀ ਖੁਸ਼ਖਬਰੀ, ਲਿਆ ਇਹ ਵੱਡਾ ਫੈਸਲਾ, ਜਾਣੋ…
ਫਰਵਰੀ 2025 ਲਈ ਸਕੂਲ ਦੀਆਂ ਛੁੱਟੀਆਂ | February School Holidays
- 3 ਫਰਵਰੀ : ਬਸੰਤ ਪੰਚਮੀ (ਕੁਝ ਸਕੂਲਾਂ ’ਚ ਛੁੱਟੀ, ਕੁਝ ’ਚ ਸੱਭਿਆਚਾਰਕ ਪ੍ਰੋਗਰਾਮ)
- 12 ਫਰਵਰੀ : ਗੁਰੂ ਰਵਿਦਾਸ ਜਯੰਤੀ (ਕੁਝ ਸੂਬਿਆਂ ’ਚ ਛੁੱਟੀ)
- 19 ਫਰਵਰੀ : ਛਤਰਪਤੀ ਸ਼ਿਵਾਜੀ ਜਯੰਤੀ (ਮਹਾਰਾਸ਼ਟਰ ’ਚ ਛੁੱਟੀ)
- 26 ਫਰਵਰੀ : ਮਹਾਸ਼ਿਵਰਾਤਰੀ (ਰਾਸ਼ਟਰੀ ਛੁੱਟੀ, ਸਾਰੇ ਸਕੂਲ ਬੰਦ)
ਫਰਵਰੀ 2025 ਚ ਐਤਵਾਰ ਦੀਆਂ ਛੁੱਟੀਆਂ | February School Holidays
- 2 ਫਰਵਰੀ : ਐਤਵਾਰ
- 9 ਫਰਵਰੀ : ਐਤਵਾਰ
- 16 ਫਰਵਰੀ : ਐਤਵਾਰ
- 23 ਫਰਵਰੀ : ਐਤਵਾਰ
ਇਸ ਮਹੀਨੇ ਕਈ ਤਿਉਹਾਰਾਂ ਤੇ ਜੈਅੰਤੀ ਕਾਰਨ ਵਿਦਿਆਰਥੀਆਂ ਨੂੰ ਵਾਧੂ ਛੁੱਟੀਆਂ ਮਿਲਣਗੀਆਂ। ਹੁਣ ਤੁਸੀਂ ਇਨ੍ਹਾਂ ਤਰੀਕਾਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੀ ਪੜ੍ਹਾਈ ਤੇ ਯਾਤਰਾ ਦੀ ਯੋਜਨਾ ਬਣਾ ਸਕਦੇ ਹੋ।