Commonwealth Games : ਸੈਮੀਫਾਈਨਲ ‘ਚ ਇੰਗਲੈਂਡ ਨੂੰ 4 ਦੌੜਾਂ ਨਾਲ ਹਰਾਇਆ
(ਸੱਚ ਕਹੂੰ ਨਿਊਜ਼) ਬਰਮਿੰਘਮ। ਰਾਸ਼ਟਰਮੰਡਲ ਖੇਡਾਂ ਦੇ ਅੱਜ 9ਵੇਂ ਦਿਨ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਫਾਈਨਲ ’ਚ ਪਹੁੰਚ ਗਈ ਹੈ ਤੇ ਹੁਣ ਉਸ ਦੀਆਂ ਨਜ਼ਰਾਂ ਸੋਨ ਤਮਗੇ ’ਤੇ ਹੋਵੇਗੀ। ਮਹਿਲਾ ਕ੍ਰਿਕਟ ਨੂੰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਭਾਰਤ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ’ਚ ਇਤਿਹਾਸ ਰਚ ਦਿੱਤਾ ਹੈ। (Commonwealth Games)
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 160 ਦੌੜਾਂ ਦਾ ਸਨਮਾਨ ਜਨਕ ਸਕੋਰ ਬਣਾਈਆਂ। ਸਮ੍ਰਿਤੀ ਮੰਧਾਨਾ ਨੇ 32 ਗੇਂਦਾਂ ਵਿੱਚ 61 ਦੌੜਾਂ ਬਣਾਈਆਂ। ਜੇਮਿਮਾ ਰੌਡਰਿਗਜ਼ ਨੇ 31 ਗੇਂਦਾਂ ਵਿੱਚ 44 ਦੌੜਾਂ ਬਣਾਈਆਂ। ਜਵਾਬ ‘ਚ ਇੰਗਲੈਂਡ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 160 ਦੌੜਾਂ ਹੀ ਬਣਾ ਸਕੀ। ਕਪਤਾਨ ਨੇਟ ਸ਼ਿਵਰ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਭਾਰਤ ਲਈ ਸਨੇਹ ਰਾਣਾ ਨੇ 2 ਵਿਕਟਾਂ ਲਈਆਂ।
ਭਾਰਤੀ ਓਪਨਰਾਂ ਨੇ ਦਿਖਾਇਆ ਦਮ
ਮੰਧਾਨਾ ਅਤੇ ਸ਼ੈਫਾਲੀ ਨੇ ਭਾਰਤੀ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਦੀ ਸਾਂਝੇਦਾਰੀ ਵਿੱਚ 7.5 ਓਵਰਾਂ ਵਿੱਚ 76 ਦੌੜਾਂ ਜੋੜੀਆਂ। ਫਰੀਆ ਕੈਂਪ ਨੇ ਸ਼ੈਫਾਲੀ ਦਾ ਵਿਕਟ ਲਿਆ। ਨਤਾਲੀ ਸਾਇਵਰ ਨੇ ਮੰਧਾਨਾ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਇਸ ਤੋਂ ਬਾਅਦ ਭਾਰਤੀ ਪਾਰੀ ਥੋੜ੍ਹੀ ਮੱਠੀ ਪੈ ਗਈ। ਕਪਤਾਨ ਹਰਮਨਪ੍ਰੀਤ ਕੌਰ 20 ਗੇਂਦਾਂ ‘ਤੇ 20 ਦੌੜਾਂ ਬਣਾ ਕੇ ਆਊਟ ਹੋ ਗਈ। ਜੇਮਿਮਾ ਨੇ ਵੀ ਸ਼ੁਰੂਆਤ ‘ਚ ਹੌਲੀ ਖੇਡੀ ਪਰ ਬਾਅਦ ‘ਚ ਉਹ ਰਫਤਾਰ ਵਧਾਉਣ ‘ਚ ਕਾਮਯਾਬ ਰਹੀ। ਦੀਪਤੀ ਸ਼ਰਮਾ ਨੇ 20 ਗੇਂਦਾਂ ਵਿੱਚ 22 ਦੌੜਾਂ ਬਣਾਈਆਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ