ਗੋਲ ਕੀਤੇ ਬਿਨਾਂ ਰੋਡਰਿਗਜ਼ ਬਣੇ ਮੈਨ ਆਫ਼ ਦ ਮੈਚ
ਕਜ਼ਾਨ (ਏਜੰਸੀ) ਆਪਣੇ ਮਿਡਫੀਲਡਰ ਕਾਰਲੋਸ ਸਾਂਚੇਜ਼ ਨੂੰ ਮਿਲੀ ਕਤਲ ਦੀ ਧਮਕੀ ਅਤੇ ਜਾਂਚ ਤੋਂ ਬਾਅਦ ਦਬਾਅ ‘ਚ ਆਈ ਕੋਲੰਬੀਆ ਦੀ ਟੀਮ ਨੇ ਨਿੱਖਰਿਆ ਹੋਇਆ ਪ੍ਰਦਰਸ਼ਨ ਕਰਦੇ ਹੋਏ ਗਰੁੱਪ ਐਚ ਦੇ ਮੁਕਾਬਲੇ ‘ਚ ਪੋਲੈਂਡ ਨੂੰ 3-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਅਗਲੇ ਗੇੜ ‘ਚ ਜਾਣ ਦੀਆਂ ਆਪਣੀਆਂ ਆਸਾਂ ਨੂੰ ਕਾਇਮ ਰੱਖਿਆ। ਗਰੁੱਪ ਐਚ ਦੀ ਸਭ ਤੋਂ ਮਜ਼ਬੂਤ ਟੀਮ ਮੰਨੀ ਜਾ ਰਹੀ ਕੋਲੰਬੀਆ ਨੂੰ ਵਿਸ਼ਵ ਕੱਪ ਦੇ ਓਪਨਿੰਗ ਮੈਚ ‘ਚ ਹੀ ਏਸ਼ੀਆਈ ਟੀਮ ਜਾਪਾਨ ਹੱਥੋਂ 1-2 ਦੀ ਹੈਰਾਨੀਜਨਕ ਹਾਰ ਝੱਲਣੀ ਪਈ ਸੀ ਇਸ ਹਾਰ ਤੋਂ ਬਾਅਦ ਟੀਮ ਦਬਾਅ ‘ਚ ਆ ਗਈ ਸੀ ਅਤੇ ਉਸਦੇ ਖਿਡਾਰੀ ਸਾਂਚੇਜ਼ ਨੂੰ ਹੱਤਿਆ ਦੀ ਧਮਕੀ ਨੇ ਉਸਨੂੰ ਹੋਰ ਵੀ ਪਰੇਸ਼ਾਨੀ ‘ਚ ਪਾ ਦਿੱਤਾ ਸੀ ਪਰ ਅਜਿਹੀ ਦਬਾਅ ਭਰੀ ਹਾਲਤ ‘ਚ ਕੋਲੰਬੀਆ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਦੋ ਮੈਚਾਂ ‘ਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਜਦੋਂਕਿ ਪੋਲੈਂਡ ਦੀ ਟੀਮ ਲਗਾਤਾਰ ਦੂਸਰੀ ਹਾਰ ਝੱਲ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਈ।
ਕੋਲੰਬੀਆ ਹੁਣ ਤਿੰਨ ਅੰਕਾਂ ਨਾਲ ਤੀਸਰੇ ਸਥਾਨ ‘ਤੇ ਹੈ 28 ਜੂਨ ਨੂੰ ਜਾਪਾਨ ਅਤੇ ਪੋਲੈਂਡ ਅਤੇ ਕੋਲੰਬੀਆ ਅਤੇ ਸੇਨੇਗਲ ਦਾ ਮੁਕਾਬਲਾ ਹੋਣਾ ਹੈ ਜਿਸ ਤੋਂ ਬਾਅਦ ਇਸ ਗਰੁੱਪ ਤੋਂ ਨਾਕਆਊਟ ‘ਚ ਜਾਣ ਵਾਲੀਆਂ ਦੋ ਟੀਮਾਂ ਦੀ ਤਸਵੀਰ ਸਾਫ਼ ਹੋ ਜਾਵੇਗੀ ਕੋਲੰਬੀਆ ਜੇਕਰ ਆਪਣਾ ਆਖ਼ਰੀ ਮੈਚ ਸੇਨੇਗਲ ਤੋਂ ਜਿੱਤ ਲੈਂਦਾ ਹੈ ਤਾਂ ਉਹ ਦੂਸਰੇ ਗੇੜ ‘ਚ ਚਲਿਆ ਜਾਵੇਗਾ ਕੋਲੰਬੀਆ ਨੇ ਪੋਲੈਂਡ ਵਿਰੁੱਧ ਮੁਕਾਬਲੇ ‘ਚ ਪਹਿਲੇ ਅੱਧ ‘ਚ ਇੱਕ ਅਤੇ ਦੂਸਰੇ ਅੱਧ ‘ਚ ਪੰਜ ਮਿੰਟ ਦੇ ਫ਼ਰਕ ‘ਚ ਦੋ ਗੋਲ ਕਰਕੇ ਪੋਲੈਂਡ ਦੀਆਂ ਆਸਾਂ ਨੂੰ ਢੇਰ ਕਰ ਦਿੱਤਾ ਮੀਨਾ ਨੇ 40ਵੇਂ ਮਿੰਟ ‘ਚ ਕੋਲੰਬੀਆ ਨੂੰ ਵਾਧਾ ਦਿਵਾਇਆ ਦੂਸਰੇ ਅੱਧ ‘ਚ ਰਾਡਾਮੇਲ ਫਾਲਕੋ ਨੇ 70ਵੇਂ ਮਿੰਟ ‘ਚ ਇਸ ਵਾਧੇ ਨੂੰ 2-0 ਪਹੁੰਚਾ ਦਿੱਤਾ ਜਦੋਂਕਿ ਜੁਆਨ ਨੇ 75ਵੇਂ ਮਿੰਟ ‘ਚ ਜੇਤੂ ਟੀਮ ਦਾ ਤੀਸਰਾ ਗੋਲ ਕੀਤਾ ਬ੍ਰਾਜ਼ੀਲ ਦੇ 2014 ਵਿਸ਼ਵ ਕੱਪ ‘ਚ ਗੋਲਡਨ ਬੂਟ ਜੇਤੂ ਰਹੇ ਜੇਮਸ ਰੌਡ੍ਰਿਗਜ਼ ਨੇ ਆਪਣੀ ਚਮਕ ਦਿਖਾਈ ਅਤੇ ਟੀਮ ਦੇ ਦੋ ਗੋਲਾਂ ‘ਚ ਮੱਦਦ ਕੀਤੀ ਅਤੇ ਉਸਨੂੰ ਮੈਨ ਆਫ਼ ਦ ਮੈਚ ਪੁਰਸਕਾਰ ਮਿਲਿਆ ਕੋਲੰਬੀਆ ਦੀ ਇਸ ਜਿੱਤ ਨੇ ਗਰੁੱਪ ਐੱਚ ਨੂੰ ਬੇਹੱਦ ਦਿਲਚਸਪ ਬਣਾ ਦਿੱਤਾ ਹੈ ਅਤੇ ਤਿੰਨ ਟੀਮਾਂ ਕੋਲ ਅੱਗੇ ਜਾਣ ਦਾ ਮੌਕਾ ਹੈ।