ਬੇਜ਼ੁਬਾਨਾਂ ਦੀ ਭੁੱਖ ਮਿਟਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ
ਨਾਭਾ ਬੀੜ ਵਿਖ਼ੇ ਕਾਫ਼ੀ ਮਾਤਰਾ ਵਿੱਚ ਮਿੱਠੀਆਂ ਰੋਟੀਆਂ, ਫ਼ਲ ਤੇ ਪਸ਼ੂਆਂ ਲਈ ਹਰਾ-ਚਾਰਾ ਤੇ ਤੂੜੀ ਪਹੁੰਚਾਈ
(ਦਵਿੰਦਰ ਸਿੰਘ) ਪਾਇਲ। ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਸਦਾ ਅੱਗੇ ਰਹਿਣ ਵਾਲੀ ਸੰਸਥਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਾਂ ਹੇਠ 135 ਮਾਨਵਤਾ ਭਲਾਈ ਦੇ ਕਾਰਜ ਪੂਰੇ ਵਿਸ਼ਵ ਵਿੱਚ ਕਰ ਰਹੀ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹਨ, ਇਨ੍ਹਾਂ ਕਾਰਜਾਂ ’ਤੇ ਚੱਲਦਿਆਂ ‘ਬੇਜ਼ੁਬਾਨਾਂ ਦੀ ਸੰਭਾਲ’ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫ਼ੋਰਸ ਵਿੰਗ (ਇਕਾਈ ਪਾਇਲ) ਦੇ ਸੇਵਾਦਾਰਾਂ ਵੱਲੋਂ ਅੱਜ ਨਾਭਾ ਦੀ ਬੀੜ ਵਿਖ਼ੇ ਬੇਜ਼ੁਬਾਨ ਜਾਨਵਰਾਂ ਦੀ ਭੁੱਖ ਮਿਟਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਉਨ੍ਹਾਂ ਵੱਲੋਂ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਗੱਡੀ ਭਰ ਕੇ ਕਾਫ਼ੀ ਮਾਤਰਾ ਵਿੱਚ ਬੇਜ਼ੁਬਾਨਾਂ ਲਈ ਖੇਪ ਸਮੱਗਰੀ ਪਹੁੰਚਾਈ ਗਈ, ਜਿਸ ਵਿੱਚ ਮਿੱਠੀਆਂ ਰੋਟੀਆਂ, ਕੇਲੇ, ਸੇਬ ਤੇ ਪਸ਼ੂਆਂ ਲਈ ਤੂੜੀ, ਹਰਾ-ਚਾਰਾ ਆਦਿ ਸ਼ਾਮਲ ਸੀ।
ਉਕਤ ਸੇਵਾ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਬਲਾਕ ਬਲਾਕ ਪਾਇਲ ਦੇ 25 ਮੈਂਬਰ ਕਮਲਜੀਤ ਸਿੰਘ ਇੰਸਾਂ, 15 ਮੈਂਬਰ ਉਜਾਗਰ ਇੰਸਾਂ, ਸਵਰਨ ਸਿੰਘ ਇੰਸਾਂ(ਜ਼ਿੰਮੇਵਾਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫ਼ੋਰਸ ਵਿੰਗ, ਪਾਇਲ), ਜੋਗਿੰਦਰ ਸਿੰਘ ਇੰਸਾਂ, ਆਤਮਾ ਸਿੰਘ ਇੰਸਾਂ, ਨੇਤਰ ਸਿੰਘ ਇੰਸਾਂ, ਹਰਦੀਪ ਸਿੰਘ, ਸਤਨਾਮ ਸਿੰਘ ਇੰਸਾਂ ਆਦਿ ਸੇਵਾਦਾਰਾਂ ਨੇ ਨਿਭਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ