ਟਰੱਕ ਤੇ ਪਿਕਅਪ ਦੀ ਟੱਕਰ, ਚਾਰ ਦੀ ਮੌਤ

Four Killed In Collision With Truck And Pick Up Van

ਹਾਦਸੇ ‘ਚ 15 ਜਣੇ ਜ਼ਖਮੀ | Road Accident

ਦੇਵਘਰ, (ਏਜੰਸੀ)। ਝਾਰਖੰਡ ‘ਚ ਦੇਵਘਰ ਜ਼ਿਲ੍ਹੇ ਦੇ ਮੋਹਨਪੁਰ ਥਾਣਾ ਇਲਾਕੇ ਦੇ ਘੋਰਮਾਰਾ ਪਿੰਡ ਦੇ ਨੇੜੇ ਅੱਜ ਸਵੇਰੇ ਟਰੱਕ ਅਤੇ ਪਿਕਅਪ ਵੈਨ ਦੀ ਟੱਕਰ ‘ਚ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪਿਕਅਪ ਵੈਨ ‘ਤੇ ਸਵਾਰ ਸ਼ਰਧਾਲੂ ਬਾਬਾਘਾਮ ਦੇਵਘਰ ‘ਚ ਪੂਜਾ ਕਰਨ ਤੋਂ ਬਾਅਦ ਬਾਸੁਕੀਨਾਥ ਜਾ ਰਹੇ ਸਨ ਤਾਂ ਘੋਰਮਾਰਾ ਪਿੰਡ ਦੇ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਪਿਕਅਪ ਵੈਨ ਨੂੰ ਟੱਕਰ ਮਾਰ ਦਿੱਤੀ। (Road Accident)

ਇਸ ਹਾਦਸੇ ‘ਚ ਪਿਕਅਪ ਵੈਨ ‘ਤੇ ਸਵਾਰ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 15 ਹੋਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਹਥੌੜੀ ਥਾਣਾ ਦੇ ਸ਼ਿਵਾਜੀਨਗਰ ਗੰਗਰਾਹੀ ਪਿੰਡ ਨਿਵਾਸੀ ਨਰਾਇਣ ਮੰਡਲ (45), ਉਸ ਦੀ ਪਤਨੀ, ਮਾਂ ਅਤੇ ਕਾਮੇਸ਼ਵਰ ਮੰਡਲ ਵਜੋਂ ਕੀਤੀ ਗਈ ਹੈ। ਜਖਮੀਆਂ ਦੇ ਦੇਵਘਰ ਸਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਸ ‘ਚ ਅੱਠ ਦੀ ਹਾਲਤ ਗੰਭੀਰ ਹੈ। ਲਾਸਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। (Road Accident)