ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home Breaking News Road Accident...

    Road Accident : ਫਿਰੋਜ਼ਪੁਰ-ਫ਼ਾਜ਼ਿਲਕਾ ਰੋਡ ’ਤੇ ਕੈਂਟਰ ਟਰੈਕਟਰ ਟਰਾਲੀ ’ਚ ਟੱਕਰ

    Road Accident

    ਫਿਰੋਜ਼ਪੁਰ (ਸਤਪਾਲ ਥਿੰਦ)। Road Accident : ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਬੀਤੀ ਰਾਤ ਇੱਕ ਟਰੈਕਟਰ ਟਰਾਲੀ ਅਤੇ ਕੈਂਟਰ ਦੇ ਵਿੱਚ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਟਰੈਕਟਰ ਚਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਰੇਤਾ ਭਰ ਕੇ ਜਲਾਲਾਬਾਦ ਵਾਲੇ ਪਾਸੇ ਆਪਣੇ ਪਿੰਡ ਸ਼ੇਰ ਸਿੰਘ ਵਾਲਾ ਅਜਾਬੇ ਜਾ ਰਿਹਾ ਸੀ ਤਾਂ ਪਿੱਛੇ ਤੋਂ ਆ ਰਿਹਾ ਇੱਕ ਕੈਂਟਰ ਜਿਸ ਨੂੰ ਜਿਸ ਦੇ ਵਿੱਚ ਬਾਪ ਬੇਟਾ ਸਨ ਤੇ ਬੇਟਾ ਕੈਂਟਰ ਨੂੰ ਚਲਾ ਰਿਹਾ ਸੀ ਪਿਛਲੇ ਪਾਸੋਂ ਉਨ੍ਹਾਂ ਨੇ ਉਸ ਦੇ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਜਿਸ ਕਰਕੇ ਟਰੈਕਟਰ ਟਰਾਲੀ ਮੂਧੇ ਮੂੰਹ ਖਤਾਨਾਂ ਦੇ ਵਿੱਚ ਡਿੱਗ ਗਿਆ।

    Road Accident

    ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ। ਟਰੈਕਟਰ ਚਾਲਕ ਨੇ ਮੰਗ ਕੀਤੀ ਕਿ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ। ਪੁੱਛੇ ਜਾਣ ਤੇ ਉਸ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਘਟਨਾ ਵਾਪਰੀ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਅਤੇ ਰਾਹਗਿਰਾਂ ਨੇ ਟਰੈਕਟਰ ਚਾਲਕ ਨੂੰ ਬਚਾ ਲਿਆ। ਸਿਰਫ ਮਾਮੂਲੀ ਜਿਹਾ ਸੱਟਾਂ ਹੀ ਲੱਗੀਆਂ ਹਨ। Road Accident

    Read Also : PM ਮੋਦੀ ਦੀ ਕੀਵ ਯਾਤਰਾ ਦੇ ਮਾਇਨੇ

    LEAVE A REPLY

    Please enter your comment!
    Please enter your name here