ਵਾਇਨਾਡ। ਕੇਰਲ ਦੇ ਵਾਇਨਾਡ ‘ਚ ਕਾਂਗਰਸ ਪ੍ਰਧਾਨ ਅਤੇ ਉਮੀਦਵਾਰ ਰਾਹੁਲ ਗਾਂਧੀ ਨੇ ਥਿਰੁਨੇਲੀ ਮੰਦਰ ‘ਚ ਪੂਜਾ ਕਰਨ ਤੋਂ ਬਾਅਦ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ਼ ਕੱਸਿਆ। ਉਨ੍ਹਾਂ ਨੇ ਕਿਹਾ,”ਮੈਂ ਪ੍ਰਧਾਨ ਮੰਤਰੀ ਦੀ ਤਰ੍ਹਾਂ ਨਹੀਂ ਹਾਂ। ਮੈਂ ਇੱਥੇ ਤੁਹਾਡੇ ਨਾਲ ਝੂਠ ਬੋਲਣ ਨਹੀਂ ਆਇਆ। ਮੈਂ ਤੁਹਾਡੀ ਸਮਝ, ਗਿਆਨ ਦਾ ਸਨਮਾਨ ਕਰਦਾ ਹਾਂ। ਮੈਂ ਤੁਹਾਡੇ ਨਾਲ ਕੁਝ ਮਹੀਨਿਆਂ ਦਾ ਰਿਸ਼ਤਾ ਨਹੀਂ ਸਗੋਂ ਜੀਵਨ ਭਰ ਦਾ ਰਿਸ਼ਤਾ ਬਣਾਉਣਾ ਚਾਹੁੰਦਾ ਹਾਂ”। ਉਨ੍ਹਾਂ ਨੇ ਪੀ.ਐੱਮ. ਮੋਦੀ ਵੱਲ ਇਸ਼ਾਰਾ ਰਕਦੇ ਹੋਏ ਕਿਹਾ,”ਮੈਂ ਇੱਥੇ ‘ਮਨ ਕੀ ਬਾਤ’ ਕਰਨ ਨਹੀਂ ਆਇਆ ਹਾਂ। ਮੈਂ ਇੱਥੇ ਉਸ ਰਾਜਨੇਤਾ ਦੀ ਤਰ੍ਹਾਂ ਨਹੀਂ ਆਇਆ ਹਾਂ, ਜੋ ਤੁਹਾਨੂੰ ਇਹ ਕਹਿਣ ਕਿ ਕੀ ਕਰਨਾ ਹੈ ਅਤੇ ਕੀ ਨਹੀਂ? ਮੈਂ ਇੱਥੇ ਇਹ ਸਮਝਣ ਲਈ ਆਇਆ ਹਾਂ ਕਿ ਤੁਹਾਡੇ ਦਿਲ ਅਤੇ ਆਤਮਾ ਦੇ ਅੰਦਰ ਕੀ ਹੈ। ਇਸ ਤੋਂ ਪਲਾਂ ਰਾਹੁਲ ਨੇ ਵਾਇਨਾਡ ਦੇ ਥੇਰੁਨੇਲੀ ਮੰਦਰ ‘ਚ ਪੂਜਾ ਕੀਤੀ। ਇਸ ਸੰਬੰਧ ‘ਚ ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂੰਗੋਪਾਲ ਨੇ ਕਿਹਾ ਕਿ ਪੁਜਾਰੀ ਦੇ ਨਿਰਦੇਸ਼ ਅਨੁਸਾਰ ਰਾਹੁਲ ਗਾਂਧੀ ਨੇ ਆਪਣੇ ਪਿਤਾ, ਦਾਦੀ ਅਤੇ ਵਡੇਰਿਆਂ ਤੇ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਫੌਜੀਆਂ ਲਈ ਪੂਜਾ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।