ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਨੁੱਖਤਾ ਦੀ ਸੇਵਾ (Welfare Work) ਦੇ ਨਾਲ-ਨਾਲ ਜੀਵ-ਜੰਤੂ ਅਤੇ ਪਸ਼ੂ-ਪੰਛੀਆਂ ਦੀ ਸੰਭਾਲ ਵੀ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਚੰਡੀਗੜ੍ਹ ਦੇ ਡੇਰਾ ਸ਼ਰਧਾਲੂਆਂ ਨੇ ਨਵਾਂਗਾਓਂ ਰੋਡ ਨੇੜੇ ਇੱਕ ਕੁੱਤੇ ਦੀ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਸੀ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਕੁੱਤੇ ਦੇ ਮਰਨ ਕਾਰਨ ਬਦਬੂ ਫੈਲ ਰਹੀ ਸੀ। ਇਸ ‘ਤੇ ਚੰਡੀਗੜ੍ਹ ਦੇ ਸੇਵਾਦਾਰ ਆਦੇਸ਼ ਇੰਸਾਂ ਅਤੇ ਆਯੂਸ਼ ਇੰਸਾਂ ਨੇ ਸੜਕ ’ਤੇ ਮਰੇ ਹੋਏ ਕੁੱਤੇ ਨੂੰ ਚੁੱਕ ਕੇ ਦੱਬ ਦਿੱਤਾ।
ਇਹ ਵੀ ਪੜ੍ਹੋ : ਪਟਾਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
ਇਸੇ ਤਰ੍ਹਾਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨ ਕਿਸੇ ਦੀ ਵੀ ਜੀਵ ਹੱਤਿਆ ਨਹੀਂ ਕਰਨੀ ਹੈ ’ਤੇ ਅਮਲ ਕਮਾਉਂਦਿਆਂ ਨਵਾਂਗਾਓਂ ਰੋਡ ਤੋਂ ਫੜੇ ਗਏ ਜ਼ਿੰਦਾ ਸੱਪ ਨੂੰ ਮਾਰਨ ਦੀ ਬਜਾਏ ਉਨ੍ਹਾਂ ਦੋਵਾਂ ਨੇ ਸੱਪ ਨੂੰ ਦੂਰ ਜੰਗਲ ਵਿਚ ਛੱਡਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ