ਕਾਮਨਵੈੱਲਥ : ਅਜੇ ਅੰਬਰ ਮੱਲਣਾ ਬਾਕੀ

ਕਾਮਨਵੈੱਲਥ (Commonwealth) ਖੇਡਾਂ ‘ਚ ਇਸ ਵਾਰ ਭਾਰਤ ਦਾ ਪ੍ਰਦਰਸ਼ਨ ਕਾਫੀ ਸ਼ਾਨਦਾਰ ਰਿਹਾ ਹੈ ਬੇਸ਼ੱਕ ਭਾਰਤ ਅਜੇ ਵੀ ਚੋਟੀ ਦੇ ਤਿੰਨ ਦੇਸ਼ਾਂ ‘ਚ ਆਪਣਾ ਸਥਾਨ ਨਹੀਂ ਬਣਾ ਸਕਿਆ ਫਿਰ ਵੀ ਕੁਸ਼ਤੀ, ਬੈਡਮਿੰਟਨ, ਨਿਸ਼ਾਨੇਬਾਜ਼ੀ, ਬਾਕਸਿੰਗ ‘ਚ ਦੇਸ਼ ਦਾ ਪ੍ਰਦਰਸ਼ਨ ਕਮਾਲ ਦਾ ਚੱਲ ਰਿਹਾ ਹੈ। ਸ਼ਨਿੱਚਰਵਾਰ ਤੱਕ ਦੇਸ਼ ਦੀ ਝੋਲੀ ‘ਚ 25 ਸੋਨ, 16 ਚਾਂਦੀ ਅਤੇ 18 ਕਾਂਸੀ ਕੁੱਲ 59 ਤਮਗੇ ਆ ਚੁੱਕੇ ਹਨ। ਇਹ ਬਦਲਾਅ ਦੇਸ਼ ‘ਚ ਬਦਲੀ ਗਈ ਖੇਡ ਨੀਤੀ ਦਾ ਨਤੀਜਾ ਹੈ ਹੁਣ ਦੇਸ਼ਭਰ ‘ਚ ਸੂਬਾ ਤੇ ਕੇਂਦਰ ਸਰਕਾਰਾਂ ਜਿੱਥੇ ਖਿਡਾਰੀਆਂ ਨੂੰ ਚੰਗਾ ਨਗਦ ਪੁਰਸਕਾਰ ਦੇ ਰਹੀਆਂ ਹਨ ।ਉੱਥੇ ਪਹਿਲੀ ਸ਼੍ਰੇਣੀ ਦੀਆਂ ਨੌਕਰੀਆਂ ਵੀ ਦੇ ਰਹੀਆਂ ਹਨ।

ਖਿਡਾਰੀ ਹੁਣ ਖੇਡ ਨੂੰ ਸ਼ੌਂਕ ਤੋਂ ਜ਼ਿਆਦਾ ਰੁਜ਼ਗਾਰ ਦੇ ਤੌਰ ‘ਤੇ ਵੀ ਵੇਖਣ ਲੱਗੇ ਹਨ। ਇਸ ਨਾਲ ਖੇਡਾਂ ‘ਚ ਪੇਸ਼ੇਵਰ ਸੁਧਾਰ ਵੀ ਹੋਏ ਹਨ, ਪੁਰਸਕਾਰ ਤੇ ਪੱਕਾ ਰੁਜ਼ਗਾਰ ਮਿਲਣ ਨਾਲ ਖਿਡਾਰੀ ਆਪਣੇ ਲਈ ਚੰਗੀ ਸਿਖਲਾਈ ਦੀ ਵਿਵਸਥਾ ਕਰੇ ਰਹੇ ਹਨ ਦੇਸ਼ ‘ਚ ਬੱਚਿਆਂ ਅਤੇ ਮਾਪਿਆਂ ਦਾ ਰੁਝਾਨ ਵੀ ਖੇਡਾਂ ਵੱਲ ਵਧ ਗਿਆ ਹੈ, ਜਿਸ ਦੀ ਬਦੌਲਤ ਸਾਬਕਾ ਖਿਡਾਰੀਆਂ ਅਤੇ ਸਿਖਲਾਈਕਰਤਾਵਾਂ ਨੇ ਦੇਸ਼ਭਰ ‘ਚ ਨਿੱਜੀ ਸਿਖਲਾਈ ਸੰਸਥਾਵਾਂ ਦਾ ਪੂਰਾ ਢਾਂਚਾ ਤਿਆਰ ਕਰ ਲਿਆ ਹੈ, ਇੱਥੇ ਖੇਡਾਂ ‘ਚ ਰੁਚੀ ਲੈਣ ਵਾਲੇ ਬੱਚੇ ਵੱਡੀ ਗਿਣਤੀ ‘ਚ ਦਾਖਲੇ ਲੈ ਰਹੇ ਹਨ।

ਇਹ ਵੀ ਪੜ੍ਹੋ : ਵਰ੍ਹਿਆਂ ਤੋਂ ਸੁਣਦੇ ਆ ਰਹੇ ਨਵੇਂ ਬੱਸ ਅੱਡੇ ਦੀ ਉਸਾਰੀ ਛੇਤੀ ਸ਼ੁਰੂ ਹੋਣ ਦੀ ਬੱਝੀ ਆਸ

ਇਸ ਨਾਲ ਖੇਡ ਤੋਂ ਬਾਅਦ ਵੀ ਖਿਡਾਰੀਆਂ ਅਤੇ ਕੋਚਾਂ ਨੂੰ ਇੱਥੇ ਚੰਗੀ ਆਮਦਨ ਹੋਣ ਲੱਗੀ ਹੈ ਉੱਥੇ ਖੇਡ ‘ਚ ਕੁਝ ਕਰਨ ਦਾ ਸੁਫਨਾ ਵੇਖਣ ਵਾਲਿਆਂ ਨੂੰ ਪ੍ਰਾਈਵੇਟ ਖੇਡ ਅਕੈਡਮੀਆਂ ‘ਚ ਉਨ੍ਹਾਂ ਦੇ ਮਨ ਮੁਤਾਬਕ ਸਹੂਲਤਾਂ ਹਾਸਲ ਹੋ ਰਹੀਆਂ ਹਨ ਨਤੀਜਾ ਭਾਰਤ ਦੀ ਤਮਗਾ ਸੂਚੀ ‘ਚ ਉਛਾਲ ਆ ਰਿਹਾ ਹੈ ਪਹਿਲਾਂ ਇਹ ਸਭ ਸਰਕਾਰੀ ਪੱਧਰ ‘ਤੇ ਹੋ ਰਿਹਾ ਸੀ ਜਿੱਥੇ ਖਿਡਾਰੀਆਂ ਨੂੰ ਸਹੂਲਤਾਂ ਨਹੀਂ ਸਨ, ਕੋਚਾਂ ਤੇ ਖੇਡ ਸੰਸਥਾਵਾਂ ਕੋਲ ਬਜਟ ਨਹੀਂ ਸੀ ਫਿਰ  ਵੀ ਕੋਈ ਖਿਡਾਰੀ ਆਪਣੇ ਪੱਧਰ ‘ਤੇ ਤਮਗਾ ਜਿੱਤ ਲਿਆਉਂਦਾ ਸੀ ਉਦੋਂ ਉਸ ਦੀ ਕੋਈ ਪੁੱਛ ਨਹੀਂ ਸੀ ਹੁਣ ਸਰਕਾਰੀ ਨੌਕਰੀ ਤੇ ਭਾਰੀ ਪੁਰਸਕਾਰ ਰਾਸ਼ੀ ਨੇ ਪੂਰਾ ਨਕਸ਼ਾ ਹੀ ਬਦਲ ਦਿੱਤਾ ਹੈ।

ਅਜੇ ਜੋ ਪ੍ਰਾਪਤੀ ਹੋ ਰਹੀ ਹੈ ਉਸ ਨੂੰ ਸਿਖਰ ਨਹੀਂ ਕਿਹਾ ਜਾ ਸਕਦਾ ਭਾਰਤ 121 ਕਰੋੜ ਲੋਕਾਂ ਦਾ ਦੇਸ਼ ਹੈ, ਜਦੋਂਕਿ ਅਸਟਰੇਲੀਆ, ਇੰਗਲੈਂਡ ਦੀ ਆਬਾਦੀ ਮੁਸ਼ਕਲ ਨਾਲ ਦਸ ਕਰੋੜ ਹੈ ਜਿਨ੍ਹਾਂ ਕੋਲ ਸ਼ਨਿੱਚਰਵਾਰ ਤੱਕ ਕਾਮਨਵੈੱਲਥ 2018 ਦੇ 310 ਤਮਗੇ ਹੋ ਚੁੱਕੇ ਸਨ ਜਦੋਂ ਤੱਕ ਭਾਰਤ ਦੇ ਪਿੰਡ-ਪਿੰਡ ‘ਚ ਸ਼ਾਨਦਾਰ ਖੇਡ ਨਰਸਰੀਆਂ ਸਥਾਪਤ ਨਹੀਂ ਹੋ ਜਾਂਦੀਆਂ ਉਦੋਂ ਤੱਕ ਭਾਰਤ ਦੇ ਤਮਗਿਆਂ ‘ਚ ਵਾਧੇ ਦੀ ਗੁੰਜਾਇਸ਼ ਨਹੀਂ ਬਣੀ ਰਹੇਗੀ।

ਭਾਰਤ ਨੂੰ ਭੋਰਾ ਕੁ ਕਾਮਯਾਬੀ ‘ਤੇ ਅਜੇ ਖੁਸ਼ ਨਹੀਂ ਹੋਣਾ ਹੈ, ਪੂਰਾ ਆਸਮਾਨ ਅਜੇ ਬਾਕੀ ਹੈ ਸੂਬਿਆਂ ਤੇ ਕੇਂਦਰ ਸਰਕਾਰ ਨੂੰ ਖੇਡਾਂ ਦੇ ਖੇਤਰ ‘ਚ ਨਿਵੇਸ਼ ਨੂੰ ਵਧਾਉਣਾ ਚਾਹੀਦਾ ਹੈ। ਖੇਡ ਪੂਰੀ ਦੁਨੀਆਂ ‘ਚ ਕਿਸੇ ਦੇਸ਼ ਤੇ ਭਾਈਚਾਰੇ ਦੀ ਖੁਸ਼ਹਾਲੀ ਤੇ ਸਿਹਤ ਦਾ ਪ੍ਰਤੀਕ ਹੁੰਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਦੀ ਸਿਹਤ ਤੇ ਖੁਸ਼ਹਾਲੀ ਨੂੰ ਉਸ ਦੇ ਸ਼ਿਖਰ ਤੱਕ ਪਹੁੰਚਣ ਤੱਕ ਆਪਣੀ ਪੂਰੀ ਤਾਕਤ ਲਾਵੇ।

LEAVE A REPLY

Please enter your comment!
Please enter your name here