ਆਪ ਵਿਧਾਇਕ Baldev singh ਖ਼ਿਲਾਫ਼ ਸਿਕਾਇਤਕਰਤਾ ਪੁੱਜਾ ਵਿਧਾਨ ਸਭਾ, ਵਿਧਾਇਕ ‘ਤੇ ਲਾਏ ਗੰਭੀਰ ਦੋਸ਼
ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ‘ਤੇ ਕਾਇਮ ਸਿਮਰਨਜੀਤ ਸਿੰਘ, ਬਲਦੇਵ ਸਿੰਘ ਖ਼ਿਲਾਫ਼ ਮੰਗੀ ਕਾਰਵਾਈ
ਚੰਡੀਗੜ (ਅਸ਼ਵਨੀ ਚਾਵਲਾ)। ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ। ਮਾਸਟਰ ਬਲਦੇਵ ਸਿੰਘ ਨੇ ਆਪਣੀ ਵਿਧਾਇਕੀ ਨੂੰ ਬਚਾਉਣ ਲਈ ਖ਼ੁਦ ਨਾ ਸਿਰਫ਼ ਫਰਜ਼ੀ ਅਰਜ਼ੀ ਤਿਆਰ ਕਰਵਾਈ ਹੈ, ਸਗੋਂ ਇਸ ਅਰਜ਼ੀ ‘ਤੇ ਉਨਾਂ ਦੇ ਫਰਜ਼ੀ ਦਸਤਖ਼ਤ ਵੀ ਕਿਸੇ ਮਾਹਿਰ ਤੋਂ ਕਰਵਾਏ ਹਨ। ਇਸ ਲਈ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਫਰਜ਼ੀ ਅਰਜ਼ੀ ਅਤੇ ਦਸਤਖ਼ਤ ਕਰਵਾਉਣ ਦੇ ਨਾਲ ਹੀ ਵਿਧਾਨ ਸਭਾ ਨੂੰ ਗੁਮਰਾਹ ਕਰਨ ਦੇ ਦੋਸ਼ ਵਿੱਚ ਪੁਲਿਸ ਵਿੱਚ ਐਫ.ਆਈ.ਆਰ. ਵੀ ਦਰਜ਼ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
- ਇਹ ਗੰਭੀਰ ਦੋਸ਼ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਦਬਲੂ ਕਾਨੂੰਨ ਤਹਿਤ ਸ਼ਿਕਾਇਤ ਕਰਨ ਵਾਲੇ ਸਿਮਰਨਜੀਤ ਸਿੰਘ ਨੇ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਪੇਸ਼ ਹੁੰਦੇ ਹੋਏ ਲਗਾਏ ਹਨ।
- ਸ਼ਿਕਾਇਤ ਕਰਤਾ ਸਿਮਰਨਜੀਤ ਸਿੰਘ ਦੇ ਇਨਾਂ ਦੋਸ਼ਾਂ ਨੂੰ ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸੀ ਲਖਨਪਾਲ ਮਿਸ਼ਰਾ ਨੇ ਦਰਜ ਕਰ ਲਏ ਹਨ।
- ਹੁਣ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਰਨੀ ਹੈ।
- ਸਿਰਮਜੀਤ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਬਿਆਨਾਂ ਨਾਲ ਬਲਦੇਵ ਸਿੰਘ ਦੇ ਮਾਮਲੇ ਵਿੱਚ ਵੱਡਾ ਸਿਆਸੀ ਮੋੜ ਬਾਹਰ ਆ ਗਿਆ ਹੈ
- ਹੁਣ ਜਿਥੇ ਉਸ ਵਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਚਲਦੀ ਰਹੇਗੀ,
ਉਥੇ ਹੀ ਹੁਣ ਫਰਜ਼ੀ ਦਸਤਖ਼ਤ ਵਾਲੀ ਅਰਜ਼ੀ ਦੇ ਮਾਮਲੇ ਵਿੱਚ ਮਾਸਟਰ ਬਲਦੇਵ ਸਿੰਘ ਲਈ ਦਿੱਕਤ ਪੈਦਾ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਜੈਤੋਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵਲੋਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੋਂ ਬਾਗੀ ਹੁੰਦੇ ਹੋਏ ਕਿਸੇ ਹੋਰ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ। ਜਿਸ ਤੋਂ ਬਾਅਦ ਉਨਾਂ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਲਈ ਜਲੰਧਰ ਵਾਸੀ ਸਿਮਰਨਜੀਤ ਸਿੰਘ ਵਲੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਸ਼ਿਕਾਇਤ ਤੋਂ ਬਾਅਦ ਸੁਣਵਾਈ ਅਜੇ ਚਲ ਹੀ ਰਹੀ ਸੀ ਕਿ ਵਿਧਾਨ ਸਭਾ ਵਿੱਚ ਇੱਕ ਹੋਰ ਪੱਤਰ ਪੁੱਜਦਾ ਹੈ, ਜਿਸ ਵਿੱਚ ਸ਼ਿਕਾਇਤ ਵਾਪਸ ਲੈਣ ਦੀ ਦਰਖ਼ਾਸਤ ਕਰਦੇ ਹੋਏ ਸਿਮਰ ਜੀਤ ਸਿੰਘ ਦੇ ਦਸਤਖ਼ਤ ਦੇ ਨਾਲ ਹੀ ਉੁਸ ਦਾ ਪਛਾਣ ਪੱਤਰ ਵੀ ਸ਼ਾਮਲ ਹੁੰਦਾ ਹੈ। ਇਸ ਸ਼ਿਕਾਇਤ ਵਾਪਸੀ ਦੇ ਮਾਮਲੇ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨ ਪਾਲ ਮਿਸ਼ਰਾ ਨੂੰ ਸ਼ਿਕਾਇਤਕਰਤਾ ਨੂੰ ਸੱਦ ਕੇ ਬਿਆਨ ਕਲਮ ਕਰਨ ਦੇ ਆਦੇਸ਼ ਦਿੱਤੇ ਗਏ ਸਨ
10 ਜਨਵਰੀ ਸ਼ੁਕਰਵਾਰ ਨੂੰ ਸਿਮਰਨਜੀਤ ਸਿੰਘ ਨੂੰ ਚੰਡੀਗੜ ਵਿਖੇ ਸੱਦਿਆ ਗਿਆ ਸੀ
ਇਸ ਤੋਂ ਬਾਅਦ 10 ਜਨਵਰੀ ਸ਼ੁਕਰਵਾਰ ਨੂੰ ਸਿਮਰਨਜੀਤ ਸਿੰਘ ਨੂੰ ਚੰਡੀਗੜ ਵਿਖੇ ਸੱਦਿਆ ਗਿਆ ਸੀ। ਉਸ ਨੇ ਵਿਧਾਨ ਸਭਾ ਦੀ ਸਕੱਤਰ ਸ਼ਸੀ ਲਖਨਪਾਲ ਮਿਸ਼ਰਾ ਕੋਲ ਪੇਸ਼ ਹੋ ਕੇ ਕਿਹਾ ਕਿ ਉਸ ਵਲੋਂ ਇਸ ਤਰਾਂ ਦੀ ਕੋਈ ਅਰਜ਼ੀ ਦਾਖ਼ਲ ਨਹੀਂ ਕੀਤੀ ਗਈ ਹੈ,
- ਜਿਸ ਵਿੱਚ ਸ਼ਿਕਾਇਤ ਵਾਪਸ ਲੈਣ ਦਾ ਜਿਕਰ ਕੀਤਾ ਗਿਆ ਹੋਵੇ।
- ਉਸ ਨੇ ਆਪਣੇ ਦਸਤਖ਼ਤ ਜਾਅਲੀ ਕਰਾਰ ਦਿੰਦੇ ਹੋਏ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ,
- ਕਿਉਂਕਿ ਦਸਤਖ਼ਤ ਹੂੰ-ਬ-ਹੂੰ ਉਨਾਂ ਦੇ ਦਸਤਖ਼ਤ ਨਾਲ ਹੀ ਮਿਲ ਰਹੇ ਸਨ।
- ਇਥੇ ਹੀ ਸਿਮਰਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਐਸ.ਐਸ.ਪੀ. ਚੰਡੀਗੜ ਨੂੰ ਵੀ ਸ਼ਿਕਾਇਤ ਦਿੰਦੇ ਹੋਏ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ।
ਪੈਸੇ ਦੀ ਡਿਮਾਂਡ ਕਰ ਰਿਹਾ ਐ ਸਿਮਰਨਜੀਤ ਸਿੰਘ, ਲੈਬਾਰਟਰੀ ‘ਚ ਸਾਬਤ ਹੋ ਜਾਣਗੇ ਦਸਤਖ਼ਤ : ਬਲਦੇਵ ਸਿੰਘ
ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਸਿਮਰਨਜੀਤ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਹੈ ਅਤੇ ਉਨਾਂ ਵੱਲੋਂ ਪਾਰਟੀ ਵਿੱਚ ਵਾਪਸੀ ਕਰਨ ਦੇ ਚਲਦੇ ਸਿਮਰਨਜੀਤ ਸਿੰਘ ਨੂੰ ਪਾਰਟੀ ਪੱਧਰ ‘ਤੇ ਸ਼ਿਕਾਇਤ ਵਾਪਸ ਲੈਣ ਲਈ ਕਿਹਾ ਗਿਆ ਸੀ।
- ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਨੇ ਸ਼ਿਕਾਇਤ ਵਾਪਸ ਲੈਣ ਲਈ ਅਰਜ਼ੀ ਵੀ ਖ਼ੁਦ ਭੇਜੀ ਹੈ
- ਪਰ ਹੁਣ ਉਹ ਦੇ ਮੰਨ ਵਿੱਚ ਲਾਲਚ ਆ ਗਿਆ ਹੈ।
- ਜਿਸ ਕਾਰਨ ਉਹ ਸ਼ਿਕਾਇਤ ਵਾਪਸ ਲੈਣ ਦੇ ਬਦਲੇ ਮੋਟੇ ਪੈਸੇ ਦੀ ਡਿਮਾਂਡ ਕਰ ਰਿਹਾ ਹੈ
- ਪਰ ਉਹ ਇਸ ਤਰਾਂ ਦੀ ਸੌਦੇਬਾਜ਼ੀ ਨਹੀਂ ਕਰਨਗੇ।
ਉਨਾਂ ਕਿਹਾ ਕਿ ਸਿੱਧੇ ਪੈਸੇ ਮੰਗਣ ਦੀ ਥਾਂ ‘ਤੇ ਉਸ ਕਿਸੇ ਰਾਹੀਂ ਸੰਦੇਸ਼ ਭੇਜਿਆ ਸੀ ਕਿ ਪੈਸੇ ਦੇਣ ਤੋਂ ਬਾਅਦ ਹੀ ਮਾਮਲੇ ਦੀ ਹਲ਼ ਹੋ ਸਕਦਾ ਹੈ ਪਰ ਉਨਾਂ ਨੇ ਇਨਕਾਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਦਸਤਖ਼ਤ ਫਰਜ਼ੀ ਕਹਿਣ ਦੇ ਮਾਮਲੇ ਵਿੱਚ ਲੈਬਾਰਟਰੀ ਹੀ ਸੱਚ ਬਾਹਰ ਲਿਆ ਸਕਦੀ ਹੈ। ਜੇਕਰ ਲੈਬਾਰਟਰੀ ਵਿੱਚ ਦਸਤਖ਼ਤ ਚੈੱਕ ਹੋ ਗਏ ਤਾਂ ਸਿਮਰਨਜੀਤ ਸਿੰਘ ਝੂਠ ਸਾਬਤ ਹੋ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।