Amloh News : ਪਸ਼ੂਆਂ ਨੂੰ ਸੜਕਾਂ ਦੇ ਕਿਨਾਰੇ ਚਰਾਉਣ ’ਤੇ ਪੂਰਨ ਪਾਬੰਦੀ ਲਗਾਉਣ ਤੇ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਸਵਾਗਤ

Amloh News
'ਆਪ' ਦੇ ਸੀਨੀਅਰ ਆਗੂ ਤੇ ਵਾਤਾਵਰਣ ਪ੍ਰੇਮੀ ਇਕਬਾਲ ਸਿੰਘ ਰਾਏ ਤੇ ਵਾਤਾਵਰਣ ਪ੍ਰੇਮੀ ਬਲਜੀਤ ਸਿੰਘ। ਤਸਵੀਰ: ਅਨਿਲ ਲੁਟਾਵਾ

Amloh News : (ਅਨਿਲ ਲੁਟਾਵਾ) ਅਮਲੋਹ। ਚਰਵਾਹਿਆਂ ‘ਤੇ ਆਮ ਵਿਅਕਤੀਆਂ ਵੱਲੋਂ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਆਦਿ ਨੂੰ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਚਰਾਉਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਇਹ ਹੁਕਮ ਲਾਗੂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਦੀ ਜਿੰਮੇਵਾਰੀ ਤੈਅ ਕੀਤੀ ਹੈ। ਇਸ ਫ਼ੈਸਲੇ ਦਾ ਵਾਤਾਵਰਣ ਪ੍ਰੇਮੀਆਂ ਵੱਲੋਂ ਸਵਾਗਤ ਕੀਤਾ ਗਿਆ।

ਕੀ ਕਹਿਣਾ ਹੈ ਵਾਤਾਵਰਣ ਪ੍ਰੇਮੀ ਇਕਬਾਲ ਸਿੰਘ ਰਾਏ ਦਾ:

ਸਰਪੰਚ ਦਲਜੀਤ ਕੌਰ ਦੇ ਪੁੱਤਰ ਤੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਤੇ ਸੀਨੀਅਰ ‘ਆਪ’ ਆਗੂ ਇਕਬਾਲ ਸਿੰਘ ਰਾਏ ਨੇ ਕਿਹਾ ਕਿ ਬਹੁਤ ਲੋਕ ਭਾਰੀ ਮਾਤਰਾ ਵਿੱਚ ਗਾਵਾਂ, ਮੱਝਾਂ ,ਭੇਡਾਂ, ਬੱਕਰੀਆਂ ਆਦਿ ਲੈ ਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਘੁੰਮਦੇ-ਫਿਰਦੇ ਹਨ ਜੋ ਕਿ ਲੋਕਾਂ ਦੀਆਂ ਫਸਲਾਂ ਅਤੇ ਸੜਕ ਕਿਨਾਰੇ ਲਗਾਏ ਗਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਇਹ ਵੀ ਪੜ੍ਹੋ: Ravichandran Ashwin: ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਇਹ ਬੂਟੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਲਗਾਏ ਜਾਂਦੇ ਹਨ, ਜੋ ਸ਼ਹਿਰਾਂ ਅਤੇ ਪਿੰਡਾਂ ਦੀ ਆਲੇ ਦੁਆਲੇ ਦੀ ਦਿੱਖ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਂਦੇ ਹਨ ਅਤੇ ਵਾਤਾਵਰਣ ਨੂੰ ਵੀ ਹਰਾ ਭਰਾ ਬਣਾਈ ਰੱਖਦੇ ਹਨ। ਇਹਨਾਂ ਪਸ਼ੂਆਂ ਨੂੰ ਸੜਕਾਂ ’ਤੇ ਚਰਾਉਣ ਸਮੇਂ ਜਿੱਥੇ ਸ਼ਹਿਰਾਂ,ਪਿੰਡਾਂ ਦੀ ਸੁੰਦਰਤਾ ਖਰਾਬ ਹੁੰਦੀ ਹੈ ਉਥੇ ਆਮ ਜਨਤਾ ਨੂੰ ਵੀ ਕਾਫੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ ਕਿਉਂ ਜੋ ਇਹਨਾਂ ਪਸ਼ੂਆਂ ਦੇ ਸੜਕਾਂ ਉਤੇ ਘੁੰਮਣ ਨਾਲ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵਾਪਰਦੀਆਂ ਹਨ, ਜਿਸ ਨਾਲ ਕਈ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾ ਹੈ।

ਕੀ ਕਹਿਣਾ ਹੈ ਵਾਤਾਵਰਣ ਪ੍ਰੇਮੀ ਬਲਜੀਤ ਸਿੰਘ ਦਾ:

ਵਾਤਾਵਰਣ ਪ੍ਰੇਮੀ ‘ਤੇ ਸਾਬਕਾ ਸਰਪੰਚ ਬਲਜੀਤ ਸਿੰਘ ਨੇ ਜਿੱਥੇ ਡੀਸੀ ਸਾਹਿਬ ਦੇ ਇਸ ਫ਼ੈਸਲੇ ਦੀ ਲੋਕਾਂ ਵੱਲੋਂ ਗਾਵਾਂ, ਮੱਝਾਂ,ਭੇਡਾਂ,ਬੱਕਰੀਆਂ ਆਦਿ ਨੂੰ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਚਰਾਉਣ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮਾਂ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਕਿਹਾ ਕਿ ਇਹ ਹੁਕਮ 2 ਮਹੀਨੇ ਦੇ ਨਾ ਹੋ ਕੇ ਪਰਮਾਨੈਂਟ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰਾਂ, ਪਿੰਡਾਂ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਦਾ ਵੀ ਕੋਈ ਠੋਸ  ਪ੍ਰਬੰਧ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਫੜ ਕੇ ਕਿਸੇ ਸਰਕਾਰੀ ਗਊਸ਼ਾਲਾ ਵਿੱਚ ਰੱਖਣਾ ਚਾਹੀਦਾ ਹੈ। ਇਸ ਨਾਲ ਵਾਤਾਵਰਣ ਪ੍ਰੇਮੀਆਂ ਵੱਲੋਂ ਕੀਤੀ ਮਿਹਨਤ ਨੂੰ ਬੂਰ ਪਵੇਗਾ ਅਤੇ ਜਾਨਵਰਾਂ ਵੱਲੋਂ ਬੂਟਿਆਂ ਨੂੰ ਕੀਤੇ ਜਾ ਰਹੇ ਨੁਕਸਾਨ ਤੋਂ ਬਚਾ ਹੋਵੇਗਾ ਅਤੇ ਜਾਨਵਰਾਂ ਨਾਲ ਵਾਪਰਨ ਵਾਲੀਆਂ ਦੁਰਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ। Amloh News

LEAVE A REPLY

Please enter your comment!
Please enter your name here