ਰਾਸ਼ਟਰਮੰਡਲ ਖੇਡਾਂ: ਮੁੱਕੇਬਾਜ਼ੀ ਵਿੱਚ ਨਿਖਤ ਜ਼ਰੀਨ ਨੇ ਜਿੱਤਿਆ ਸੋਨ ਤਮਗਾ

zreen

ਨਾਰਦਰਨ ਆਈਲੈਂਡ ਦੀ ਕਾਰਲੀ ਮੈਕਨਾਲ ਨੂੰ ਹਰਾਇਆ

ਬਰਮਿੰਘਮ। ਬਰਮਿੰਘਮ ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵਾਂ ਦਿਨ ਭਾਰਤੀ ਲਈ ਸੁਨਹਿਰਾ ਰਿਹਾ। ਨਿਖਤ ਜ਼ਰੀਨ ਨੇ ਭਾਰਤ ਦੀ ਝੋਲੀ ’ਚ ਇੱਕ ਹੋਰ ਸੋਨ ਤਮਗਾ ਪਾਇਆ ਹੈ। ਭਾਰਤੀ ਖਿਡਾਰੀਆਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਇਸ ਵਾਰ ਭਾਰਤੀ ਪਹਿਲਵਾਨ ਤੇ ਮੁੱਕੇਬਾਜਾਂ ਨੇ ਜੋ ਦਮਖਮ ਦਿਖਾਇਆ ਹੈ ਉਹ ਕਾਬਲੇ ਤਾਰਿਫ ਹੈ। ਭਾਰਤ ਨੇ ਮੁੱਕੇਬਾਜ਼ੀ ਵਿੱਚ ਤਿੰਨ ਸੋਨ ਤਗਮੇ ਜਿੱਤੇ ਹਨ। ਨਿਖਤ ਜ਼ਰੀਨ ਨੇ 50 ਕਿੱਲੋ ਭਾਰ ਵਰਗ ਵਿੱਚ ਨਾਰਦਰਨ ਆਈਲੈਂਡ ਦੀ ਕਾਰਲੀ ਮੈਕਨਾਲ ਨੂੰ 5-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਭਾਰਤ ਦੀ ਸਟਾਰ ਮੁੱਕੇਬਾਜ਼ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਨਿਖਤ ਨੇ ਸ਼ਨਿੱਚਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ‘ਚ ਇੰਗਲੈਂਡ ਦੀ ਮੁੱਕੇਬਾਜ਼ ਸਵਾਨਾ ਅਲਫੀਆ ਨੂੰ 5-0 ਨਾਲ ਹਰਾਇਆ। ਰਾਸ਼ਟਰਮੰਡਲ ‘ਚ ਨਿਖਤ ਦਾ ਇਹ ਪਹਿਲਾ ਸੋਨ ਤਗਮਾ ਹੈ।

nikhat zareen.ok

 ਭਾਰਤ ਨੇ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਤਗਮਾ

ਬਰਮਿੰਘਮ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਮਦਾਰ ਖੇਡ ਵਿਖਾਉਂਦਿਆਂ ਕਾਂਸੀ ਤਮਗਾ ’ਤੇ ਕਬਜ਼ਾ ਕੀਤਾ। ਭਾਰਤ ਨੇ ਨਿਊਜ਼ੀਲੈਂਡ ਖਿਲਾਫ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਮੈਚ ਦੇ 29ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਹ ਗੋਲ ਸਲੀਮਾ ਟੇਟੇ ਨੇ ਕੀਤਾ। ਤੀਜੇ ਕੁਆਰਟਰ ਤੋਂ ਬਾਅਦ ਭਾਰਤ 1-0 ਨਾਲ ਅੱਗੇ ਸੀ।

ਨਿਊਜ਼ੀਲੈਂਡ ਨੇ ਆਖਰੀ ਮਿੰਟ ਵਿੱਚ ਪਹਿਲਾ ਗੋਲ ਕਰਕੇ ਬਰਾਬਰੀ ਕਰ ਲਈ। ਜੇਤੂ ਦਾ ਫੈਸਲਾ ਦੋਵਾਂ ਟੀਮਾਂ ਵਿਚਾਲੇ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਭਾਰਤ ਨੇ ਪੈਨਲਟੀ ਸ਼ੂਟਆਊਟ ਵਿੱਚ ਇਹ ਮੈਚ 2-1 ਨਾਲ ਜਿੱਤ ਲਿਆ। ਭਾਰਤੀ ਗੋਲਕੀਪਰ ਸਵਿਤਾ ਨੇ ਸ਼ੂਟਆਊਟ ਵਿੱਚ ਚਾਰ ਗੋਲ ਬਚਾਏ। ਪਹਿਲੇ ਹਾਫ ਦੀ ਸ਼ੁਰੂਆਤ ‘ਚ ਭਾਰਤੀ ਖਿਡਾਰੀਆਂ ‘ਚ ਤਾਲਮੇਲ ਦੀ ਕਮੀ ਸਾਫ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਰਫ ਟੈਕਲ ਕਰਨ ਲਈ ਨਿਊਜ਼ੀਲੈਂਡ ਦੀ ਖਿਡਾਰਨ ਇਕਵਾਡੋਰ ਨੂੰ 2 ਮਿੰਟਾਂ ਲਈ ਬਾਹਰ ਕਰਦ ਦਿੱਤਾ ਗਿਆ।

ਭਾਰਤ ਨੇ ਪਿਛਲੀ ਵਾਰ 2006 ਵਿੱਚ ਮਹਿਲਾ ਹਾਕੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਪਹਿਲਾਂ 2002 ਵਿੱਚ ਭਾਰਤੀ ਮਹਿਲਾ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਹਾਕੀ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਵਿੱਚ, ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਤੋਂ ਪਹਿਲਾਂ ਸੋਨ ਅਤੇ ਚਾਂਦੀ ਦਾ ਤਗਮਾ ਜਿੱਤਿਆ ਸੀ ਪਰ ਕਦੇ ਵੀ ਕਾਂਸੀ ਦੇ ਤਗਮੇ ‘ਤੇ ਕਬਜ਼ਾ ਨਹੀਂ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ