ਭਾਵਨਾ ਨੂੰ ਪਵਿੱਤਰ ਕਰਨ ਲਈ ਸਤਿਸੰਗ ’ਚ ਆਓ : ਪੂਜਨੀਕ ਗੁਰੂ ਜੀ

Saint Dr MSG

ਭਾਵਨਾ ਨੂੰ ਪਵਿੱਤਰ ਕਰਨ ਲਈ ਸਤਿਸੰਗ ’ਚ ਆਓ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਹੇ ਇਨਸਾਨ! ਤੈਨੂੰ ਮਨੁੱਖੀ ਸਰੀਰ ਬੇਸ਼ਕੀਮਤੀ ਮਿਲਿਆ ਹੈ ਭਗਵਾਨ ਨੇ ਸਾਰੇ ਸਰੀਰਾਂ ’ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ। ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਤਾਕਤ ਹੈ ਕਿਸੇ ਹੋਰ ਪ੍ਰਾਣੀ ’ਚ ਨਹੀਂ ਪਰ ਹੇ ਇਨਸਾਨ! ਤੈਨੂੰ ਮਨੁੱਖੀ ਸਰੀਰ ਬੇਸ਼ਕੀਮਤੀ ਮਿਲਿਆ ਹੈ ਭਗਵਾਨ ਨੇ ਸਾਰੇ ਸਰੀਰਾਂ ’ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ।

ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਤਾਕਤ ਹੈ ਕਿਸੇ ਹੋਰ ਪ੍ਰਾਣੀ ’ਚ ਇਹ ਕੀਮਤੀ ਸਮਾਂ, ਮਨੁੱਖੀ ਜਨਮ ਮਿਲਿਆ ਕਿਸ ਲਈ ਹੈ, ਮਨੁੱਖ ਇਹ ਵਿਚਾਰ ਨਹੀਂ ਕਰਦਾ ਮਨੁੱਖੀ ਜਨਮ ਮਿਲਿਆ ਹੈ. ਭਗਵਾਨ ਨੂੰ ਪ੍ਰਾਪਤ ਕਰਨ ਲਈ, ਆਤਮਾ ਨੂੰ ਆਵਾਗਮਨ, ਜਨਮ-ਮਰਨ ਤੋਂ ਅਜ਼ਾਦ ਕਰਵਾਉਣ ਲਈ ਮਨੁੱਖੀ ਸਰੀਰ ’ਚ ਜੇਕਰ ਜੀਵ-ਆਤਮਾ ਪ੍ਰਭੂ-ਪਰਮਾਤਮਾ ਦਾ ਨਾਮ ਲਵੇ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਕਰੇ ਤਾਂ ਬਹੁਤ ਸਾਰੇ ਭਿਆਨਕ ਕਰਮ ਕੱਟੇ ਜਾਂਦੇ ਹਨ। ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੈ ਸਫ਼ਲਤਾ ਇਨਸਾਨ ਦੇ ਕਦਮ ਚੁੰਮਦੀ ਹੈ ਪਰ ਇਹ ਤਾਂ ਹੀ ਸੰਭਵ ਹੈ ਜੇਕਰ ਇਨਸਾਨ ਸਤਿਸੰਗ ’ਚ ਆ ਕੇ ਅਮਲ ਕਰੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ’ਚ ਲੋਕ ਬੈਠ ਜਾਂਦੇ ਹਨ ਪਰ ਅਮਲ ਤੋਂ ਖਾਲੀ ਰਹਿੰਦੇ ਹਨ, ਫਲ ਉਨ੍ਹਾਂ ਨੂੰ ਜ਼ਰੂਰ ਮਿਲੇਗਾ ਕਿਉਕਿ ਸਤਿਸੰਗ ’ਚ ਤਾਂ ਫਲ ਮਿਲਦਾ ਹੀ ਮਿਲਦਾ ਹੈ ਭਾਵੇਂ ਤੁਸੀਂ ਤਮਾਸ਼ਾ ਵੇਖਣ ਆਏ ਹੋ ਜਾਂ ਸਤਿਸੰਗ ਸੁਣਨ ਆਏ ਹੋ ਜਿੰਨੀ ਤੁਹਾਡੇ ’ਚ ਸ਼ਰਧਾ-ਭਾਵਨਾ ਹੈ, ਜਿੰਨੀ ਅੰਦਰ ਲਗਨ ਹੈ ਉਸ ਦੇ ਅਨੁਸਾਰ ਤੁਹਾਨੂੰ ਫਲ ਮਿਲੇਗਾ ‘ਰਾਮ ਝਰੋਖੇ ਬੈਠ ਕੇ ਸਭ ਕਾ ਮੁਜਰਾ ਲੇ, ਜੈਸੀ ਜਿਸਕੀ ਭਾਵਨਾ ਤੈਸਾ ਹੀ ਫਲ ਦੇ’ ਉਹ ਰਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਹਰ ਕਿਸੇ ਨੂੰ ਹਰ ਪਲ ਵੇਖ ਰਿਹਾ ਹੈ, ਸਾਰਿਆਂ ਨੂੰ ਜਾਣਦਾ ਹੈ ਉਹ ਪਲ-ਪਲ, ਕਣ-ਕਣ, ਜ਼ਰੇ-ਜ਼ਰੇ ਦੀ ਖ਼ਬਰ ਰੱਖਦਾ ਹੈ ਕੌਣ, ਕਿਹੋ-ਜਿਹੇ ਕਰਮ ਕਰਦਾ ਹੈ, ਕਿਹੋ-ਜਿਹੀ ਸ਼ਰਧਾ-ਭਾਵਨਾ ਰੱਖਦਾ ਹੈ ਉਸ ਦੇ ਅਨੁਸਾਰ ਉਹ ਸਾਰਿਆਂ ਨੂੰ ਫਲ ਦਿੰਦਾ ਹੈ ਆਪਣੀ ਸ਼ਰਧਾ-ਭਾਵਨਾ ਨੂੰ ਪਵਿੱਤਰ ਕਰੋ ਜੇਕਰ ਭਾਵਨਾ ਪਵਿੱਤਰ ਹੋਵੇਗੀ ਤਾਂ ਮਾਲਕ ਦੀ ਦਇਆ-ਦਿ੍ਰਸ਼ਟੀ ਦੇ ਕਾਬਲ ਤੁਸੀਂ ਛੇਤੀ ਬਣੋਗੇ ਅਤੇ ਜੇਕਰ ਤੁਹਾਡੀ ਭਾਵਨਾ ’ਚ ਕੋਈ ਖੋਟ ਹੈ, ਤੁਹਾਡੀ ਸੋਚ ’ਚ ਜੇਕਰ ਗੰਦਗੀ ਭਰੀ ਹੈ ਤਾਂ ਤੁਸੀਂ ਛੇਤੀ ਮਾਲਕ ਦੇ ਰਹਿਮੋ-ਕਰਮ ਦੇ ਹੱਕਦਾਰ ਨਹੀਂ ਬਣ ਸਕਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here