ਬਲੈਰੋ ਤੇ ਟਿੱਪਰ ਦੀ ਟੱਕਰ, ਦੋ ਦੀ ਮੌਤ, ਦੋ ਜਖਮੀ

Malerkotla News

ਮਲੇਰਕੋਟਲਾ (ਗੁਰਤੇਜ ਜੋਸੀ)- ਲੰਘੀ ਰਾਤ ਕਰੀਬ ਸਵਾ ਗਿਆਰਾਂ ਵਜੇ ਮਲੇਰਕੋਟਲਾ-ਸੰਗਰੂਰ ਮੁੱਖ ਸੜਕ ’ਤੇ ਪਿੰਡ ਰਟੋਲਾਂ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਟਿੱਪਰ ਦੀ ਸਾਹਮਣਿਓਂ ਆ ਰਹੀ ਬਲੈਰੋ ਗੱਡੀ ਨਾਲ ਹੋਈ ਜ਼ਬਰਦਸਤ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਵਿਚ ਬਲੈਰੋ ਗੱਡੀ ਦਾ ਡਰਾਇਵਰ ਵਿੱਕੀ ਪੁੱਤਰ ਸੁਰੇਸ਼ ਵਾਸੀ ਉਜਾਵਾ ਥਾਣਾ ਗੜ੍ਹੀ ਜ਼ਿਲ੍ਹਾ ਜੀਂਦ ਅਤੇ ਬਜੀ ਵਪਾਰੀ ਅਬਦੁਲ ਰਸੀਦ ਪੁੱਤਰ ਅਲੀ ਮੁਹੰਮਦ ਵਾਸੀ ਭੁਮਸੀ ਮਲੇਰਕੋਟਲਾ ਸ਼ਾਮਿਲ ਹਨ ਜਦਕਿ ਫੱਟੜਾਂ ਦੀ ਪਛਾਣ ਬਲੈਰੋ ਦੇ ਸਹਾਇਕ ਮਨਦੀਪ ਪੁੱਤਰ ਰਾਮ ਜੀ ਵਾਸੀ ਉਜਾਵਾ ਥਾਣਾ ਗੜ੍ਹੀ ਜ਼ਿਲ੍ਹਾ ਜੀਂਦ ਅਤੇ ਟਿੱਪਰ ਟਰੱਕ ਦੇ ਡਰਾਇਵਰ ਭੂਸ਼ਣ ਕੁਮਾਰ ਪੁੱਤਰ ਰਾਮੇਸ਼ ਵਾਸੀ ਰਾਮਨਗਰ ਬਾਲਾਹੂ ਸਵਾਨ (ਬਿਹਾਰ) ਵਜੋਂ ਹੋਈ ਹੈ।

Also Read : ਵਿਸ਼ੇਸ਼ ਵਾਰਤਾਲਾਪ : ਇਨਹੇਲਰ ਸਬੰਧੀ ਲੋਕਾਂ ਵਿੱਚ ਵੱਡੇ ਪੱਧਰ ’ਤੇ ਭਰਮ-ਭੁਲੇਖੇ

LEAVE A REPLY

Please enter your comment!
Please enter your name here